Pathaan: ਸੰਸਦ 'ਚ ਚੱਲਿਆ 'ਪਠਾਨ' ਦਾ ਜਾਦੂ, ਪੀਐਮ ਮੋਦੀ ਨੇ ਕੀਤੀ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ ਦੀ ਤਾਰੀਫ

By  Pushp Raj February 9th 2023 07:14 PM

PM Modi on Pathaan: ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ ਬਾਕਸ ਆਫਿਸ 'ਤੇ ਧਮਾਲ ਮਚਾਉਣ ਤੋਂ ਬਾਅਦ ਹੁਣ ਸੰਸਦ 'ਚ ਐਂਟਰੀ ਕਰ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿੰਗ ਖ਼ਾਨ ਦੀ ਇਸ ਫ਼ਿਲਮ ਦੀ ਜਮ ਕੇ ਤਾਰੀਫ ਕੀਤੀ।

ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਸ੍ਰੀਨਗਰ ਦੇ ਸਿਨੇਮਾਘਰਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਸ਼੍ਰੀਨਗਰ ਵਿੱਚ ਦਹਾਕਿਆਂ ਬਾਅਦ ਥੀਏਟਰ ਹਾਊਸਫੁੱਲ ਚੱਲ ਰਹੇ ਹਨ।"

ਪੀਐਮ ਮੋਦੀ ਦੇ ਇਸ ਬਿਆਨ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਸਿੱਧੇ ਤੌਰ 'ਤੇ ਫਿਲਮ 'ਪਠਾਨ' ਨਾਲ ਜੋੜ ਕੇ ਦੇਖ ਰਹੇ ਹਨ। ਦਰਅਸਲ, ਫਿਲਮ 'ਪਠਾਨ' ਨੇ ਦੇਸ਼ ਅਤੇ ਦੁਨੀਆ ਵਿਚ ਆਪਣਾ ਡੰਕਾ ਵਜਾਇਆ ਹੈ। ਫਿਲਮ 'ਪਠਾਨ' ਕਾਰਨ ਸ਼੍ਰੀਨਗਰ 'ਚ ਦਹਾਕਿਆਂ ਬਾਅਦ ਸਿਨੇਮਾਘਰ ਹਾਊਸਫੁੱਲ ਚੱਲ ਰਹੇ ਹਨ। ਫਿਲਮ ਦੀ ਰਿਲੀਜ਼ ਦੌਰਾਨ ਸ਼੍ਰੀਨਗਰ ਦੇ ਥੀਏਟਰ ਦੀ ਇਕ ਤਸਵੀਰ ਵੀ ਵਾਇਰਲ ਹੋਈ ਸੀ, ਜਿਸ 'ਚ ਹਾਊਸਫੁੱਲ ਦਾ ਬੋਰਡ ਨਜ਼ਰ ਆ ਰਿਹਾ ਸੀ।

ਬਾਲੀਵੁੱਡ-ਭਾਜਪਾ ਨਾਲ ਜੁੜੇ ਲੋਕਾਂ ਜਾਂ ਫਿਲਮਾਂ 'ਤੇ ਟਿੱਪਣੀ ਨਾ ਕਰੋ: ਮੋਦੀ

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਅਤੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਬਾਲੀਵੁੱਡ ਨਾਲ ਜੁੜੇ ਲੋਕਾਂ ਜਾਂ ਫਿਲਮਾਂ 'ਤੇ ਕੋਈ ਟਿੱਪਣੀ ਨਾ ਕਰਨ। ਪੀਐਮ ਮੋਦੀ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕੁਝ ਲੋਕ ਫਿਲਮ ਪਠਾਨ ਦਾ ਵਿਰੋਧ ਅਤੇ ਬਾਈਕਾਟ ਕਰ ਰਹੇ ਸਨ।

Pathaan movie

ਹੋਰ ਪੜ੍ਹੋ: Watch video: ਕਾਰਤਿਕ ਆਰੀਅਨ ਲਈ ਨਜ਼ਰ ਆਇਆ ਫੈਨਜ਼ ਦਾ ਕ੍ਰੇਜ਼, ਮੁੰਡੇ ਵੱਲੋਂ ਕਿਸ ਦੇਣ 'ਤੇ ਅਦਾਕਾਰ ਨੇ ਦਿੱਤਾ ਇਹ ਰਿਐਕਸ਼ਨ

ਪਠਾਨ ਦੀ ਕਮਾਈ

ਪੀਐਮ ਮੋਦੀ ਦੇ ਇਸ ਬਿਆਨ ਨੂੰ ਲੈ ਕੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇੱਕ ਯੂਜ਼ਰ ਨੇ ਪੀਐਮ ਮੋਦੀ ਦੀ ਇਸ ਕਲਿੱਪ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਪਠਾਨ ਫਿਲਮ ਨੂੰ ਇੱਕ ਤੋਂ ਵਧ ਕੇ ਇੱਕ ਪਿਆਰ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਫਿਲਮ ਪਠਾਨ ਨੇ 15 ਦਿਨਾਂ 'ਚ ਦੁਨੀਆ ਭਰ 'ਚ 865 ਕਰੋੜ ਦੀ ਕਮਾਈ ਕਰ ਲਈ ਹੈ। ਭਾਰਤ 'ਚ ਇਹ ਕਲੈਕਸ਼ਨ 450 ਕਰੋੜ ਨੂੰ ਪਾਰ ਕਰ ਗਿਆ ਹੈ।

Related Post