ਸਪਨਾ ਚੌਧਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

By  Shaminder January 7th 2022 05:43 PM

ਸਪਨਾ ਚੌਧਰੀ (Sapna Choudhary)ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ (Pics) ਸ਼ੇਅਰ ਕੀਤੀਆਂ ਹਨ । ਜਿਸ ‘ਚ ਉਸ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਸਪਨਾ ਚੌਧਰੀ ਫਿਰੋਜ਼ੀ ਰੰਗ ਦੇ ਸੂਟ ‘ਚ ਨਜ਼ਰ ਆ ਰਹੀ ਹੈ ਅਤੇ ਕਿਸੇ ਦੀਆਂ ਵੀ ਨਜ਼ਰਾਂ ਉਸ ਦੀਆਂ ਤਸਵੀਰਾਂ ਤੋਂ ਨਹੀਂ ਹਟ ਰਹੀਆਂ ।ਸਪਨਾ ਚੌਧਰੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਆਪਣੇ ਕੰਮ ਨਾਲ ਉਨ੍ਹਾਂ ਨੇ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਖੂਬ ਨਾਮ ਕਮਾਇਆ ਹੈ।

Sapna Choudhary image From instagram

ਹੋਰ ਪੜ੍ਹੋ : ਭਾਰਤੀ ਸਿੰਘ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਕਰਵਾਇਆ ਫੋਟੋ ਸ਼ੂਟ

ਸਪਨਾ ਚੌਧਰੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ। ਆਪਣੀਆਂ ਨਵੀਆਂ ਤਸਵੀਰਾਂ ਨਾਲ ਸਪਨਾ ਨੇ ਇਕ ਵਾਰ ਫਿਰ ਇੰਟਰਨੈੱਟ ਦਾ ਪਾਰਾ ਹਾਈ ਕਰ ਦਿਤਾ ਹੈ। ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ 'ਹਮੇਸ਼ਾ ਦੀ ਤਰ੍ਹਾਂ ਮਸਤ'। ਇਕ ਹੋਰ ਨੇ ਲਿਖਿਆ- 'ਭਾਬੀ ਕਤਈ ਸਲਫ਼ਾਸ ਲੱਗ ਰਹੀ ਹੈ।..' ਦੂਜੇ ਨੇ ਲਿਖਿਆ- 'ਸੋਨੀ ਕੁਣੀ...'।

sapna, image From instagram

ਇਕ ਹੋਰ ਨੇ ਲਿਖਿਆ- 'ਇਸ ਲਈ ਤੁਸੀਂ ਦੇਸੀ ਕੁਈਨ ਹੋ।' ਸਪਨਾ ਚੌਧਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਰਿਆਣੇ ਦੀ ਇਸ ਦੇਸੀ ਕੁਈਨ ਨੇ ਆਪਣੇ ਡਾਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਸ ਨੇ ਵੀਰ ਸਾਹੂ ਦੇ ਨਾਲ ਵਿਆਹ ਕਰਵਾਇਆ ਹੈ । ਜੋ ਕਿ ਹਰਿਆਣੇ ਦੇ ਬੱਬੂ ਮਾਨ ਦੇ ਨਾਂਅ ਦੇ ਨਾਲ ਮਸ਼ਹੂਰ ਹੈ । ਸਪਨਾ ਦੇ ਵਿਆਹ ਦਾ ਖੁਲਾਸਾ ਉਸ ਸਮੇਂ ਹੋਇਆ ਸੀ ਜਦੋਂ ਉਸ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਲੋਕਾਂ ਨੇ ਉਸ ਦੇ ਵਿਆਹ ‘ਤੇ ਵੀ ਕਈ ਸਵਾਲ ਚੁੱਕੇ ਸਨ

 

View this post on Instagram

 

A post shared by Sapna Choudhary (@itssapnachoudhary)

Related Post