ਫ਼ਿਲਮ 'ਲਾਲ ਕਪਤਾਨ' 'ਚ ਇਸ ਪੰਜਾਬੀ ਅਦਾਕਾਰ ਦਾ ਜਲਵਾ,ਨਿਭਾਇਆ ਹੈ ਦਮਦਾਰ ਕਿਰਦਾਰ

By  Shaminder October 3rd 2019 05:57 PM

ਫ਼ਿਲਮ ਲਾਲ ਕਪਤਾਨ ਦਾ ਟ੍ਰੇਲਰ ਜਾਰੀ ਹੋ ਚੁੱਕਿਆ ਹੈ । ਇਸ ਦੇ ਟ੍ਰੇਲਰ 'ਚ ਸੈਫ ਅਲੀ ਖ਼ਾਨ ਦਾ ਰੂਪ ਵੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ । ਕਿਉਂਕਿ ਸੈਫ ਇਸ ਫ਼ਿਲਮ 'ਚ ਕੁਝ ਹੱਟ ਕੇ ਕਰਨ ਜਾ ਰਹੇ ਨੇ ਅਤੇ ਵੱਖਰੀ ਤਰ੍ਹਾਂ ਦੇ ਕਿਰਦਾਰ 'ਚ ਨਜ਼ਰ ਆਉਣਗੇ ।ਪਰ ਇਸ ਫ਼ਿਲਮ 'ਚ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਮੱਲਾਂ ਮਾਰਨ ਵਾਲੇ ਮਾਨਵ ਵਿੱਜ ਵੀ ਨਜ਼ਰ ਆਉਣਗੇ ।

ਹੋਰ ਵੇਖੋ:ਮਾਨਵ ਵਿੱਜ ਨੇ ਇਸ ਫ਼ਿਲਮ ਨਾਲ ਕੀਤੀ ਸੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ,ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੱਜਦਾ ਹੈ ਅਦਾਕਾਰੀ ਦਾ ਡੰਕਾ

ਉਹ ਇਸ ਫ਼ਿਲਮ 'ਚ ਰਹਿਮਤ ਖ਼ਾਨ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ਦਾ ਟ੍ਰੇਲਰ ਬੇਹੱਦ ਖਤਰਨਾਕ ਬਣਾਇਆ ਗਿਆ ਹੈ । ਜਿਸ 'ਚ ਸੈਫ ਅਲੀ ਖ਼ਾਨ ਅਤੇ ਮਾਨਵ ਵਿੱਜ ਨਜ਼ਰ ਆ ਰਹੇ ਨੇ ।

https://www.instagram.com/p/B3FB5XKnlFe/

ਇਹ ਫ਼ਿਲਮ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਮਾਨਵ ਵਿੱਜ ਨੇ ਪੰਜਾਬ 1984,ਡੀਐੱਸਪੀ ਦੇਵ ਸਣੇ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ ਅਤੇ ਬਾਲੀਵੁੱਡ 'ਚ ਵੀ ਉਹ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ।

 

Related Post