ਅੱਖਾਂ ਨੂੰ ਨਮ ਕਰਦਾ ਪਰਵੀਨ ਭਾਰਟਾ ਦਾ ਧਾਰਮਿਕ ਗੀਤ 'ਰੱਬ ਵੀ ਤੱਕ ਕੇ ਰੋ ਪਿਆ ਹੋਣਾ' ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur December 22nd 2019 01:57 PM -- Updated: December 22nd 2019 01:59 PM

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ,ਜਿਸਦੇ ਚੱਲਦੇ ਹਰ ਇੱਕ ਪੰਜਾਬੀ ਗਾਇਕ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਯਾਦ ‘ਚ ਧਾਰਮਿਕ ਗੀਤ ਲੈ ਕੇ ਆ ਰਹੇ ਹਨ। ਜਿਸਦੇ ਚੱਲਦੇ ਪੰਜਾਬੀ ਗਾਇਕਾ ਪਰਵੀਨ ਭਾਰਟਾ ਆਪਣੇ ਧਾਰਮਿਕ ਗਾਣੇ 'ਰੱਬ ਵੀ ਤੱਕ ਕੇ ਰੋ ਪਿਆ ਹੋਣਾ' ਨਾਲ ਸਰੋਤਿਆਂ ਦੇ ਸਨਮੁਖ ਹੋ ਚੁੱਕੇ ਹਨ। ਇਹ ਧਾਰਮਿਕ ਗੀਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਜਿਸ ਨੂੰ ਕਿ ਪਰਵੀਨ ਭਾਰਟਾ ਆਪਣੀ ਦਰਦ ਭਰੀ ਆਵਾਜ਼ ਨਾਲ ਗਾਇਆ ਹੈ।

ਹੋਰ ਵੇਖੋ:‘ਨਾਨਕ ਆਦਿ ਜੁਗਾਦਿ ਜੀਓ’ ਧਾਰਮਿਕ ਗੀਤ ਨਾਲ ਦਿਲਜੀਤ ਦੋਸਾਂਝ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ

ਅੱਖਾਂ ਨੂੰ ਨਮ ਕਰਨ ਵਾਲੇ ਬੋਲ ਲਾਲ ਅਠੋਲੀ ਵਾਲਾ ਦੀ ਕਲਮ ਚੋਂ ਨਿਕਲੇ ਨੇ ਅਤੇ ਸੰਗੀਤ ਮਿਸਟਰ ਜੀਨੀਅਸ ਨੇ ਦਿੱਤਾ ਹੈ। ਇਸ ਧਾਰਮਿਕ ਗੀਤ ਦਾ ਵੀਡੀਓ ਡਾਇਰੈਕਟਰ ਰੌਕੀ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਵੀਡੀਓ ਨੂੰ ਪਰਵੀਨ ਭਾਰਟਾ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਹ ਸ਼ਬਦ ਰੱਬ ਵੀ ਤੱਕ ਕੇ ਰੋ ਪਿਆ ਹੋਣਾ... ਸ਼ੇਅਰ ਜ਼ਰੂਰ ਕਰਿਓ’

ਇਸ ਧਾਰਮਿਕ ਗੀਤ ਨੂੰ ਸਿੰਗਲ ਟਰੈਕ ਸਟੂਡੀਓਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਪਰਵੀਨ ਭਾਰਟਾ ਦੇ ਕੰਮ ਦੀ ਤਾਂ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਕਈ ਨਾਮੀ ਗਾਇਕਾਂ ਦੇ ਨਾਲ ਉਨ੍ਹਾਂ ਨੇ ਡਿਊਟ ਗੀਤ ਵੀ ਗਾਏ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।

Related Post