'ਮੇਰੇ ਵਾਲਾ ਸਰਦਾਰ' ਦੀ ਕਾਮਯਾਬੀ ਤੋਂ ਬਾਅਦ ਜੁਗਰਾਜ ਸੰਧੂ ਇੱਕ ਹੋਰ ਹਿੱਟ ਗਾਣਾ ਲੈ ਕੇ ਹੋਏ ਹਾਜ਼ਰ

By  Shaminder October 18th 2019 11:10 AM

ਜੁਗਰਾਜ ਸੰਧੂ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ ਅਤੇ 'ਮੇਰੇ ਵਾਲਾ ਸਰਦਾਰ' ਵਰਗੇ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ । ਇੱਕ ਵਾਰ ਮੁੜ ਤੋਂ ਉਹ ਹਾਜ਼ਰ ਹੋਏ ਨੇ ਆਪਣੇ ਨਵੇਂ ਗੀਤ 'ਪਟਿਆਲਾ ਸ਼ਾਹੀ' ਦੇ ਨਾਲ । ਇਸ ਗੀਤ ਦੇ ਬੋਲ ਉਰਸ ਗੁਰੀ ਨੇ ਲਿਖੇ ਨੇ ਅਤੇ ਕੰਪੋਜ਼ਿੰਗ ਵੀ ਉਨ੍ਹਾਂ ਨੇ ਹੀ ਕੀਤੀ ਹੈ ।

ਹੋਰ ਵੇਖੋ:ਜੁਗਰਾਜ ਸੰਧੂ ਨੇ ਰਚਾਇਆ ਵਿਆਹ ,ਵੇਖੋ ਕਿਸ ਨੇ ਪਾਇਆ ਸੰਧੂ ਦੇ ਨਾਂਅ ਦਾ ਚੂੜਾ

ਗੀਤ ਨੂੰ ਮਿਊਜ਼ਿਕ ਡਾਕਟਰ ਸ਼੍ਰੀ ਨੇ ਦਿੱਤਾ ਹੈ ।ਇਸ ਗੀਤ 'ਚ ਇੱਕ ਮੁਟਿਆਰ ਦੇ ਸੁਫ਼ਨਿਆਂ ਦੀ ਗੱਲ ਕੀਤੀ ਗਈ ਹੈ ਜੋ ਕਿ ਪਟਿਆਲਾ ਸ਼ਾਹੀ ਪੱਗ ਬੰਨਣ ਵਾਲੇ ਗੱਭਰੂ ਨੂੰ ਪਸੰਦ ਕਰਦੀ ਹੈ ।

jugraj sandhu jugraj sandhu

ਇਸ ਗੀਤ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਮੁਟਿਆਰ ਉਸ ਗੱਭਰੂ ਦੇ ਹੀ ਸੁਫ਼ਨੇ ਵੇਖਦੀ ਰਹਿੰਦੀ ਹੈ ਅਤੇ ਉਸ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਹੈ ।

ਦੱਸ ਦਈਏ ਕਿ ਜੁਗਰਾਜ ਸੰਧੂ ਨੇ ਇਸ ਤੋਂ ਪਹਿਲਾਂ ਵੀ ਕਈ ਗੀਤ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਹੁਣ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਉਹ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਨੇ ।

 

Related Post