ਰਣਵੀਰ ਸਿੰਘ ਨੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨਾਲ ਕੀਤੀ ਮੁਲਾਕਾਤ, ਧੋਨੀ ਨੂੰ ਕਿਊਟ ਅੰਦਾਜ਼ 'ਚ ਕਿਸ ਕਰਦੇ ਆਏ ਨਜ਼ਰ

ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ (Ranveer Singh ) ਨੇ ਹਾਲ ਹੀ 'ਚ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਅਨੁਭਵੀ ਖਿਡਾਰੀ ਮਹਿੰਦਰ ਸਿੰਘ ਧੋਨੀ (Mahendra Singh Dhoni ) ਨਾਲ ਨਜ਼ਰ ਆ ਰਹੇ ਹਨ।

Written by  Pushp Raj   |  October 05th 2023 04:22 PM  |  Updated: October 05th 2023 04:22 PM

ਰਣਵੀਰ ਸਿੰਘ ਨੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨਾਲ ਕੀਤੀ ਮੁਲਾਕਾਤ, ਧੋਨੀ ਨੂੰ ਕਿਊਟ ਅੰਦਾਜ਼ 'ਚ ਕਿਸ ਕਰਦੇ ਆਏ ਨਜ਼ਰ

Ranveer Singh meet Mahendra Singh Dhoni: ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ (Ranveer Singh ) ਨੇ ਹਾਲ ਹੀ 'ਚ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਅਨੁਭਵੀ ਖਿਡਾਰੀ ਮਹਿੰਦਰ ਸਿੰਘ ਧੋਨੀ (Mahendra Singh Dhoni  ) ਨਾਲ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਰਣਵੀਰ ਸਿੰਘ ਦੇ ਨਾਲ-ਨਾਲ ਮਾਹੀ ਨੂੰ ਇੱਕ ਵੱਖਰੇ ਹੀ ਅੰਦਾਜ਼ ਵਿੱਚ ਦੇਖ ਸਕਦੇ ਹੋ। ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਰਣਵੀਰ ਸਿੰਘ ਐਮ ਐਸ ਧੋਨੀ ਨੂੰ ਮਸਤੀ ਭਰੇ ਅੰਦਾਜ਼ ਦੇ ਵਿੱਚ ਕਿੱਸ ਕਰਦੇ ਹੋਏ ਵੇਖ ਸਕਦੇ ਹੋ। 

ਤਸਵੀਰਾਂ ਸ਼ੇਅਰ ਕਰਦੇ ਹੋਏ ਰਣਵੀਰ ਸਿੰਘ ਮਾਹੀ ਲਈ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਰਣਵੀਰ ਤਸਵੀਰਾਂ ਪੋਸਟ ਕਰਦਿਆਂ ਕੈਪਸ਼ਨ 'ਚ ਲਿਖਿਆ, 'ਮੇਰੇ ਮਾਹੀ ❤️♾️ @mahi7781 #hero #icon #legend #goat #bigbrother।' ਤੁਹਾਨੂੰ ਦੱਸ ਦੇਈਏ ਕਿ ਰਣਵੀਰ ਖਿਡਾਰੀ ਧੋਨੀ ਨੂੰ ਆਪਣਾ ਵੱਡਾ ਭਰਾ ਮੰਨਦੇ ਹਨ।

ਨਵੇਂ ਲੁੱਕ ਲਈ ਚਰਚਾ 'ਚ ਨੇ ਐਮਐਸ ਧੋਨੀ 

ਅੱਜਕਲ ਧੋਨੀ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਹਨ। ਕੁਝ ਦਿਨ ਪਹਿਲਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਲੁੱਕ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਲੰਬੇ ਵਾਲਾਂ ਨਾਲ ਨਜ਼ਰ ਆ ਰਹੀ ਸੀ।

ਹੋਰ ਪੜ੍ਹੋ: ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦੇ ਨਜ਼ਰ ਆਉਣਗੇ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ, ਫਿਲਮ 'ਮੌਜਾਂ ਹੀ ਮੌਜਾਂ' 20 ਅਕਤੂਬਰ ਨੂੰ ਹੋਵੇਗੀ ਰਿਲੀਜ਼

ਰਣਵੀਰ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਸਨ, ਜਿਸ 'ਚ ਉਹ ਆਲੀਆ ਭੱਟ ਨਾਲ ਨਜ਼ਰ ਆਏ ਸਨ। ਆਉਣ ਵਾਲੇ ਦਿਨਾਂ 'ਚ ਰਣਵੀਰ 'ਸਿੰਘਮ ਅਗੇਨ' 'ਚ ਫੈਨਜ਼ ਦੇ ਰੁਬਰੂ ਹੋਣਗੇ। ਫੈਨਜ਼ ਅਦਾਕਾਰ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network