ਪਾਕਿਸਤਾਨੀ ਪਠਾਣ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ, ਆਪਣੇ ਅੰਦਾਜ਼ ’ਚ ਚੀਨ ’ਤੇ ਕੱਢਿਆ ਗੁੱਸਾ

By  Rupinder Kaler August 1st 2020 01:40 PM

ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਦਹਿਸ਼ਤ ਹੈ, ਸੋਸ਼ਲ ਮੀਡੀਆ ਤੇ ਇਸ ਜਾਨਲੇਵਾ ਵਾਇਰਸ ਤੋਂ ਬਚਣ ਦੇ ਵੱਖ ਵੱਖ ਤਰੀਕੇ ਦੱਸੇ ਜਾ ਰਹੇ ਹਨ । ਅਜਿਹੇ ਹਲਾਤਾਂ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬੰਦਾ ਚੀਨ ਨੂੰ ਕਰੜੇ ਹੱਥੀਂ ਲੈ ਰਿਹਾ ਹੈ । ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਠਾਣ ਚੀਨ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਹਿ ਰਿਹਾ ਹੈ ‘ਸਾਰੇ ਕਹਿ ਰਹੇ ਹਨ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਲਈ ਦੁਆ ਕਰੋ, ਪਰ ਮੈਂ ਉਹਨਾਂ ਲਈ ਦੁਆ ਕਿਉਂ ਕਰਾ, ਜਿਹੜੇ ਸੱਪ, ਘੋੜੇ, ਗਧੇ ਅਤੇ ਬਿੱਲੀ ਤੱਕ ਖਾ ਜਾਂਦੇ ਹਨ । ਜਿਹੜੇ ਕੁਝ ਨਹੀਂ ਛੱਡਦੇ’ ।

ਭਾਵੇਂ ਇਹ ਵੀਡੀਓ ਕੁਝ ਪੁਰਾਣਾ ਹੈ ਪਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਰਵੀਨਾ ਟੰਡਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਲਿਖਿਆ ਹੈ ‘ਪਠਾਣ ਦੇ ਸ਼ਬਦ ਸੱਚ ਹਨ, ਉਹ ਕਹਿ ਰਿਹਾ ਹੈ ਕਿ ਜਾਨਵਰਾਂ ਦੀਆਂ ਬਦ-ਦੁਆਵਾਂ ਲੱਗੀਆਂ ਹਨ’, ਇਹ ਵੀਡੀਓ ਬਹੁਤ ਪਿਆਰਾ ਹੈ।

https://twitter.com/MattLaemon/status/1235787669096914945

Related Post