ਪ੍ਰਧਾਨਮੰਤਰੀ ਮੋਦੀ ਦੀ ਜ਼ਿੰਦਗੀ 'ਤੇ ਸੰਜੇ ਲੀਲਾ ਭੰਸਾਲੀ ਬਨਾਉਣ ਜਾ ਰਹੇ ਨੇ ਇਹ ਫ਼ਿਲਮ, ਅਕਸ਼ੇ ਕੁਮਾਰ ਤੇ ਪ੍ਰਭਾਸ ਨੇ ਸਾਂਝਾ ਕੀਤਾ ਪੋਸਟਰ

By  Aaseen Khan September 17th 2019 01:32 PM

ਬਾਲੀਵੁੱਡ ਦੇ ਨਾਮੀ ਨਿਰਦੇਸ਼ਕ ਤੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਜਿਹੜੇ ਹਾਲ ਹੀ 'ਚ ਸਲਮਾਨ ਖ਼ਾਨ ਅਤੇ ਆਲੀਆ ਭੱਟ ਨਾਲ ਫ਼ਿਲਮ ਇੰਸ਼ਾਅੱਲ੍ਹਾ ਨੂੰ ਲੈ ਕੇ ਕਾਫੀ ਸੁਰਖ਼ੀਆਂ ਬਟੋਰ ਚੁੱਕੇ ਹਨ। ਸੰਜੇ ਲੀਲਾ ਭੰਸਾਲੀ ਹੁਣ ਬਹੁਤ ਜਲਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਅਧਾਰਿਤ ਫ਼ਿਲਮ 'ਮਨ ਬੈਰਾਗੀ' ਲੈ ਕੇ ਆ ਰਹੇ ਹਨ। ਇਸ ਫ਼ਿਲਮ 'ਚ ਪ੍ਰਧਾਨਮੰਤਰੀ ਮੋਦੀ ਦੀ ਜ਼ਿੰਦਗੀ ਦੇ ਅਜਿਹੇ ਪਹਿਲੂ ਦਿਖਾਏ ਜਾਣਗੇ ਜਿਹੜੇ ਅਜੇ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਏ ਹਨ। ਫ਼ਿਲਮ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ।

man bairagi man bairagi

ਸੰਜੇ ਲੀਲਾ ਭੰਸਾਲੀ ਦਾ ਕਹਿਣਾ ਹੈ ਕਿ ਉਹਨਾਂ ਨੂੰ "ਇਸ ਫ਼ਿਲਮ ਦੀ ਸਭ ਤੋਂ ਖ਼ਾਸ ਗੱਲ ਇਸ ਫ਼ਿਲਮ ਦੀ ਸਰਵ ਵਿਆਪੀ ਅਪੀਲ ਅਤੇ ਸੰਦੇਸ਼ ਲੱਗਿਆ ਹੈ। ਕਹਾਣੀ 'ਤੇ ਬਹੁਤ ਚੰਗੇ ਤਰੀਕੇ ਨਾਲ ਖੋਜ ਕੀਤੀ ਗਈ ਹੈ ਅਤੇ ਇੱਕ ਨੌਜਵਾਨ ਦੇ ਤੌਰ 'ਤੇ ਸਾਡੇ ਪ੍ਰਧਾਨਮੰਤਰੀ ਦੀ ਜ਼ਿੰਦਗੀ 'ਚ ਜਿਹੜੇ ਮੋੜ ਆਏ ਹਨ ਉਸ ਨਾਲ ਮੈਂ ਬਹੁਤ ਪ੍ਰਭਾਵਿਤ ਹੋਇਆ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਇਹ ਕਹਾਣੀ ਕਿਸੇ ਨੂੰ ਨਹੀਂ ਪਤਾ ਹੈ ਤੇ ਇਸ ਬਾਰੇ ਜਾਨਣਾ ਹਰ ਕਿਸੇ ਲਈ ਜ਼ਰੂਰੀ ਹੈ"।

 

View this post on Instagram

 

A post shared by Akshay Kumar (@akshaykumar) on Sep 16, 2019 at 11:00pm PDT

ਫ਼ਿਲਮ ਦਾ ਨਿਰਦੇਸ਼ਨ ਫ਼ਿਲਮ ਦੇ ਲੇਖਕ ਸੰਜੇ ਤ੍ਰਿਪਾਠੀ ਹੀ ਕਰਨ ਜਾ ਰਹੇ ਹਨ। ਮਹਾਂਵੀਰ ਜੈਨ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ਨੂੰ ਕੋ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਦਾ ਪੋਸਟਰ ਅੱਜ ਪ੍ਰਧਾਨਮੰਤਰੀ ਦੇ ਜਨਮਦਿਨ ਵਾਲੇ ਦਿਨ ਅਕਸ਼ੇ ਕੁਮਾਰ ਅਤੇ ਸਾਊਥ ਸਟਾਰ ਪ੍ਰਭਾਸ ਵੱਲੋਂ ਸਾਂਝਾ ਕੀਤਾ ਗਿਆ ਹੈ। ਪੋਸਟਰ ਸਾਂਝਾ ਕਰਕੇ ਇਹਨਾਂ ਸ੍ਟਾਰਸ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ ਹਨ।

ਹੋਰ ਵੇਖੋ : 'ਦੇਸੀ ਕਰਿਉ' ਲੈ ਕੇ ਆ ਰਿਹਾ ਹੈ ਮਿਊਜ਼ਿਕ ਐਲਬਮ, ਸਿੰਗਾ ਤੇ ਜੱਸੀ ਗਿੱਲ ਸਮੇਤ ਇਹਨਾਂ ਗਾਇਕਾਂ ਦੇ ਗੀਤ ਹੋਏ ਸ਼ਾਮਿਲ

 

View this post on Instagram

 

A special film on a special person by a special filmmaker on this special day, Happy Birthday @narendramodi Sir. So happy to present the first look of Sanjay Leela Bhansali & Mahaveer Jain's 'Mann Bairagi', an untold story of our PM, directed by Ssanjay Tripaathy. @bhansaliproductions #SanjayLeelaBhansali #MahaveerJain @dhanushkraja #HappyBDayPMModi

A post shared by Prabhas (@actorprabhas) on Sep 16, 2019 at 11:08pm PDT

Related Post