ਦਿਲਜੀਤ ਦੋਸਾਂਝ ਨੂੰ Netflix ਵੱਲੋਂ ਮਿਲਿਆ ਬੇਹੱਦ ਖਾਸ ਤੋਹਫਾ, ਗਾਇਕ ਨੇ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਦਿਖਾਈ ਝਲਕ

Written by  Pushp Raj   |  March 06th 2024 02:19 PM  |  Updated: March 06th 2024 02:19 PM

ਦਿਲਜੀਤ ਦੋਸਾਂਝ ਨੂੰ Netflix ਵੱਲੋਂ ਮਿਲਿਆ ਬੇਹੱਦ ਖਾਸ ਤੋਹਫਾ, ਗਾਇਕ ਨੇ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਦਿਖਾਈ ਝਲਕ

Diljit Dosanjh received gifts from Netflix : ਪੰਜਾਬੀ ਜਿਥੇ ਜਾਣ, ਉਥੇ ਰੌਣਕਾਂ ਨਾ ਲੱਗਣ, ਇਹ ਭਲਾ ਕਿਵੇਂ ਹੋ ਸਕਦਾ ਹੈ। 1 ਤੋਂ 3 ਮਾਰਚ ਤਕ ਚੱਲੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਪ੍ਰੋਗਰਾਮ 'ਚ ਦੇਸ਼-ਵਿਦੇਸ਼ਾਂ ਤੋਂ ਮਸ਼ਹੂਰ ਕਲਾਕਾਰਾਂ ਨੇ ਹਿੱਸਾ ਲਿਆ ਪਰ ਇਸ ਸਮਾਗਮ ਦੇ ਵਿੱਚ ਦਿਲਜੀਤ ਦੋਸਾਂਝ (Diljit Dosanjh) ਨੇ ਸਭ ਦਾ ਦਿਲ ਜਿੱਤ ਲਿਆ।

ਅੰਬਾਨੀ ਦੇ ਪ੍ਰੀ ਵੈਡਿੰਗ ਫੰਕਸ਼ਨ (Anant Ambani and Radhika wedding) ਦੇ ਦੌਰਾਨ ਦਿਲਜੀਤ ਦੋਸਾਂਝ ਦੀ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਬਾਲੀਵੁੱਡ ਸੈਲਬ ਦੇ ਨਾਲ-ਨਾਲ ਫੈਨਜ਼ ਨੇ ਵੀ ਦਿਲਜੀਤ ਦੀ ਪਰਫਾਰਮੈਂਸ ਨੂੰ ਕਾਫੀ ਪਸੰਦ ਕੀਤਾ ਹੈ। ਲੋਕਾਂ ਨੇ ਕਿਹਾ ਰਿਹਾਨਾ ਨੇ ਭਾਵੇਂ ਇਸ ਪ੍ਰੀ ਵੈਡਿੰਗ ਫੰਕਸ਼ਨ ਵਿੱਚ ਪਰਫਾਰਮ ਕਰਨ ਲਈ ਕਰੋੜਾਂ ਰੁਪਏ ਲਏ ਹੋਣ ਪਰ ਦਿਲ ਤਾਂ ਇੱਕੋ ਜਿੱਤ ਕੇ ਲੈ ਗਿਆ ਹੈ, ਜੋ ਹੈ ਦਿਲਜੀਤ ਦੋਸਾਂਝ।

ਇਨ੍ਹੀਂ ਦਿਨੀਂ ਗਾਇਕ ਆਪਣੀ ਆਉਣ ਵਾਲੀ ਨਵੀਂ ਫਿਲਮ ਚਮਕੀਲਾ (Chamkila) ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਜਲਦ ਹੀ ਗਾਇਕ ਦੀ ਇਹ ਫਿਲਮ ਜਲਦ ਹੀ ਨੈਟਫਲਿਕਸ ਉੱਤੇ ਰਿਲੀਜ਼ ਹੋਣ ਵਾਲੀ ਹੈ। ਜਿਸ ਚੱਲਦੇ Netflix ਵੱਲੋਂ ਗਾਇਕ ਨੂੰ ਖਾਸ ਤੋਹਫੇ ਭੇਜੇ ਗਏ ਹਨ।

 

ਦਿਲਜੀਤ ਦੋਸਾਂਝ  ਨੇ ਨੈੱਟਫਲਿਕਸ ਦਾ ਕੀਤਾ ਧੰਨਵਾਦ

ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਨੈੱਟਫਲਿਕਸ ਦਾ ਧੰਨਵਾਦ ਕੀਤਾ ਹੈ। ਇਸ ਵੀਡੀਓ 'ਚ ਦਿਲਜੀਤ ਕਹਿ ਰਹੇ ਹਨ ਕਿ ਆ ਤਾਂ ਬਹੁਤ ਵਧੀਆ ਕੀਤਾ ਕੰਮ, ਫੋਟੋ ਖਿੱਚੋ ਅਤੇ ਨਾਲ ਹੀ ਫੋਟੋ ਪਾ ਦਿਓ।  ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਅਖੀਰ 'ਚ ਤੁਹਾਨੂੰ ਇਹ ਵੀ ਸੁਣਨ ਨੂੰ ਮਿਲੇਗਾ ਕਿ ਦੋਸਾਂਝਾਵਾਲਾ ਕਹਿ ਰਿਹਾ ਹੈ ਕਿ ਇਹ ਤਾਂ ਨਿਰੀਂ ਕਲੋਲ ਕਰਤੀ।

ਹਰ ਪਾਸੇ ਅੰਬਾਨੀਆਂ ਦੀ ਹੋਈ ਬੱਲੇ-ਬੱਲੇ

ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦੀ ਧੂਮ ਹੈ। ਹਰ ਪਾਸੇ ਅੰਬਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਦੇ ਚਰਚੇ ਹਨ। ਇਸ ਵਿਚ ਬਾਲੀਵੁੱਡ, ਖੇਡ ਜਗਤ, ਦੇਸ਼-ਦੁਨੀਆਂ ਦੇ ਵੱਡੇ ਉਦਯੋਗਪਤੀਆਂ ਸਮੇਤ ਬਹੁਤ ਸਾਰੇ ਸੈਲੀਬ੍ਰਿਟੀ ਪਹੁੰਚੇ ਹੋਏ ਹਨ। ਬਿਲ ਗੇਟਸ, ਮਾਰਕ ਜ਼ੁਕਰਬਰਗ, ਸਲਮਾਨ ਖ਼ਾਨ, ਸ਼ਾਹਰੁਖ਼ ਖ਼ਾਨ ਸਮੇਤ ਤਮਾਮ ਮਸ਼ਹੂਰ ਹਸਤੀਆਂ ਅੰਬਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਪਹੁੰਚੀਆਂ ਹੋਈਆਂ ਹਨ। ਇਸ ਪ੍ਰੋਗਰਾਮ ਵਿਚ ਰਿਹਾਨਾ ਅਤੇ ਦਿਲਜੀਤ ਦੋਸਾਂਝ ਨੂੰ ਮੋਟੀ ਰਕਮ ਦੇ ਕੇ ਪਰਫ਼ਾਰਮ ਕਰਨ ਲਈ ਬੁਲਾਇਆ ਗਿਆ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਰਿਆਂ ਵੱਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ ਵਿਚਾਲੇ ਹੁਣ ਕੰਗਣਾ ਰਣੌਤ ਨੇ ਬਿਨਾਂ ਕਿਸੇ ਦਾ ਨਾਂ ਲਏ ਇਨ੍ਹਾਂ ਸਾਰੇ ਸਿਤਾਰਿਆਂ 'ਤੇ ਤੰਜ ਕੱਸਿਆ ਹੈ।

 

ਹੋਰ ਪੜ੍ਹੋ: ਗਾਇਕ ਕਰਨ ਔਜਲਾ ਦੇ ਗੀਤ 'Nothing Lasts' ਦੀ ਵੀਡੀਓ ਹੋਈ ਰਿਲੀਜ਼, ਬਣਾਇਆ ਵੱਡਾ ਰਿਕਾਰਡ

ਦਿਲਜੀਤ ਦੋਸਾਂਝ ਦਾ ਵਰਕ ਫਰੰਟ

ਦਿਲਜੀਤ ਪੰਜਾਬੀ  ਇੰਡਸਟਰੀ ਦੇ ਬਹੁ-ਪ੍ਰਤਿਭਾਸ਼ਾਲੀ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਨਾ ਸਿਰਫ਼ ਇੱਕ ਵਧੀਆ ਗਾਇਕ ਹਨ ਸਗੋਂ ਇੱਕ ਸ਼ਾਨਦਾਰ ਅਦਾਕਾਰ ਵੀ ਹਨ।ਪਿਛਲੇ ਕਈ ਸਾਲਾਂ ਤੋਂ ਦਿਲਜੀਤ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਬਾਲੀਵੁੱਡ ਦੀ ਫਿਲਮ ' Crew' ਵਿੱਚ ਨਜ਼ਰ ਆਉਣਗੇ, ਉੱਥੇ ਹੀ ਦੂਜੇ ਪਾਸੇ ਦਿਲਜੀਤ, ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਵਿੱਚ ਵੀ ਪਰੀਣੀਤੀ ਚੋਪੜਾ ਦੇ ਨਾਲ ਨਜ਼ਰ ਆਉਣ ਵਾਲੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network