ਪੈਵੀ ਘੁੰਮਣ ਆਪਣੀ 'Phantom Boliyan’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur March 12th 2020 03:16 PM

ਪੰਜਾਬੀ ਗਾਇਕ ਪੈਵੀ ਘੁੰਮਣ ਆਪਣੇ ਨਵੇਂ ਸਿੰਗਲ ਟਰੈਕ ਫੇਨਟਮ ਬੋਲੀਆਂ (Phantom Boliyan) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਗੀਤ ਨੂੰ ਪੈਵੀ ਘੁੰਮਣ ਵੱਲੋਂ ਬੋਲੀਆਂ ਸਟਾਈਲ ਦੇ ਨਾਲ ਕਮਾਲ ਦਾ ਗਾਇਆ ਹੈ । ਜਿਸ ਨੂੰ ਸੁਣ ਕੇ ਦਰਸ਼ਕਾਂ ਆਪਣੇ ਆਪ ਨੂੰ ਪੈਰ ਚੁੱਕਣ ਤੋਂ ਨਹੀਂ ਰੋਕ ਪਾਉਣਗੇ । ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

ਹੋਰ ਵੇਖੋ:‘ਆਸਟ੍ਰੇਲੀਅਨ ਛੱਲਾ’ ਗਾ ਕੇ ਯੂਟਿਊਬ ‘ਤੇ ਛਾਉਣ ਵਾਲੇ ਬੱਬਲ ਰਾਏ ਅੱਜ ਮਨਾ ਰਹੇ ਨੇ ਆਪਣਾ ਜਨਮ ਦਿਨ, ਜਾਣੋ ਕਿਵੇਂ ਹੋਈ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਐਂਟਰੀ

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਪੈਵੀ ਘੁੰਮਣ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਗੁਰ ਸਿੱਧੂ ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਵਿਦੇਸ਼ ਦੀ ਧਰਤੀ ਉੱਤੇ ਸ਼ੂਟ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਪੈਵੀ ਘੁੰਮਣ ਤੇ ਵਿਦੇਸ਼ੀ ਮਾਡਲ Jenisha KC । ਗੀਤ ਦਾ ਵੀਡੀਓ ਸਾਵੀਓ ਸੰਧੂ (Savio Sandhu) ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

#PhantomBoliyanby @pavie.ghuman is out now exclusively only on #PTC #Punjabi & #PTCChakDe. #Pollywood #Entertainment #LatestTrack

A post shared by PTC Punjabi (@ptc.network) on Mar 10, 2020 at 10:24pm PDT

ਇਸ ਤੋਂ ਪਹਿਲਾਂ ਵੀ ਪੈਵੀ ਘੁੰਮਣ ਡੈਡਲੀ ਆਈਜ਼, ਪੁੱਤ ਜੱਟ ਦਾ,  Lancome ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ।

Related Post