ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਰਿਹਾਨਾ ਨੇ ਦਿੱਤੀ ਪਰਫਾਰਮੈਂਸ, ਅੰਬਾਨੀ ਪਰਿਵਾਰ ਨੇ ਜਮ ਕੇ ਕੀਤਾ ਡਾਂਸ

Written by  Pushp Raj   |  March 02nd 2024 01:45 PM  |  Updated: March 02nd 2024 01:45 PM

ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਰਿਹਾਨਾ ਨੇ ਦਿੱਤੀ ਪਰਫਾਰਮੈਂਸ, ਅੰਬਾਨੀ ਪਰਿਵਾਰ ਨੇ ਜਮ ਕੇ ਕੀਤਾ ਡਾਂਸ

Rihanna in Anant Ambani and Radhika pre wedding function : ਅੰਬਾਨੀ ਪਰਿਵਾਰ (Ambani Family) 'ਚ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ, ਕਿਉਂਕਿ ਪਰਿਵਾਰ ਦੇ  ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਿਆ ਹੈ। ਜਾਮਨਗਰ ਵਿੱਚ ਸਿਤਾਰਿਆਂ ਦਾ ਇਕੱਠ ਲੱਗ ਗਿਆ ਹੈ। ਅੰਬਾਨੀ ਪਰਿਵਾਰ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਬੀਤੀ ਸ਼ਾਮ ਤੋਂ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ (Viral Video) ਹੋ ਰਹੀਆਂ ਹਨ। 

 

 

ਅਨੰਤ ਅੰਬਾਨੀ  ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਰਿਹਾਨਾ ਨੇ ਲਗਾਈਆਂ ਰੌੌਣਕਾਂ 

ਬੀਤੀ ਸ਼ਾਮ ਜਾਮਨਗਰ ‘ਚ ਦੀਪਿਕਾ-ਰਣਵੀਰ ਤੋਂ ਲੈ ਕੇ ਸ਼ਾਹਰੁਖ ਖਾਨ-ਸੈਫ ਅਲੀ ਖਾਨ ਤੱਕ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ, ਪਰ ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਜਿਸ ਨੇ ਸ਼ੋਅ ਨੂੰ ਸਭ ਤੋਂ ਵੱਧ ਖੁਸ਼ ਕੀਤਾ ਉਹ ਸੀ ਅਮਰੀਕੀ ਪੌਪ ਗਾਇਕਾ ਰਿਹਾਨਾ (Rihanna) ਦਾ ਸ਼ੋਅ।Rihanna at Ambani wedding ਰਿਹਾਨਾ ਜਦੋਂ ਤੋਂ ਭਾਰਤ ਆਈ ਹੈ, ਉਹ ਲਗਾਤਾਰ ਲਾਈਮਲਾਈਟ ਵਿੱਚ ਹੈ। ਉਨ੍ਹਾਂ ਨੂੰ ਭਾਰਤ ‘ਚ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਰਿਹਾਨਾ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਸਾਰਿਆਂ ਨੂੰ ਨੱਚਣ ਲਗਾ ਦਿੱਤਾ। ਫੰਕਸ਼ਨ ‘ਚ ਪਹੁੰਚੇ ਸਿਤਾਰੇ ਵੀ ਰਿਹਾਨਾ ਦੀ ਪਰਫਾਰਮੈਂਸ ਦਾ ਖੂਬ ਆਨੰਦ ਲੈਂਦੇ ਨਜ਼ਰ ਆਏ। ਰਿਹਾਨਾ ਦੇ ਪਰਫਾਰਮੈਂਸ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚੋਂ ਇੱਕ ਸੁਰਖੀਆਂ ਵਿੱਚ ਹੈ।ਵਾਇਰਲ ਹੋ ਰਹੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਰਿਹਾਨਾ ਹਰੇ ਰੰਗ ਦੇ ਪਹਿਰਾਵੇ ‘ਚ ਆਪਣੇ ਗੀਤਾਂ ਨਾਲ ਸਟੇਜ ‘ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ। ਰਿਹਾਨਾ ਨਾਲ ਪੂਰਾ ਅੰਬਾਨੀ ਪਰਿਵਾਰ ਵੀ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਖਾਸ ਤੌਰ ‘ਤੇ ਅੰਬਾਨੀ ਪਰਿਵਾਰ ਦੀ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਇਸ ਦੇ ਨਾਲ ਹੀ ਨੀਤਾ ਅਤੇ ਮੁਕੇਸ਼ ਅੰਬਾਨੀ ਆਪਣੇ ਪੂਰੇ ਪਰਿਵਾਰ ਨਾਲ ਸਟੇਜ ‘ਤੇ ਰਿਹਾਨਾ ਨਾਲ ਖੂਬ ਮਸਤੀ ਕਰਦੇ ਨਜ਼ਰ ਆਏ।

ਹੋਰ ਪੜ੍ਹੋ: ਧਰਮਿੰਦਰ ਦਿਓਲ ਨੂੰ ਆਹ ਕੀ ਹੋ ਗਿਆ ? ਅਦਾਕਾਰ ਦੀ ਪੋਸਟ ਦੇਖ ਕੇ ਫਿੱਕਰਾਂ 'ਚ ਪਏ ਫੈਨਜ਼

ਦੱਸਣਯੋਗ ਹੈ ਕਿ ਰਿਹਾਨਾ ਅਤੇ ਉਨ੍ਹਾਂ ਦੀ ਟੀਮ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਏਅਰਪੋਰਟ ‘ਤੇ ਰਿਹਾਨਾ ਦਾ ਸਮਾਨ ਦੇਖਿਆ ਤਾਂ ਹਰ ਕੋਈ ਦੰਗ ਰਹਿ ਗਿਆ। ਬੈਗਾਂ ਤੋਂ ਇਲਾਵਾ, ਪੌਪ ਗਾਇਕ ਆਪਣੀਆਂ ਚਾਰ ਵੱਡੀਆਂ ਟਰਾਲੀਆਂ ਲੈ ਕੇ ਆਇਆ ਸੀ, ਜਿਸ ਵਿੱਚ 10 ਫੁੱਟ ਤੋਂ ਵੱਧ ਉੱਚੇ ਡੱਬੇ ਸਨ। ਰਿਹਾਨਾ ਨੇ ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਪਰਫਾਰਮ ਕਰਨ ਲਈ ਕਰੋੜਾਂ ਰੁਪਏ ਦੀ ਫੀਸ ਵਸੂਲੀ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network