ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕਰ ਰਹੇ ਨੇ ਫ਼ਤਿਹਵੀਰ ਦੀ ਸਲਾਮਤੀ ਲਈ ਅਰਦਾਸਾਂ

By  Lajwinder kaur June 10th 2019 10:11 AM

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਰਹਿਣ ਵਾਲਾ ਦੋ ਸਾਲ ਦਾ ਬੱਚਾ ਫ਼ਤਿਹਵੀਰ ਜੋ ਕਿ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਾ ਗਿਆ ਸੀ ਤੇ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਤਕਰੀਬਨ 89 ਘੰਟੇ ਸਮਾਂ ਬੀਤ ਚੁੱਕਾ ਹੈ ਤੇ ਅਜੇ ਵੀ ਫ਼ਤਿਹਵੀਰ ਨੂੰ ਬਚਾਉਣ ਲਈ ਰੈਸਕਿਊ ਟੀਮਾਂ ਦੇ ਹੱਥ ਖਾਲੀ ਹਨ। ਹਰ ਵਿਅਕਤੀ ਦੀਆਂ ਅੱਖਾਂ ਫਤਿਹਵੀਰ ਨੂੰ ਉਡੀਕ ਰਹੀਆਂ ਹਨ। 10 ਜੂਨ ਯਾਨੀਕਿ ਕਿ ਅੱਜ ਫ਼ਤਿਹਰਵੀਰ ਦਾ ਜਨਮ ਦਿਨ ਵੀ ਹੈ।

View this post on Instagram

 

???

A post shared by Gippy Grewal (@gippygrewal) on Jun 9, 2019 at 6:29pm PDT

ਜਿੱਥੇ ਦੁਨੀਆਂ ਭਰ ‘ਚ ਫਤਿਹਵੀਰ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਸ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ। ਪੰਜਾਬੀ ਇੰਸਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਫ਼ਤਿਹਵੀਰ ਦੀ ਤਸਵੀਰ ਸਾਂਝੀ ਕਰਦੇ ਹੋਏ ਉਸ ਦੀ ਸਲਾਮਤੀ ਲਈ ਪੋਸਟ ਪਾਈ ਹੈ।

View this post on Instagram

 

ਸਤਿ ਸ੍ਰੀ ਅਕਾਲ ਜੀ ਮੈ ਬਹੁਤ ਦਿਨਾ ਤੌ ਦੇਖ ਰਿਹਾ ਬੱਚੇ ਫਤਿਹਵੀਰ ਨੂੰ ਪਰ ਅੱਜ ਰੋਸ ਚ ਇਹ ਪੋਸਟ ਪਾ ਰਿਹਾ ਵੀ ਸਾਡੀਆਾਂ ਸਰਕਾਰਾ ਕੁਜ ਨਹੀ ਕਰ ਰਹੀਆ ਬਾਕੀ ਵਾਹਿਗੂਰੂ ਮਿਹਰ ਕਰੇ ਆਓ ਸਾਰੇ ਦੁਆ ਕਰੀਏ ਫਤਿਹ ਤੰਦਰੁਸਤ ਹੋਵੇ #wmk?_______________________________________________

A post shared by G U L A B S I D H U (@gulabsidhu_) on Jun 9, 2019 at 11:16am PDT

ਗਾਇਕ ਗੁਲਾਬ ਸਿੱਧੂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫ਼ਤਿਹਵੀਰ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਦਿਨਾਂ ਤੋਂ ਦੇਖ ਰਿਹਾ ਬੱਚੇ ਫ਼ਤਿਹਵੀਰ ਨੂੰ ਪਰ ਅੱਜ ਰੋਸ ‘ਚ ਇਹ ਪੋਸਟ ਪਾ ਰਿਹਾ ਵੀ ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਬਾਕੀ ਵਾਹਿਗੂਰੂ ਮਿਹਰ ਕਰੇ ਆਓ ਸਾਰੇ ਦੁਆ ਕਰੀਏ ਫਤਿਹ ਤੰਦਰੁਸਤ ਹੋਵੇ #wmk’

View this post on Instagram

 

Hey Rabba taras kha bachhe tey ?? #fatehveer #sachinahuja

A post shared by Sachin Ahuja (@thesachinahuja) on Jun 9, 2019 at 5:57am PDT

ਹੋਰ ਵੇਖੋ: ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਬੋਰਵੈੱਲ ‘ਚ ਡਿੱਗਿਆ ਬੱਚਾ ਫ਼ਤਿਹਵੀਰ ਸਹੀ ਸਲਾਮਤ ਬਾਹਰ ਨਿਕਲ ਆਵੇ-ਲਖਵਿੰਦਰ ਵਡਾਲੀ

 

View this post on Instagram

 

??? #prayforfatehveer

A post shared by Rupinder Handa (@rupinderhandaofficial) on Jun 9, 2019 at 8:31pm PDT

ਇਸ ਤੋਂ ਇਲਾਵਾ ਸੁਰਾਂ ਦੇ ਮਾਲਿਕ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਫ਼ਤਿਹਵੀਰ ਦੀ ਸਲਾਮਤੀ ‘ਚ ਪੋਸਟ ਪਾਈ ਹੈ। ਇਸ ਤੋਂ ਇਲਾਵਾ ਗਾਇਕਾ ਰੁਪਿੰਦਰ ਹਾਂਡਾ ਨੇ ਵੀ ਅਰਦਾਸ ਕਰਦੇ ਹੋਏ  ਫ਼ਤਿਹਵੀਰ ਦੇ ਸਹੀ ਸਲਾਮਤ ਬਾਹਰ ਨਿਕਲਣ ਦੀ ਕਾਮਨਾ ਕੀਤੀ ਹੈ।

Related Post