ਵਿਆਹ ਦੇ ਬੰਧਨ 'ਚ ਬੱਝੇ ਅਦਾਕਾਰਾ ਸੁਖਮਨੀ ਸਦਾਨਾ ਤੇ ਨਿਰਮਾਤਾ ਸੰਨੀ ਗਿੱਲ, ਵੇਖੋ ਨਵੇਂ ਵਿਆਹੇ ਜੋੜੇ ਦੀਆਂਂ ਖੂਬਸੂਰਤ ਤਸਵੀਰਾਂ
Sukhmani Sadana and Sunny Gill wedding pics: ਮਸ਼ਹੂਰ ਲੇਖਿਕਾ ਤੇ ਅਦਾਕਾਰਾ ਸੁਖਮਨੀ ਸਦਾਨਾ (Sukhmani Sadana) ਨੇ ਬਿਜਨਸਮੈਨ ਤੇ ਨਿਰਮਾਤਾ ਸੰਨੀ ਗਿੱਲ (Sunny Gill) ਨਾਲ ਵਿਆਹ ਕਰ ਲਿਆ ਹੈ। ਹਾਲ ਹੀ ਵਿੱਚ ਇਸ ਨਵ ਵਿਆਹੇ ਜੋੜੇ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। /ptc-punjabi/media/media_files/7ZMuU0YzRJIfH4b7w7ZX.jpg)
ਅਦਾਕਾਰਾ ਸੁਖਮਨੀ ਸਦਾਨਾ ਨੇ ਕਰਵਾਇਆ ਵਿਆਹ
ਦੱਸ ਦਈਏ ਕਿ ਅਦਾਕਾਰਾ ਸੁਖਮਨੀ ਸਦਾਨਾ ਤੇ ਨਿਰਮਾਤਾ ਸੰਨੀ ਗਿੱਲ ਨੇ 3 ਮਾਰਚ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਸੁਖਮਨੀ ਨੂੰ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ ਜੋਗੀ, ਮਾਧਵਨ ਦੀ ਰਾਕੇਟਰੀ ਦੀ ਸਕ੍ਰਿਪਟ ਲਿਖਣ ਅਤੇ ਹੋਰਾਂ ਲਈ ਤੇ ਕਈ ਸ਼ੋਅ ਜਿਵੇਂ ਤਾਂਡਵ, ਉੜਨ ਪਟੋਲਾ, ਤਨਵ ਅਤੇ ਫਿਲਮਾਂ ਜਿਵੇਂ ਮਨਮਰਜ਼ੀਆਂ ਆਦਿ ਵਿੱਚ ਅਦਾਕਾਰੀ ਲਈ ਜਾਣਿਆ ਜਾਂਦਾ ਹੈ।
ਸੰਨੀ ਗਿੱਲ ਵੈਨਕੂਵਰ, ਕੈਨੇਡਾ ਵਿੱਚ ਸਥਿਤ ਇੱਕ ਰੀਅਲ ਅਸਟੇਟ ਡਿਵੈਲਪਰ ਹੈ ਅਤੇ ਫਿਲਮ ਨਿਰਮਾਤਾ ਅਮਨ ਅਤੇ ਪਵਨ ਗਿੱਲ ਦਾ ਭਰਾ ਹੈ ਜਿਨ੍ਹਾਂ ਨੇ ਕਈ ਹਿੰਦੀ ਫਿਲਮਾਂ ਜਿਵੇਂ ਜਰਸੀ, ਸ਼ਹਿਜ਼ਾਦਾ, ਉੜਤਾ ਪੰਜਾਬ ਅਤੇ ਪੰਜਾਬੀ ਫਿਲਮਾਂ ਜਿਵੇਂ ਸ਼ਾਦਾ, ਪੁਆੜਾ, ਸੁਪਰ ਸਿੰਘ ਆਦਿ ਦਾ ਨਿਰਮਾਣ ਕੀਤਾ ਹੈ। ਸੰਨੀ, ਆਪਣੇ ਭਰਾਵਾਂ ਨਾਲ ਮਿਲ ਕੇ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਅਦਾਕਾਰੀ ਵਾਲੀ ਆਉਣ ਵਾਲੀ ਪੰਜਾਬੀ ਫਿਲਮ 'ਕੁੜੀ ਹਰਿਆਣੇ ਵਲ ਦੀ' ਦਾ ਨਿਰਮਾਣ ਕਰ ਰਿਹਾ ਹੈ।
View this post on Instagram
ਹੋਰ ਪੜ੍ਹੋ: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ ਫਿਲਮ 'ਸ਼ਾਇਰ' ਦਾ ਟੀਜ਼ਰ ਹੋਇਆ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ
ਹਾਲ ਹੀ ਵਿੱਚ ਇਸ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਜੋੜੇ ਦੇ ਅੰਮ੍ਰਿਤਸਰ ਵਿੱਚ ਤਿੰਨ ਦਿਨ ਵਿਆਹ ਦੇ ਪ੍ਰੋਗਰਾਮ ਚੱਲੇ, ਜਿਸ ਵਿੱਚ ਉਨ੍ਹਾਂ ਦੇ ਅਜ਼ੀਜ਼ਾਂ, ਨਜ਼ਦੀਕੀ ਪਰਿਵਾਰ ਅਤੇ ਦੋਸਤਾਂ ਨੇ ਸ਼ਿਰਕਤ ਕੀਤੀ ਅਤੇ ਅਸੀਂ ਇਸ ਨਵੀਂ ਵਿਆਹੀ ਜੋੜੀ ਦੇ ਅੱਗੇ ਦੇ ਸਫ਼ਰ ਵਿੱਚ ਸਾਰੇ ਪਿਆਰ, ਖੁਸ਼ੀ ਅਤੇ ਸਫਲਤਾ ਦੀ ਕਾਮਨਾ ਕਰਦੇ ਹਾਂ।