ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਘਰ ਜਲਦ ਗੂੰਜੇਗੀ ਕਿਲਕਾਰੀ, ਜੋੜੇ ਨੇ ਕੀਤਾ ਪ੍ਰੈਗਨੈਂਸੀ ਦਾ ਐਲਾਨ

Written by  Pushp Raj   |  February 29th 2024 11:21 AM  |  Updated: February 29th 2024 11:21 AM

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਘਰ ਜਲਦ ਗੂੰਜੇਗੀ ਕਿਲਕਾਰੀ, ਜੋੜੇ ਨੇ ਕੀਤਾ ਪ੍ਰੈਗਨੈਂਸੀ ਦਾ ਐਲਾਨ

Deepika Padukone pregnancy : ਬਾਲੀਵੁੱਡ ਦੇ ਮਸ਼ਹੂਰ ਕਪਲ ਦੀਪਿਕਾ ਪਾਦੂਕੋਣ (Deepika Padukone)  ਤੇ ਰਣਵੀਰ ਸਿੰਘ  (Ranveer Singh) ਅਕਸਰ ਆਪਣੀ ਅਦਾਕਾਰੀ ਤੇ ਰੋਮਾਂਟਿਕ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਦੀਪਿਕਾ ਤੇ ਰਣਵੀਰ ਨੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਜਲਦ ਉਨ੍ਹਾਂ ਦੇ ਘਰ ਨਿੱਕਾ ਮਹਿਮਾਨ ਆਉਣ ਵਾਲਾ ਹੈ। 

ਦੱਸ ਦਈਏ ਅਦਾਕਾਰਾ ਦੀਪਿਕਾ ਪਾਦੁਕੋਣ ਮਾਂ ਬਨਣ ਵਾਲੀ ਹੈ। ਇਸ ਜੋੜੇ ਨੇ ਹਾਲ ਹੀ ਵਿੱਚ ਅਧਿਕਾਰਿਤ ਤੌਰ 'ਤੇ ਆਪਣੀ ਪਹਿਲੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। 

 

ਦੀਪਿਕਾ ਤੇ ਰਣਵੀਰ ਸਿੰਘ ਦੇ ਘਰ ਜਲਦ ਆਵੇਗਾ ਨਿੱਕਾ ਮਹਿਮਾਨ

ਹਾਲ ਹੀ ਵਿੱਚ ਦੀਪਿਕਾ ਪਾਦੂਕੋਣ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਦੀਪਿਕਾ ਨੇ ਪ੍ਰੈਗਨੈਂਟ ਹੋਣ ਦਾ ਐਲਾਨ ਕੀਤਾ ਹੈ। ਜੋੜੇ ਨੇ ਸਾਂਝੇ ਤੌਰ ਉੱਤੇ ਪੋਸਟ ਸਾਂਝੀ ਕਰਦਿਆਂ ਇੱਕ ਪੋਸਟ ਸ਼ੇਅਰ ਕੀਤੀ ਹੈ। ਆਪਣੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਦੋਹਾਂ ਨੇ ਇਹ ਵੀ ਦੱਸਿਆ ਹੈ ਕਿ ਸਤੰਬਰ 2024 'ਚ ਛੋਟੇ ਮਹਿਮਾਨ ਉਨ੍ਹਾਂ ਦੇ ਘਰ ਆਉਣ ਵਾਲਾ ਹੈ।ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ 'ਤੇ ਲਿਖਿਆ ਹੈ-'ਸਤੰਬਰ 2024: ਰਣਵੀਰ ਅਤੇ ਦੀਪਿਕਾ ????????????????????'। ਉਨ੍ਹਾਂ ਨੇ ਇਸ ਪੋਸਟ 'ਚ ਰਣਵੀਰ ਸਿੰਘ ਨੂੰ ਵੀ ਟੈਗ ਕੀਤਾ ਹੈ।

ਇਹ ਖ਼ਬਰ ਸਾਹਮਣੇ ਆਉਣ ਮਗਰੋਂ ਇਸ ਜੋੜੇ ਦੇ ਫੈਨਜ਼ ਕਾਫੀ ਖੁਸ਼ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਇਸ ਪੋਸਟ 'ਤੇ ਕਮੈਂਟ ਕਰਕੇ ਜੋੜੇ ਨੂੰ ਵਧਾਈ ਦੇ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲਬਸ ਵੀ ਜੋੜੇ ਨੂੰ ਵਧਾਈ ਦੇ ਰਹੇ ਹਨ।  ਫਿਲਮ ਛਪਾਕ ਵਿੱਚ ਦੀਪਿਕਾ ਨਾਲ ਕੰਮ ਕਰ ਚੁੱਕੇ ਅਦਾਕਾਰ ਵਿਕਰਾਂਤ ਮੈਸੀ (Vikrant Messy) ਨੇ ਦੋਹਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ- ਬਹੁਤ-ਬਹੁਤ ਸ਼ੁਭਕਾਮਨਾਵਾਂ। ਦੱਸ ਦਈਏ ਬੀਤੇ ਦਿਨੀਂ ਦੀਪਿਕਾ ਪਾਦੂਕੋਣ ਇੱਕ ਅਵਾਰਡ ਸਾਮਾਰੋਹ ਵਿੱਚ ਸ਼ਿਰਕਤ ਕਰਨ ਪਹੁੰਚੀ ਸੀ, ਜਿੱਥੇ ਉਸ ਨੇ ਸਾੜੀ ਨਾਲ ਆਪਣਾ ਬੇਬੇੀ ਬੰਪ ਲੁਕਾਇਆ ਸੀ। ਇਸ ਮਗਰੋਂ ਇਹ ਖਬਰਾਂ ਤੇਜ਼ ਹੋ ਗਈਆਂ ਸਨ ਕਿ ਸ਼ਾਇਦ ਦੀਪਿਕਾ ਪ੍ਰੈਗਨੈਂਟ ਹੈ ਪਰ ਹੁਣ ਇਸ ਜੋੜੇ ਅਧਿਕਾਰਿਤ ਤੌਰ 'ਤੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।

 

ਹੋਰ ਪੜ੍ਹੋ: Viral News: ਯੂਟਿਊਬ ਚੈਨਲ ਲਈ ਬੈਂਕ ਲੁੱਟਦਾ ਸੀ ਇਹ ਗਾਇਕ, ਜਾਣੋ ਹੈਰਾਨ ਕਰ ਦੇਣ ਵਾਲੀ ਕਹਾਣੀ

ਦੀਪਿਕਾ ਤੇ ਰਣਵੀਰ ਸਿੰਘ ਦਾ ਵਰਕ ਫਰੰਟ 

ਦੱਸ ਦਈਏ ਕਿ ਬਾਲੀਵੁੱਡ ਦੀ ਇਸ ਜੋੜੀ ਨੇ ਗਲੀਓਂ ਕੀ ਰਾਸਲੀਲਾ ਰਾਮ-ਲੀਲਾ, ਬਾਜੀਰਾਓ ਮਸਤਾਨੀ ਅਤੇ ਪਦਮਾਵਤ ਵਰਗੀਆਂ ਫਿਲਮਾਂ ਵਿੱਚ ਇੱਕਠੇ ਕੰਮ ਕੀਤਾ ਹੈ। ਉਹ ਹਾਲ ਹੀ ਵਿੱਚ ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਦੇ ਇੱਕ ਬਹੁਤ ਹੀ ਚਰਚਿਤ ਐਪੀਸੋਡ ਵਿੱਚ ਇਕੱਠੇ ਨਜ਼ਰ ਆਏ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network