ਧਰਮਿੰਦਰ ਦਿਓਲ ਨੂੰ ਆਹ ਕੀ ਹੋ ਗਿਆ ? ਅਦਾਕਾਰ ਦੀ ਪੋਸਟ ਦੇਖ ਕੇ ਫਿੱਕਰਾਂ 'ਚ ਪਏ ਫੈਨਜ਼

Written by  Pushp Raj   |  March 02nd 2024 08:00 AM  |  Updated: March 02nd 2024 08:00 AM

ਧਰਮਿੰਦਰ ਦਿਓਲ ਨੂੰ ਆਹ ਕੀ ਹੋ ਗਿਆ ? ਅਦਾਕਾਰ ਦੀ ਪੋਸਟ ਦੇਖ ਕੇ ਫਿੱਕਰਾਂ 'ਚ ਪਏ ਫੈਨਜ਼

Dharmendra Foot injured: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ (Dharmendra) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ 'ਚ ਧਰਮਿੰਦਰ ਦੀ ਇੱਕ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਫਿੱਕਰਾਂ ਦੇ ਵਿੱਚ ਪੈ ਗਏ ਹਨ।

ਅਦਾਕਾਰੀ ਦੇ ਨਾਲ-ਨਾਲ ਧਰਮਿੰਦਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਫਿਲਮੀ ਪਰਦੇ ਤੋਂ ਦੂਰ ਰਹਿ ਕੇ ਵੀ  ਸੋਸ਼ਲ ਮੀਡੀਆ ਰਾਹੀਂ  ਫੈਨਜ਼ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਧਰਮਿੰਦਰ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।

 

 

ਧਰਮਿੰਦਰ ਦੇ ਗੋਡੇ 'ਚ ਲੱਗੀ ਸੱਟ 

ਦਰਅਸਲ ਧਰਮਿੰਦਰ ਦਿਓਲ ਦੇ ਗੋਡੇ 'ਚ ਸੱਟ ਲੱਗ ਗਈ ਹੈ। ਤਸਵੀਰ ਵਿੱਚ ਉਨ੍ਹਾਂ ਦੇ ਵਾਲ ਉਖੜੇ ਹੋਏ ਹਨ, ਪੈਰਾਂ 'ਚ ਬੈਂਡੇਜ਼ ਅਤੇ ਹੱਥ 'ਚ ਰੋਟੀ ਫੜੀ ਹੋਈ ਹੈ। ਧਰਮਿੰਦਰ ਦੀ ਇਸ ਤਸਵੀਰ ਨੇ ਇੱਕ ਵਾਰ ਤਾਂ ਫੈਨਜ਼ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ ਕਿ ਆਖਿਰ ਉਨ੍ਹਾਂ ਨਾਲ ਅਜਿਹਾ ਕੀ ਵਾਪਰਿਆ।

ਧਰਮਿੰਦਰ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਅਜਿਹੀ ਹਾਲਤ ਵਾਲੀ ਤਸਵੀਰ ਸਵੇਰੇ 4 ਵਜੇ ਪਾਈ ਗਈ। ਇਸ ਨੂੰ ਵੇਖ ਕੇ ਫੈਨਜ਼ ਪੁੱਛਣ ਲੱਗੇ ਕਿ ਆਖਿਰ ਹੋਇਆ ਕੀ ਹੈ। ਜਵਾਬ ਵਿੱਚ ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਗੋਡੇ ਦੀ ਹੱਡੀ ਟੁੱਟ ਗਈ ਹੈ।

 

ਹੋਰ ਪੜ੍ਹੋ: 'ਰਾਮਾਇਣ ਦੀ ਸੀਤਾ' ਨੂੰ ਹੀਰੋਇਨ ਬਨਾਉਣ ਵਾਲੇ ਮਸ਼ਹੂਰ ਡਾਇਰੈਕਟਰ ਚੰਦਰ ਬਹਿਲ ਦਾ ਹੋਇਆ ਦਿਹਾਂਤ

ਟਵਿੱਟਰ 'ਤੇ ਆਪਣੀ ਟਵੀਟ ਵਿੱਚ ਧਰਮਿੰਦਰ ਨੇ ਲਿਖਿਆ, ''ਅੱਧੀ ਰਾਤ ਹੋ ਗਈ ਹੈ..ਨੀਦ ਨਹੀਂ ਆਉਂਦੀ..ਭੁੱਖ ਲੱਗ ਜਾਂਦੀ ਹੈ ਦੋਸਤੋ, ਬਾਸੀ ਰੋਟੀ ਮੱਖਣ ਨਾਲ ਬਹੁਤ ਸੁਆਦ ਲੱਗਦੀ ਹੈ, ਹਾਹਾਹਾ।'' ਪੋਸਟ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਮੈਂਟਾਂ ਦੀ ਝੜੀ ਲਗਾ ਦਿੱਤੀ ਹੈ। ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਜ਼ਿੰਦਗੀ ਲਈ ਦੱਬ ਕੇ ਦੁਆਵਾਂ ਕੀਤੀਆਂ। ਹਾਲਾਂਕਿ ਧਰਮਿੰਦਰ ਦਿਓਲ ਵੱਲੋਂ ਬਾਅਦ 'ਚ ਇਹ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ।

ਧਰਮਿੰਦਰ ਦਾ ਵਰਕ ਫਰੰਟ 

ਜੇਕਰ ਧਰਮਿੰਦਰ ਦਿਓਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ 88 ਸਾਲ ਦੇ ਹੋ ਚੁੱਕੇ ਹਨ ਅਤੇ ਇਸ ਉਮਰ ਵਿੱਚ ਵੀ ਸਰਗਰਮ ਹਨ। ਪਿਛਲੇ ਸਾਲ ਉਹ ਫਿਲਮ ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ 'ਚ ਵੀ ਨਜ਼ਰ ਆਏ ਸਨ। ਉਥੇ ਹੁਣ 2024 'ਚ 'ਤੇਰੀ ਬਾਤੋਂ ਮੇਂ ਏਸਾ ਉਲਝਾ ਜੀਆ' ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਅੱਗੇ ਦੋ ਹੋਰ ਫਿਲਮਾਂ 'ਆਪਣੇ 2 ਅਤੇ ਇੱਕੀਸ ਸ਼ਾਮਲ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network