ਹਰਸ਼ਦੀਪ ਕੌਰ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਦੇ ਰਹੇ ਵਧਾਈ

By  Shaminder March 1st 2021 05:38 PM -- Updated: March 1st 2021 05:42 PM

ਹਰਸ਼ਦੀਪ ਕੌਰ ਜਲਦ ਹੀ ਆਪਣੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਉਸ ਤੋਂ ਪਹਿਲਾਂ ੳੇੁਨ੍ਹਾਂ ਦਾ ਬੇਬੀ ਸ਼ਾਵਰ ਰੱਖਿਆ ਗਿਆ । ਜਿਸ ‘ਚ ਪਰਿਵਾਰ ਦੇ ਮੈਂਬਰ ਸਣੇ ਦੋਸਤ ਮਿੱਤਰ ਸ਼ਾਮਿਲ ਹੋਏ । ਜਿਸ ਦੀਆਂ ਤਸਵੀਰਾਂ ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

harshdeep baby Shower Image from Harshdeep Kaur’s instagram

ਹੋਰ ਪੜ੍ਹੋ :  ਅੱਜ ਹੈ ਸੁਰਜੀਤ ਖ਼ਾਨ ਦਾ ਜਨਮ ਦਿਨ, ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਦੇ ਰਹੇ ਹਨ ਵਧਾਈਆਂ

harshdeep Image from Harshdeep Kaur’s instagram

ਹਰਸ਼ਦੀਪ ਕੌਰ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ‘ਧਨ ਹੈ ਉਨ੍ਹਾਂ ਲੋਕਾਂ ਵੱਲੋਂ ਮੇਰੇ ਆਲੇ ਦੁਆਲੇ ਹੋਣਾ, ਜੋ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ। ਸਭ ਤੋਂ ਮਿੱਠਾ ਬੇਬੀ ਸ਼ਾਵਰ, ਸਰਪ੍ਰਾਈਜ਼ਡ। ਤੁਹਾਡਾ ਸਭ ਦਾ ਧੰਨਵਾਦ ।ਇਸ ਦੇ ਨਾਲ ਹੀ ੳੇੁਨ੍ਹਾਂ ਨੇ ਨੀਤੀ ਮੋਹਨ ਦਾ ਸਭ ਨੂੰ ਇੱਕਠਿਆਂ ਕਰਨ ਲਈ ਅਤੇ ਸਾਰਿਆਂ ਨੂੰ ਬੁਲਾਉਣ ਦੇ ਲਈ ਸ਼ੁਕਰੀਆ ਅਦਾ ਵੀ ਕੀਤਾ ਹੈ’।

harshdeep Image from Harshdeep Kaur’s instagram

ਦੱਸ ਦਈਏ ਕਿ ਹਰਸ਼ਦੀਪ ਕੌਰ ਨੇ ਕੁਝ ਦਿਨ ਪਹਿਲਾਂ ਆਪਣੀ ਪ੍ਰੈਗਨੇਂਸੀ ਦਾ ਐਲਾਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਤਸਵੀਰਾਂ ਵੀ ਆਪਣੀਆਂ ਸਾਂਝੀਆਂ ਕੀਤੀਆਂ ਸਨ । ਬਾਲੀਵੁੱਡ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੀ ਹਰਸ਼ਦੀਪ ਕੌਰ ਜਲਦ ਹੀ ਬੱਚੇ ਨੂੰ ਜਨਮ ਦੇਵੇਗੀ ।

 

View this post on Instagram

 

A post shared by Harshdeep Kaur (@harshdeepkaurmusic)

Related Post