ਪੁਲਿਸ ਨੇ ਹਿੰਦੂਸਤਾਨੀ ਭਾਊ ਦੇ ਖਿਲਾਫ ਮਾਮਲਾ ਕੀਤਾ ਦਰਜ

By  Shaminder February 1st 2022 12:06 PM -- Updated: February 1st 2022 12:11 PM

ਪੁਲਿਸ ਨੇ ਵਿਦਿਆਰੀਆਂ ਦੇ ਪ੍ਰਦਰਸ਼ਨ ਮਾਮਲੇ ‘ਚ ਹਿੰਦੂਸਤਾਨੀ ਭਾਊ (hindustani bhau)ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ।ਹਿੰਦੂਸਤਾਨੀ ਭਾਉ  ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਆਨਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਕਰਨ ਦੀ ਅਪੀਲ ਕਰ ਰਿਹਾ ਸੀ ।ਅਨੁਸਾਰ ਪੁਲਿਸ ਨੂੰ ਪਤਾ ਲੱਗਾ ਹੈ ਕਿ 'ਹਿੰਦੁਸਤਾਨੀ ਭਾਊ' ਉਰਫ਼ ਵਿਕਾਸ ਫਾਟਕ ਨੇ ਵਿਦਿਆਰਥੀਆਂ ਨੂੰ ਧਾਰਾਵੀ ਇਲਾਕੇ 'ਚ ਪ੍ਰਦਰਸ਼ਨ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਸੀ।

hindustani Bhau image From google

ਹੋਰ ਪੜ੍ਹੋ : ਸਤਿੰਦਰ ਸਰਤਾਜ ਪਹੁੰਚੇ ਆਪਣੇ ਸਕੂਲ, ਵੀਡੀਓ ਕੀਤਾ ਸਾਂਝਾ

ਪੁਲਿਸ ਨੇ ਕਿਹਾ ਕਿ ਇਸ ਯੂਟਿਊਬਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ ਗੱਲ ਦੇ ਪਹਿਲੇ ਸਬੂਤ ਹਨ ਕਿ ਉਸਨੇ ਵਿਦਿਆਰਥੀਆਂ ਨੂੰ ਧਾਰਾਵੀ ਦੇ ਅਸ਼ੋਕ ਮਿੱਲ ਨਾਕੇ ਕੋਲ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਇੱਕ ਸਵਾਲ ਦੇ ਜਵਾਬ ਵਿੱਚ ਜ਼ੋਨ-5 ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਪ੍ਰਣਯ ਅਸ਼ੋਕ ਨੇ ਕਿਹਾ, "ਵਿਦਿਆਰਥੀਆਂ ਨੂੰ ਭੜਕਾਉਣ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ।

Hindusthani-Bhau,, image From google

ਦੱਸ ਦਈਏ ਕਿ ਹਿੰਦੂਸਤਾਨੀ ਭਾਊ ਆਪਣੇ ਬਿਆਨਾਂ ਕਰਕੇ ਹਮੇਸ਼ਾ ਹੀ ਸੁਰਖੀਆਂ ਚ ਰਹਿੰਦਾ ਹੈ । ਪੁਲਿਸ ਮੁਤਾਬਿਕ ਭਾਊ ਵੱਲਂ ਵਿਦਿਆਰਥੀਆਂ ਨੂੰ ਭੜਕਾਉਣ ਦਾ ਇਲਜ਼ਾਮ ਹੈ । ਜਿਸ ਚ ਦੰਗਾ, ਮਹਾਰਾਸ਼ਟਰ ਪੁਲਿਸ ਅਧਿਨਿਯਮ, ਆਪਦਾ ਪ੍ਰਬੰਧਨ ਅਤੇ ਮਹਾਰਾਸ਼ਟਰ ਸੰਪਤੀ ਨੂੰ ਨੁਕਸਾਨ ਅਧਿਨਿਯਮ ਦੀ ਰੋਕਥਾਮ ਸ਼ਾਮਿਲ ਹੈ । ਹਾਲ ਹੀ ਚ ਵਿਦਿਆਰਥੀਾਂ ਨੇ ਆਨਲਾਈਨ ਪ੍ਰੀਖਿਆ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ ।

Related Post