ਮੋਨਿਕਾ ਗਿੱਲ ਨੇ ਆਪਣੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ 

By  Shaminder July 8th 2019 11:11 AM -- Updated: July 8th 2019 01:03 PM

ਮੋਨਿਕਾ ਗਿੱਲ ਅਕਸਰ ਆਪਣੇ ਮੰਗੇਤਰ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੁੜ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਮੰਗੇਤਰ ਨਾਲ ਕਵਾਲਿਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਇਸ ਤਰ੍ਹਾਂ ਪਾਲੀਵੁੱਡ ਵਿੱਚ ਹੋਈ ਸੀ ਮਾਡਲ ਮੋਨਿਕਾ ਗਿੱਲ ਦੀ ਐਂਟਰੀ

https://www.instagram.com/p/BzmNVi9FLmX/

ਦੱਸ ਦਈਏ ਕਿ ਅਦਾਕਾਰਾ ਮੋਨਿਕਾ ਗਿੱਲ ਦੀ ਪਿਛਲੇ ਦਿਨੀਂ ਹੀ ਗੁਰਸ਼ਾਨ ਸਹੋਤਾ ਨਾਲ ਮੰਗਣਾ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਮੰਗਣੀ ਦਾ ਇੱਕ ਵੀਡੀਓ ਵੀ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਸਾਂਝਾ ਕੀਤਾ ਸੀ ।

https://www.instagram.com/p/BzmNP48lbFK/

ਇਸ ਤੋਂ ਇਲਾਵਾ ਪਿਛਲੇ ਦਿਨੀਂ ਉਨ੍ਹਾਂ ਨੇ ਆਪਣੀ ਸੱਸ ਨਾਲ ਗਿੱਧਾ ਪਾਉੇਂਦੇ ਹੋਇਆਂ ਦਾ ਵੀ ਇੱਕ ਵੀਡੀਓ ਸ਼ੇਅਰ ਕੀਤਾ ਸੀ । ਜਿਸ ਨੂੰ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਪਸੰਦ ਕੀਤਾ ਗਿਆ ਸੀ । ਮੋਨਿਕਾ ਗਿੱਲ ਨੇ ਪੰਜਾਬੀ ਇੰਡਸਟਰੀ 'ਚ ਕੰਮ ਕਰ ਰਹੇ ਨੇ ਅਤੇ ਪਿੱਛੇ ਜਿਹੇ ਹੀ ਉਨ੍ਹਾਂ ਦੀ ਗਗਨ ਕੋਕਰੀ ਦੇ ਨਾਲ ਫ਼ਿਲਮ ਆਈ ਸੀ 'ਯਾਰਾ ਵੇ'।

https://www.instagram.com/p/BzmND5qlDUq/

ਜਿਸ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । ਮੋਨਿਕਾ ਗਿੱਲ ਫ਼ਿਲਮਾਂ ਦੇ ਨਾਲ-ਨਾਲ ਕਈ ਪੰਜਾਬੀ ਗੀਤਾਂ 'ਚ ਵੀ ਨਜ਼ਰ ਆ ਚੁੱਕੇ ਹਨ ।

https://www.instagram.com/p/BzXUISMFCTh/

 

Related Post