ਮਾਨਵ ਵਿੱਜ ਨੇ ਇਸ ਫ਼ਿਲਮ ਨਾਲ ਕੀਤੀ ਸੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ,ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੱਜਦਾ ਹੈ ਅਦਾਕਾਰੀ ਦਾ ਡੰਕਾ 

Written by  Shaminder   |  July 19th 2019 02:17 PM  |  Updated: December 12th 2019 05:55 PM

ਮਾਨਵ ਵਿੱਜ ਨੇ ਇਸ ਫ਼ਿਲਮ ਨਾਲ ਕੀਤੀ ਸੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ,ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੱਜਦਾ ਹੈ ਅਦਾਕਾਰੀ ਦਾ ਡੰਕਾ 

ਮਾਨਵ ਵਿੱਜ ਇੱਕ ਅਜਿਹਾ ਨਾਂਅ ਜਿਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਹੀ ਨਹੀਂ ਬਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਨਾਲ ਖ਼ਾਸ ਪਛਾਣ ਬਣਾਈ ਹੈ । ਮਾਨਵ ਵਿੱਜ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2002 'ਚ ਸ਼ਹੀਦ ਭਗਤ ਸਿੰਘ 'ਤੇ ਬਣੀ ਫ਼ਿਲਮ ਸ਼ਹੀਦ-ਏ-ਆਜ਼ਮ ਤੋਂ ਕੀਤੀ ਸੀ । ਇਸ ਫ਼ਿਲਮ 'ਚ ਉਨ੍ਹਾਂ ਨੇ ਸੁਖਦੇਵ ਦਾ ਕਿਰਦਾਰ ਨਿਭਾਇਆ ਸੀ ।

ਹੋਰ ਵੇਖੋ:8 ਮਹੀਨੇ ਦੀ ਹੋਈ ਨੇਹਾ ਧੂਪੀਆ ਦੀ ਧੀ ਮੇਹਰ,ਨੇਹਾ ਧੂਪੀਆ ਨੇ ਤਸਵੀਰ ਕੀਤੀ ਸਾਂਝੀ

ਫ਼ਿਲਮਾਂ 'ਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਮਾਨਵ ਵਿੱਜ ਦਾ ਮੰਨਣਾ ਹੈ ਕਿ ਉਹ ਭਾਵੇਂ ਕਿਸੇ ਫ਼ਿਲਮ 'ਚ ਮੁੱਖ ਕਿਰਦਾਰ ਨਾ ਕਰਕੇ ਸਾਈਡ ਰੋਲ ਹੀ ਕਰਦੇ ਹੋਣ ਅਤੇ ਫ਼ਿਲਮ 'ਚ ਉਨ੍ਹਾਂ ਦਾ ਛੋਟਾ ਜਿਹਾ ਕਿਰਦਾਰ ਹੀ ਕਿਉਂ ਨਾ ਹੋਵੇ ਉਹ ਆਪਣੀ ਮਾਂ ਦੇ ਕਹਿਣ ਮੁਤਾਬਿਕ ਉਸ ਕਿਰਦਾਰ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ ।

ਇਸ ਤੋਂ ਇਲਾਵਾ ਬੁਰਾਰ 2012,ਪੰਜਾਬ 1984,ਦਿਲ ਵਿਲ ਪਿਆਰ ਵਿਆਰ,ਰੰਗੂਨ ਅਤੇ ਹੁਣ ਡੀਐੱਸਪੀ ਦੇਵ ਵਰਗੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ । ਬਾਲੀਵੁੱਡ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਮਾਨਵ ਵਿੱਜ ਨੇ ਨਾਮ ਸ਼ਬਾਨਾ,ਫਿਲੌਰੀ,ਇੰਦੂ ਸਰਕਾਰ ਅਤੇ ਅੰਧਾਧੁੰਨ ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਹੈ ।

manav vij in naam shabana के लिए इमेज परिणाम

ਮਾਨਵ ਵਿੱਜ ਖੁਦ ਵੀ ਬਿਹਤਰੀਨ ਅਦਾਕਾਰੀ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਫ਼ਿਲਮਾਂ ਨੂੰ ਕਦੇ ਵੀ ਜਲਦਬਾਜ਼ੀ 'ਚ ਨਹੀਂ ਬਨਾਉਣਾ ਚਾਹੀਦਾ । ਪੰਜਾਬੀ ਇੰਡਸਟਰੀ ਦੇ ਲਗਾਤਾਰ ਵੱਧਣ ਫੁੱਲਣ 'ਤੇ ਉਹ ਖ਼ੁਸ਼ ਵੀ ਹਨ ਅਤੇ ਗਾਇਕ ਤੋਂ ਅਦਾਕਾਰ ਬਣੇ ਗਾਇਕਾਂ ਦੀ ਤਾਰੀਫ ਵੀ ਕਰਦੇ ਨੇ ।ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜੇ ਤੁਹਾਨੂੰ ਕੋਈ ਵਧੀਆ ਫ਼ਿਲਮ ਡਾਇਰੈਕਟਰ ਮਿਲ ਜਾਂਦਾ ਹੈ ਤਾਂ ਤੁਸੀਂ ਵਧੀਆ ਪਰਫਾਰਮ ਕਰਦੇ ਹੋ ।

manav vij in punjab 1984 के लिए इमेज परिणाम

ਮਾਨਵ ਵਿੱਜ ਦਾ ਕਹਿਣਾ ਹੈ ਕਿ ਫ਼ਿਲਮਾਂ 'ਚ ਉਨ੍ਹਾਂ ਦਾ ਕਿਰਦਾਰ ਛੋਟਾ ਹੈ ਜਾਂ ਵੱਡਾ ਹੈ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ । ਉਨ੍ਹਾਂ ਮੁਤਾਬਕ ਉਨ੍ਹਾਂ ਨੇ ਆਪਣੀ ਮਾਂ ਨਾਲ ਵਚਨ ਕੀਤਾ ਸੀ ਕਿ ਉਹ ਇੱਕ ਸੀਨ ਵੀ ਕਰਨਗੇ ਤਾਂ ਉਸ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network