ਡਾਂਸ ਦੇ ਮਾਮਲੇ 'ਚ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਮਾਤ ਦੇ ਰਹੀ ਸਰਗੁਣ ਮਹਿਤਾ,ਵੀਡੀਓ ਕੀਤਾ ਸਾਂਝਾ

By  Shaminder October 26th 2019 11:09 AM -- Updated: October 26th 2019 11:59 AM

ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ 'ਘੁੰਗਰੂ ਟੂਟ ਗਏ' ਗੀਤ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਸ ਗੀਤ 'ਤੇ ਵੀਡੀਓ ਬਣਾਇਆ ਸੀ ਸੋਚਿਆ ਪਾ ਹੀ ਦਿਆਂ। ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ।

ਹੋਰ ਵੇਖੋ:ਸਰਗੁਣ ਮਹਿਤਾ ਨੇ ਵਿਆਹ ‘ਚ ਵੇਖੋ ਕਿਵੇਂ ਲਗਾਈਆਂ ਰੌਣਕਾਂ,ਵੀਡੀਓ ਵਾਇਰਲ

https://www.instagram.com/p/B4EM16pg849/

ਸਰਗੁਣ ਮਹਿਤਾ ਜਿੱਥੇ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ,ਉੱਥੇ ਹੀ ਵਧੀਆ ਡਾਂਸ ਲਈ ਵੀ ਮਸ਼ਹੂਰ ਹਨ । ਉਹ ਆਏ ਦਿਨ ਆਪਣੇ ਡਾਂਸ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਪਾਉਂਦੇ ਰਹਿੰਦੇ ਨੇ ।ਉਨ੍ਹਾਂ ਦੇ ਇਸ ਡਾਂਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਫੈਨਸ ਲਗਾਤਾਰ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਨੇ ।ਸਰਗੁਣ ਮਹਿਤਾ ਦੇ ਇਸ ਡਾਂਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਸ ਵੀਡੀਓ 'ਚ ਉਹ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਮਾਤ ਦਿੰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B4CaEadA__V/

ਅਦਾਕਾਰਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਬਿੰਨੂ ਢਿੱਲੋਂ ਨਾਲ ਫ਼ਿਲਮ 'ਝੱਲੇ' 'ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਪਿੱਛੇ ਜਿਹੇ ਗੁਰਨਾਮ ਭੁੱਲਰ ਨਾਲ ਰਿਲੀਜ਼ ਹੋਈਆਂ ਉਨ੍ਹਾਂ ਦੀ ਫ਼ਿਲਮ 'ਸੁਰਖ਼ੀ ਬਿੰਦੀ' ਅਤੇ ਐਮੀ ਵਿਰਕ ਨਾਲ ਆਈ 'ਕਿਸਮਤ' ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।

Related Post