'ਦੇਸੀ ਕਰਿਉ' ਲੈ ਕੇ ਆ ਰਿਹਾ ਹੈ ਮਿਊਜ਼ਿਕ ਐਲਬਮ, ਸਿੰਗਾ ਤੇ ਜੱਸੀ ਗਿੱਲ ਸਮੇਤ ਇਹਨਾਂ ਗਾਇਕਾਂ ਦੇ ਗੀਤ ਹੋਏ ਸ਼ਾਮਿਲ

Written by  Aaseen Khan   |  September 17th 2019 10:57 AM  |  Updated: September 17th 2019 10:57 AM

'ਦੇਸੀ ਕਰਿਉ' ਲੈ ਕੇ ਆ ਰਿਹਾ ਹੈ ਮਿਊਜ਼ਿਕ ਐਲਬਮ, ਸਿੰਗਾ ਤੇ ਜੱਸੀ ਗਿੱਲ ਸਮੇਤ ਇਹਨਾਂ ਗਾਇਕਾਂ ਦੇ ਗੀਤ ਹੋਏ ਸ਼ਾਮਿਲ

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸੰਗੀਤ 'ਚ ਐਲਬਮ ਰੁਝਾਨ ਖ਼ਤਮ ਜਿਹਾ ਹੁੰਦਾ ਜਾ ਰਿਹਾ ਸੀ। ਜ਼ਿਆਦਾਤਰ ਗਾਇਕਾਂ ਵੱਲੋਂ ਆਪਣੇ ਆਪਣੇ ਸਿੰਗਲ ਗੀਤ ਹੀ ਰਿਲੀਜ਼ ਕੀਤੇ ਜਾ ਰਹੇ ਹਨ। ਪਰ ਹੁਣ ਜਾਨੀ ਦੀ ਮਿਊਜ਼ਿਕ ਐਲਬਮ ਤੋਂ ਬਾਅਦ 'ਦੇਸੀ ਕਰਿਉ' ਮਿਊਜ਼ਿਕ ਡਾਇਰੈਕਟਰਸ ਦੀ ਜੋੜੀ ਨੇ ਵੀ ਆਪਣੀ ਮਿਊਜ਼ਿਕ ਐਲਬਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਬਮ 'ਚ ਇੱਕ ਨਹੀਂ ਸਗੋਂ ਬਹੁਤ ਸਾਰੇ ਨਾਮੀ ਗਾਇਕਾਂ ਦੇ ਗੀਤ ਸੁਣਨ ਨੂੰ ਮਿਲਣ ਵਾਲੇ ਹਨ।

 

View this post on Instagram

 

Kuch Ta Ready Ho Reha ?? Guess Guess ?? @desi_crew @amritmaan106 @jassie.gill @dilpreetdhillon1 @narinder.batth @rubal_sidhu

A post shared by Desi Crew (@desi_crew) on

ਇਹਨਾਂ ਗਾਇਕਾਂ 'ਚ ਨਾਮ ਆਉਂਦੇ ਹਨ ਜੱਸੀ ਗਿੱਲ, ਅੰਮ੍ਰਿਤ ਮਾਨ, ਕਰਨ ਔਜਲਾ, ਸਿੰਗਾ, ਦਿਲਪ੍ਰੀਤ ਢਿੱਲੋਂ, ਹਿੰਮਤ ਸੰਧੂ ਅਤੇ ਦੇਸੀ ਕਰਿਉ ਦੇ ਗੋਲਡੀ ਦਾ ਆਪਣਾ ਗੀਤ ਵੀ ਇਸ ਐਲਬਮ 'ਚ ਰਿਲੀਜ਼ ਹੋਣ ਜਾ ਰਿਹਾ ਹੈ। ਐਲਬਮ ਦੇ ਗੀਤਕਾਰਾਂ ਦੀ ਗੱਲ ਕਰੀਏ ਤਾਂ ਨਰਿੰਦਰ ਬਾਠ, ਅੰਮ੍ਰਿਤ ਮਾਨ, ਕਰਨ ਔਜਲਾ, ਅਤੇ ਸਿੰਗਾ ਦੀ ਕਲਮ 'ਚੋਂ ਨਿੱਕਲੇ ਬੋਲ ਇਸ ਐਲਬਮ 'ਚ ਸੁਣਨ ਨੂੰ ਮਿਲਣ ਵਾਲੇ ਹਨ।

ਹੋਰ ਵੇਖੋ : ਖੰਟ ਵਾਲਾ ਮਾਨ ਯਾਨੀ ਬੱਬੂ ਮਾਨ ਜਲਦ ਲੈ ਕੇ ਹਾਜ਼ਿਰ ਹੋਣਗੇ ਨਵੀਂ ਐਲਬਮ 'ਮੇਰਾ ਗ਼ਮ 2'

ਦੇਸੀ ਕਰਿਉ ਦਾ ਕਹਿਣਾ ਹੈ ਕਿ ਉਹ ਇਸ 'ਪ੍ਰੋਜੈਕਟ ਲਈ ਪਿਛਲੇ ਕਈ ਮਹੀਨਿਆਂ ਤੋਂ ਮੇਹਤਨ ਕਰ ਰਹੇ ਹਨ ਉਮੀਦ ਹੈ ਇਹ ਐਲਬਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ'। ਸਪੀਡ ਰਿਕਾਰਡਸ ਅਤੇ ਟਾਈਮਸ ਮਿਊਜ਼ਿਕ ਦੇ ਲੇਬਲ ਨਾਲ ਇਸ ਐਲਬਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਇਸ ਐਲਬਮ ਦਾ ਪਹਿਲਾ ਗੀਤ ਕਦੋਂ ਅਤੇ ਕਿਸ ਗਾਇਕ ਦੀ ਅਵਾਜ਼ 'ਚ ਸੁਣਨ ਨੂੰ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network