ਪੰਜਾਬ ਦੇ ਟਾਂਡਾ ਦਾ ਇਹ ਸ਼ਖਸ ਫੋਟੋਗ੍ਰਾਫੀ ਦੇ ਵੱਖਰੇ ਅੰਦਾਜ਼ ਕਰਕੇ ਸੋਸ਼ਲ ਮੀਡੀਆ 'ਤੇ ਛਾਇਆ,ਕਿਉਂ ਕਰਦਾ ਹੈ ਇਸ ਤਰ੍ਹਾਂ ਫੋਟੋਗ੍ਰਾਫੀ ਜਾਣੋਂ ਪੂਰੀ ਕਹਾਣੀ 

By  Shaminder July 23rd 2019 03:28 PM

ਸੋਸ਼ਲ ਮੀਡੀਆ 'ਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ ।ਜਿਸ 'ਚ ਇੱਕ ਸਰਦਾਰ ਫੋਟੋਗ੍ਰਾਫਰ ਅਨੋਖੇ ਢੰਗ ਨਾਲ ਫੋਟੋਗ੍ਰਾਫੀ ਕਰਦਾ ਹੋਇਆ ਨਜ਼ਰ ਆਇਆ ਸੀ ।ਇਸ ਦਾ ਉਹੀ ਅੰਦਾਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਕੁਝ ਹੀ ਦਿਨਾਂ 'ਚ ਇਹ ਫੋਟੋਗ੍ਰਾਫਰ ਸੋਸ਼ਲ ਮੀਡੀਆ 'ਤੇ ਛਾ ਗਿਆ । ਇੱਕ ਇੰਟਰਵਿਊ ਦੌਰਾਨ ਪੀਲੂ ਨਾਂਅ ਦੇ ਇਸ ਸ਼ਖਸ ਨੇ ਖੁਲਾਸਾ ਕੀਤਾ ਕਿ ਉਹ ਪੰਜਾਬ ਦੇ ਟਾਂਡਾ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਰਿਵਾਰ 'ਚ ਇੱਕ ਧੀ,ਪੁੱਤਰ ਅਤੇ ਉਸ ਦੀ ਪਤਨੀ ਹਨ ।

ਹੋਰ ਵੇਖੋ :ਪਹਿਲੀ ਵਾਰ ਸੰਨੀ ਲਿਓਨੀ ਦੇ ਛੂਹਣ ਤੇ ਇਸ ਤਰ੍ਹਾਂ ਐਕਸਾਈਟਿਡ ਹੋ ਗਏ ਦਿਲਜੀਤ ਦੋਸਾਂਝ

https://www.instagram.com/p/BzAxA3xHVoN/

ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਪਿਛਲੇ 25-30 ਸਾਲ ਤੋਂ । ਇਸੇ ਦੇ ਤਹਿਤ ਪਿਛਲੇ ਦਿਨੀਂ ਉਨ੍ਹਾਂ ਦਾ ਨੇ ਇੱਕ ਮੇਲੇ ਜੋ ਪਿੰਡ ਲਾਲਪੁਰ 'ਚ ਲੱਗਿਆ ਸੀ ਉਸ ਮੇਲੇ ਦੇ ਵਿੱਚ ਸ਼ੂਟ ਕਰਨ ਗਏ  ਸੀ ।ਜਿਸ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਇਆ ਸੀ । ਪੀਲੂ ਨਾਂਅ ਦੇ ਇਸ ਸ਼ਖਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸ਼ੂਟ ਕਰਨ ਦਾ ਸਟਾਈਲ ਹੀ ਇਹੋ ਜਿਹਾ ਹੈ ਅਤੇ ਉਹ ਗਾਇਕਾਂ ਨਾਲ ਹੀ ਇਸ ਤਰ੍ਹਾਂ ਦੇ ਸ਼ੂਟ ਕਰਦੇ ਹਨ ਅਤੇ ਲੋਕ ਵੀ ਉਨ੍ਹਾਂ ਦੇ ਇਸ ਅੰਦਾਜ਼ ਨੂੰ ਪਸੰਦ ਕਰਦੇ ਹਨ ਅਤੇ ਖੂਬ ਇਨਜੁਆਏ ਕਰਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਸ ਤਰ੍ਹਾਂ ਦਾ ਸ਼ੂਟ ਡਰੋਨ ਨਾਲ ਕੀਤਾ ਜਾਵੇ ਤਾਂ ਡਰੋਨ ਨਾਲ ਪੱਖੇ ਦੀ ਆਵਾਜ਼ ਆ ਸਕਦੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਕੰਮ ਕਰਨ 'ਚ ਮਜ਼ਾ ਵੀ ਆਉਂਦਾ ਹੈ । ਪੀਲੂ ਦਾ ਕਹਿਣਾ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਹੋਰ ਕਈ ਥਾਵਾਂ ਤੋਂ ਵੀ ਸ਼ੂਟ ਲਈ ਆਫਰ ਆ ਰਹੇ ਨੇ ਅਤੇ ਉਹ ਜਿੱਥੇ ਵੀ ਜਾਂਦੇ ਹਨ ਲੋਕ ਉਨ੍ਹਾਂ ਨਾਲ ਸੈਲਫੀਆਂ ਲੈਣ ਲੱਗ ਪੈਂਦੇ ਹਨ ।

Related Post