ਕੋਰੋਨਾ ਖਿਲਾਫ ਲੜਾਈ ‘ਚ ਇੰਝ ਇੱਕਜੁਟ ਦਿਖਾਈ ਦਿੱਤੇ ਪਾਲੀਵੁੱਡ ਸਿਤਾਰੇ, ਬਾਲਕਨੀ ‘ਚ ਖੜੇ ਹੋ ਕੇ ਜਗਾਇਆ ਦੀਵਾ

By  Shaminder April 6th 2020 10:23 AM -- Updated: April 6th 2020 11:35 AM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਕੋਰੋਨਾ ਵਾਇਰਸ ਖਿਲਾਫ਼ ਲੜਾਈ ‘ਚ ਸਹਿਯੋਗ ਲਈ ਦੇਸ਼ ਦੀ ਜਨਮ ਨੂੰ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਪਾਲੀਵੁੱਡ ਦੇ ਕਈ ਸਿਤਾਰਿਆਂ ਨੇ ਪੀਐੱਮ ਮੋਦੀ ਦਾ ਸਮਰਥਨ ਕਰਦੇ ਹੋਏ ਦੀਵੇ ਬਾਲੇ ਹਨ । ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਣਾ ਨੇ ਵੀ 9 ਮਿੰਟ ਤੱਕ ਦੀਵਾ ਬਾਲ ਕੇ  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਮਰਥਨ ਕੀਤਾ ।

ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਨੂੰ ਕਿਚਨ ਵਿੱਚ ਕੰਮ ਕਰਦੇ ਦੇਖ ਲੋਕਾਂ ਨੇ ਦੱਸਿਆ ਪ੍ਰਫੈਕਟ ਗਰਲ, ਵੀਡੀਓ ਤੁਹਾਨੂੰ ਵੀ ਆਏਗੀ ਪਸੰਦ

https://www.instagram.com/p/B-msz5JAY86/

ਇਸ ਦੇ ਨਾਲ ਹੀ  ਬੱਬਲ ਰਾਏ ਨੇ ਵੀ ਮੋਮਬੱਤੀਆਂ ਜਗਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਮਰਥਨ ਕੀਤਾ ।  ਜੱਸੀ ਗਿੱਲ  ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ ।

https://www.instagram.com/p/B-m5srnAWIv/

ਇਸ ਵੀਡੀਓ ‘ਚ   ਬੱਬਲ ਰਾਏ  ਨਜ਼ਰ ਆ ਰਹੇ ਨੇ । ਦੱਸ ਦਈਏ ਕਿ ਬੀਤੇ ਦਿਨੀਂ ਪੀਐੱਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਪੰਜ ਅਪ੍ਰੈਲ ਰਾਤ 9 ਵਜੇ ਆਪਣੇ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ 9 ਮਿੰਟ ਤੱਕ ਦੀਵੇ, ਮੋਮਬੱਤੀਆਂ, ਟਾਰਚ ਜਾਂ ਫਿਰ ਮੋਬਾਈਲ ਦੀ ਫਲੈਸ਼ ਦੀ ਲਾਈਟ ਬਾਲ ਕੇ ਆਪੋੋ ਆਪਣੇ ਇਸ਼ਟ ਦੇਵ ਕੋਲ ਇਸ ਨਾਮੁਰਾਦ ਬਿਮਾਰੀ ਨੂੰ ਮੁਲਕ ਚੋਂ ਕੱਢਣ ਲਈ ਅਰਦਾਸ ਕੀਤੀ ਜਾਵੇ ਜਿਸ ਤੋਂ ਬਾਅਦ ਪੂਰੇ ਦੇਸ਼ ‘ਚ  ਲੋਕਾਂ ਨੇ ਦੀਵੇ, ਮੋਮਬੱਤੀਆਂ ਬਾਲ ਕੇ ਇਸ ਦਾ ਸਮਰਥਨ ਕੀਤਾ ਸੀ । ਬੱਬਲ ਰਾਏ ਨੇ ਅਨੋਖੇ ਅੰਦਾਜ਼ ‘ਚ ਪੀਐੱਮ ਦਾ ਸਮਰਥਨ ਕੀਤਾ ਅਤੇ ਉਹ ਕੋਰੋਨਾ ਖਿਲਾਫ ਲੜਾਈ ਲਈ ਗੀਤ ਗਾੳੇੁਂਦੇ ਨਜ਼ਰ ਆਏ ।

 

Related Post