ਕਰਮਜੀਤ ਅਨਮੋਲ ਦੇ ਪੁੱਤਰ ਦਾ ਜਨਮ ਦਿਨ,ਜਨਮ ਦਿਨ 'ਤੇ ਪੁੱਤਰ ਨੂੰ ਦਿੱਤਾ ਖ਼ਾਸ ਸੁਨੇਹਾ 

By  Shaminder May 15th 2019 05:15 PM

ਕਰਮਜੀਤ ਅਨਮੋਲ ਦੇ ਪੁੱਤਰ ਦਾ ਜਨਮ ਦਿਨ ਹੈ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ 'ਤੇ ਵਧਾਈ ਅਤੇ ਦੁਆਵਾਂ ਦਿੱਤੀਆਂ ਹਨ । ਉਨ੍ਹਾਂ ਨੇ ਆਪਣੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਇੱਕ ਭਾਵੁਕ ਮੈਸੇਜ ਵੀ ਲਿਖਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ "Happy birthday my son armaan singh waheguru tainu hamesha tandrusti bakhshan te ik changa insaan banayee rakhan tu hamesha lodvand loka di Sewa krda rahen god bless you"

ਹੋਰ ਵੇਖੋ:ਇਸ ਬਾਬੇ ਨੇ ਸਾਜ਼ ਵਜਾ ਕੇ ਕਰਵਾਈ ਅੱਤ, ਕਰਮਜੀਤ ਅਨਮੋਲ ਨੂੰ ਵੀਡਿਓ ਕਰਨੀ ਪਈ ਸਾਂਝੀ

https://www.instagram.com/p/BxeM0kqBIEI/

ਪਾਲੀਵੁੱਡ ਦੇ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਆਪਣੇ ਨਾਂ ਵਾਂਗ ਪਾਲੀਵੁੱਡ ਵਿੱਚ ਉਹ ਅਨਮੋਲ ਰਤਨ ਬਣ ਗਏ ਹਨ ਜਿਨ੍ਹਾਂ ਤੋਂ ਬਗੈਰ ਕੋਈ ਵੀ ਪੰਜਾਬੀ ਫਿਲਮ ਪੂਰੀ ਨਹੀਂ ਹੁੰਦੀ । ਉਹਨਾਂ ਦੀ ਅਦਾਕਾਰੀ ਹਰ ਇੱਕ ਨੂੰ ਏਨੀਂ ਭਾਉਂਦੀ ਹੈ ਕਿ ਹਰ ਫਿਲਮ ਨਿਰਮਾਤਾ ਉਹਨਾਂ ਨੂੰ ਆਪਣੀ ਫਿਲਮ ਵਿੱਚ ਲੈਣਾ ਚਾਹੁੰਦਾ ਹੈ । ਕਰਮਜੀਤ ਦੀ ਮੰਗ ਇਸ ਲਈ ਵੀ ਹੁੰਦੀ ਹੈ ਕਿਉਕਿ ਜਿਸ ਫਿਲਮ ਵਿੱਚ ਉਹ ਕੰਮ ਕਰਦੇ ਹਨ ਉਸ ਦੇ ਹਿੱਟ ਹੋਣ ਦੇ ਮੌਕੇ ਵੱਧ ਜਾਂਦੇ ਹਨ ।

https://www.instagram.com/p/Bwl196QhYHJ/

ਕਰਮਜੀਤ ਅਨਮੋਲ ਨੇ ਇਹ ਮੁਕਾਮ ਹਾਸਲ ਕਰਨ ਲਈ ਲਗਭਗ ਦੋ ਦਹਾਕੇ ਜ਼ਬਰਦਸਤ ਮਿਹਨਤ ਕੀਤੀ ਹੈ ।ਕਰਮਜੀਤ ਨੇ ਆਪਣੇ ਫਿਲਮੀ ਸਫਰ ਦੌਰਾਨ ਬਹੁਤ ਸਾਰੇ ਉਤਰਾਅ ਚੜਾਅ ਵੀ ਵੇਖੇ । ਉਹਨਾਂ ਦੇ ਘਰ ਦੀ ਮਾਲੀ ਹਾਲਤ ਵੀ ਕੁਝ ਠੀਕ ਨਹੀਂ ਸੀ ਪਰ ਉਹਨਾਂ ਨੇ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਲ ਕਰ ਲਿਆ । ਕਰਮਜੀਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 2 ਜਨਵਰੀ 1974 ਨੂੰ ਪਿੰਡ ਗੰਡੂਆਂ ਤਹਿਸੀਲ ਸੁਨਾਮ ਵਿੱਚ ਹੋਇਆ ।

https://www.instagram.com/p/BveuIoWBMGt/

ਉਹਨਾਂ ਦੀ ਦੇ ਪਿਤਾ ਦਾ ਨਾਂ ਸਾਧੂ ਸਿੰਘ ਤੇ ਮਾਤਾ ਦਾ ਨਾਂ ਮੂਰਤੀ ਦੇਵੀ ਹੈ । ਕਰਮਜੀਤ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਉਹ ਬਚਪਨ ਵਿੱਚ ਕੁਲਦੀਪ ਮਾਣਕ ਦੇ ਗਾਣੇ ਸੁਣਿਆ ਕਰਦੇ ਸਨ ਤੇ ਉਹਨਾਂ ਨੇ 6 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।ਕਰਮਜੀਤ ਅਨਮੋਲ ਆਪਣੇ ਸਕੂਲ ਦੇ ਦਿਨਾਂ ਵਿੱਚ ਹਰ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਸਨ ।

 

Related Post