Dharmendra: 87 ਸਾਲ ਦੀ ਉਮਰ 'ਚ ਫੈਨਜ਼ ਨੂੰ ਫਿੱਟਨੈਸ ਗੋਲ ਦਿੰਦੇ ਨਜ਼ਰ ਆਏ ਧਰਮਿੰਦਰ, ਵਰਕਆਊਟ ਦੀ ਵੀਡੀਓ ਸਾਂਝੀ ਕਰ ਖਿੱਚਿਆ ਧਿਆਨ
ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ 87 ਸਾਲ ਦੇ ਹੋ ਗਏ ਹਨ ਪਰ ਉਨ੍ਹਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ ਹੈ। ਉਹ ਇਸ ਉਮਰ ਵਿੱਚ ਵੀ ਆਪਣੇ ਆਪ ਨੂੰ ਕਾਫੀ ਫਿੱਟ ਰੱਖਦੇ ਹਨ ਤੇ ਆਪਣੇ ਫੈਨਜ਼ ਨੂੰ ਅਕਸਰ ਇਸ ਦੀ ਸਲਾਹ ਦਿੰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਧਰਮ ਪਾਜੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਸਾਈਕਲ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ।
Dharmendra: 87 ਸਾਲ ਦੀ ਉਮਰ 'ਚ ਫੈਨਜ਼ ਨੂੰ ਫਿੱਟਨੈਸ ਗੋਲ ਦਿੰਦੇ ਨਜ਼ਰ ਆਏ ਧਰਮਿੰਦਰ, ਵਰਕਆਊਟ ਦੀ ਵੀਡੀਓ ਸਾਂਝੀ ਕਰ ਖਿੱਚਿਆ ਧਿਆਨ
Dharmendra workout video : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ 87 ਸਾਲ ਦੇ ਹੋ ਗਏ ਹਨ ਪਰ ਉਨ੍ਹਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ ਹੈ। ਉਹ ਇਸ ਉਮਰ ਵਿੱਚ ਵੀ ਆਪਣੇ ਆਪ ਨੂੰ ਕਾਫੀ ਫਿੱਟ ਰੱਖਦੇ ਹਨ ਤੇ ਆਪਣੇ ਫੈਨਜ਼ ਨੂੰ ਅਕਸਰ ਇਸ ਦੀ ਸਲਾਹ ਦਿੰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਧਰਮ ਪਾਜੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਸਾਈਕਲ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ।
Friends, With love to you all. pic.twitter.com/ISKdA3ubgQ
— Dharmendra Deol (@aapkadharam) October 11, 2023
ਧਰਮਿੰਦਰ ਨੇ ਸਾਈਕਲ ਵਰਕਆਊਟ ਕੀਤਾ
ਧਰਮਿੰਦਰ ਨੂੰ ਬਾਲੀਵੁੱਡ ਦਾ 'ਹੀ-ਮੈਨ' ਕਿਹਾ ਜਾਂਦਾ ਹੈ। ਉਮਰ ਦੇ ਇਸ ਪੜਾਅ 'ਤੇ ਵੀ ਧਰਮਿੰਦਰ ਨਾ ਸਿਰਫ ਫਿਲਮਾਂ 'ਚ ਕੰਮ ਕਰ ਰਹੇ ਹਨ ਸਗੋਂ ਫਾਰਮ ਹਾਊਸ 'ਤੇ ਖੇਤੀ ਕਰਦੇ ਹਨ ਤੇ ਰੋਜ਼ਾਨਾ ਵਰਕਆਊਟ ਵੀ ਕਰਦੇ ਹਨ। ਹੁਣ ਉਨ੍ਹਾਂ ਨੇ ਆਪਣੀ ਸਾਈਕਲ ਵਰਕਆਊਟ ਵੀਡੀਓ ਸ਼ੇਅਰ ਕੀਤੀ ਹੈ ਜੋ ਹੁਣ ਸੁਰਖੀਆਂ 'ਚ ਹੈ। ਧਰਮਿੰਦਰ ਫਾਰਮ ਹਾਊਸ ਸਥਿਤ ਜਿਮ 'ਚ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਉਹ ਫੈਨਜ਼ ਨਾਲ ਵੀ ਗੱਲਬਾਤ ਕਰ ਰਹੇ ਹਨ। ਉਹ ਦੱਸ ਰਹੇ ਹਨ ਕਿ ਉਸ ਨੂੰ ਸਾਈਕਲ ਚਲਾਉਂਦਿਆਂ ਅੱਧਾ ਘੰਟਾ ਹੋ ਗਿਆ ਹੈ। ਹੁਣ ਫਿਲਮ ਲਈ ਤਿਆਰ ਹੋ ਰਹੇ ਹਨ। ਇਸ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- ਦੋਸਤੋ, ਤੁਹਾਨੂੰ ਸਾਰਿਆਂ ਨੂੰ ਪਿਆਰ।
ਫੈਨਜ਼ ਨੇ ਕੀਤੀ ਹੀਮੈਨ ਦੀ ਜਮ ਕੇ ਤਾਰੀਫ਼
ਵੀਡੀਓ ਨੂੰ ਦੇਖ ਕੇ ਫੈਨਜ਼ ਪਾਜੀ ਦੀ ਤਾਰੀਫ਼ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਬਹੁਤ ਵਧੀਆ ਸਰ, ਤੁਹਾਡੇ 'ਤੇ ਮਾਣ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਤੁਹਾਨੂੰ ਇੰਨੀ ਮਿਹਨਤ ਕਰਦੇ ਹੋਏ ਦੇਖ ਕੇ ਬਹੁਤ ਪ੍ਰੇਰਨਾ ਮਿਲਦੀ ਹੈ। ਤੀਜੇ ਯੂਜ਼ਰ ਨੇ ਲਿਖਿਆ, ਇਸ ਉਮਰ 'ਚ ਤੁਹਾਡੀ ਫਿਟਨੈੱਸ ਬਹੁਤ ਪ੍ਰੇਰਨਾਦਾਇਕ ਹੈ।
— Dharmendra Deol (@aapkadharam) October 12, 2023
ਹਾਲ ਹੀ 'ਚ ਉਨ੍ਹਾਂ ਨੂੰ ਆਲੀਆ ਭੱਟ ਤੇ ਰਣਵੀਰ ਸਿੰਘ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਦੇਖਿਆ ਗਿਆ ਸੀ। ਹੁਣ ਉਹ ਜਲਦ ਹੀ ਅਨਿਲ ਸ਼ਰਮਾ ਦੇ ਨਿਰਦੇਸ਼ਨ 'ਚ ਬਣਨ ਵਾਲੀ ਫਿਲਮ 'ਆਪਨੇ 2' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਧਰਮਿੰਦਰ ਤੋਂ ਇਲਾਵਾ ਉਨ੍ਹਾਂ ਦੇ ਦੋ ਬੇਟੇ ਸੰਨੀ ਦਿਓਲ, ਬੌਬੀ ਦਿਓਲ ਤੇ ਪੋਤਾ ਕਰਨ ਦਿਓਲ ਵੀ ਨਜ਼ਰ ਆਉਣਗੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
