ਹਰਸ਼ਦੀਪ ਕੌਰ ਨੇ ਬੇਟੇ ਹੁਨਰ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

By  Shaminder November 8th 2021 12:44 PM -- Updated: November 8th 2021 01:17 PM

ਹਰਸ਼ਦੀਪ ਕੌਰ (Harshdeep Kaur ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ (Son ) ਹੁਨਰ ਸਿੰਘ (Hunar Singh ) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਹਰਸ਼ਦੀਪ ਕੌਰ ਦਾ ਪਤੀ ਵੀ ਨਜ਼ਰ ਆ ਰਿਹਾ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਮੇਰੇ ਪੁੱਤਰ ਅਤੇ ਮੇਰੇ ਸਨਸ਼ਾਈਨ ਦੇ ਨਾਲ’ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਤਸਵੀਰ ‘ਤੇ ਲਗਾਤਾਰ ਕਮੈਂਟਸ ਵੀ ਕੀਤੇ ਜਾ ਰਹੇ ਹਨ ।

Harshdeep pp-min image From instagram

ਹੋਰ ਪੜ੍ਹੋ : ਬੰਟੀ ਬੈਂਸ ਨੇ ਪਤਨੀ ਨਾਲ ਪਹਿਲੀ ਵਾਰ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼

ਗਾਇਕਾ ਹਰਸ਼ਦੀਪ ਕੌਰ ਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਜਿਸ ਤੋਂ ਬਾਅਦ ਉਹ ਲਗਾਤਾਰ ਆਪਣੇ ਬੇਟੇ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੀ ਰਹਿੰਦੀ ਹੈ ।

harshdeep kaur Image Source: Instagram

ਹਰਸ਼ਦੀਪ ਕੌਰ ਨੇ ਬੀਤੇ ਦਿਨੀਂ ਦੀਵਾਲੀ ਦੇ ਮੌਕੇ ‘ਤੇ ਵੀ ਆਪਣੇ ਪਰਿਵਾਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ । ਇਸ ਵੀਡੀਓ ‘ਚ ਗਾਇਕਾ ਆਪਣੇ ਪਤੀ ਅਤੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । ਹਰਸ਼ਦੀਪ ਕੌਰ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਸੂਫੀ, ਪੌਪ ਦੇ ਨਾਲ ਨਾਲ ਹਰ ਵੰਨਗੀ ਦੇ ਗੀਤ ਗਾਏ ਹਨ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣਾ ਮੁਕਾਮ ਬਨਾਉਣ ਦੇ ਲਈ ਬਹੁਤ ਹੀ ਸਖਤ ਮਿਹਨਤ ਕੀਤੀ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

 

View this post on Instagram

 

A post shared by Mankeet Singh (@mankeet_singh)

 

Related Post