ਕਿਉਂ ਪਾਵ ਧਾਰੀਆ ਨੇ ਵਿਆਹ ਤੋਂ ਕੀਤਾ ਇਨਕਾਰ, ਵੇਖੋ ਵੀਡੀਓ

By  Lajwinder kaur April 25th 2019 11:05 AM

ਪੰਜਾਬੀ ਗਾਇਕ ਪਾਵ ਧਾਰੀਆ ਜੋ ਕਿ ਪੰਜਾਬੀ ਇੰਡਸਟਰੀ ‘ਚ ਆਪਣੀ ਵੱਖਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਉਹ ਹਰ ਵਾਰ ਆਪਣੇ ਗੀਤਾਂ ਦੇ ਰਾਹੀਂ ਕੁਝ ਨਵਾਂ ਪਣ ਲੈ ਕੇ ਸਰੋਤਿਆਂ ਦੇ ਰੁਬਰੂ ਹੁੰਦੇ ਹਨ। ਇਸ ਵਾਰ ਉਹ ਵਿਆਹ ਨਾ ਕਰਵਾਉਣ ‘ਤੇ ਘਰਦਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਕੀ-ਕੀ ਤਾਅਨੇ ਸੁਣਨੇ ਪੈਂਦੇ ਨੇ ਉਸ ਦਰਦ ਨੂੰ ਪੇਸ਼ ਕੀਤਾ ਹੈ।

ਹੋਰ ਵੇਖੋ: ਕਰਮਜੀਤ ਅਨਮੋਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਮੰਜੇ ਬਿਸਤਰੇ 2’ ਦਾ ‘ਨੈਣਾ’ ਗੀਤ, ਦੇਖੋ ਵੀਡੀਓ

ਪਾਵ ਧਾਰੀਆ ਆਪਣਾ ਨਵਾਂ ਗੀਤ ‘ਨਹੀਂ ਕਰਨਾ ਵਿਆਹ’ ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਹਨ। ਇਸ ਗੀਤ ਦੇ ਬੋਲ ਮਾਨਵ ਅਤੇ ਪਾਵ ਧਾਰੀਆ ਨੇ ਮਿਲ ਕੇ ਲਿਖੇ ਹਨ। ਮਿਊਜ਼ਿਕ ਕੰਪੋਜ਼ ਦੋਵਾਂ ਨੇ ਮਿਲ ਕੇ ਕੀਤਾ ਹੈ। ਗੀਤ ਨੂੰ VYRLOriginals ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਚ ਅਦਾਕਾਰੀ ਖੁਦ ਪਾਵ ਧਾਰੀਆ ਨੇ ਕੀਤੀ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਾਵ ਧਾਰੀਆ ਇਸ ਤੋਂ ਪਹਿਲਾਂ ਵੀ ‘ਨਾ ਜਾ’ ਵਰਗਾ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ ਜਿਵੇਂ ਮੁਲਾਕਾਤਾਂ, ਬੇਵਫ਼ਾ, ਓਨਲੀ ਲਵ, ਗੱਲ ਸੁਣ ਜਾ, ਤੇਰੀ ਯਾਦਾਂ, ਨਸ਼ਾ, ਨੈਣ, ਸਾਹਮਣੇ ਰਹਿੰਦੀ ਏ ਆਦਿ। ਜੇ ਗੱਲ ਕਰੀਏ 'ਨਾ ਜਾ' ਗੀਤ ਦੀ ਤਾਂ ਯੂ-ਟਿਊਬ ਉੱਤੇ ਹੁਣ ਤੱਕ 330 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

Related Post