ਐਮ ਐਸ ਧੋਨੀ ਨੂੰ ਮਿਲਣ ਪਹੁੰਚੇ ਸਾਊਥ ਸੁਪਰਸਟਾਰ ਰਾਮ ਚਰਨ, ਤਸਵੀਰਾਂ ਵੇਖ ਫੈਨਜ਼ ਬੋਲੇ 'ਗੇਮ ਚੇਂਜ਼ਰਸ'

ਸਾਊਥ ਫਿਲਮ ਇੰਡਸਟਰੀ ਦੇ ਸੁਪਰ ਸਟਾਰ ਰਾਮ ਚਰਨ ਨੇ ਧੋਨੀ ਨਾਲ ਇੱਕ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਦੀ ਰੱਜ ਕੇ ਤਾਰੀਫ ਕੀਤੀ ਹੈ। ਦੋਹਾਂ ਦੀ ਤਸਵੀਰ ਵੇਕ ਕੇ ਫੈਨਜ਼ ਕਾਫੀ ਖੁਸ਼ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Written by  Pushp Raj   |  October 05th 2023 02:02 PM  |  Updated: October 05th 2023 02:02 PM

ਐਮ ਐਸ ਧੋਨੀ ਨੂੰ ਮਿਲਣ ਪਹੁੰਚੇ ਸਾਊਥ ਸੁਪਰਸਟਾਰ ਰਾਮ ਚਰਨ, ਤਸਵੀਰਾਂ ਵੇਖ ਫੈਨਜ਼ ਬੋਲੇ 'ਗੇਮ ਚੇਂਜ਼ਰਸ'

Ram Charan Meets MS Dhoni : ਮਹਿੰਦਰ ਸਿੰਘ ਧੋਨੀ ਇੱਕ ਅਜਿਹੇ ਕ੍ਰਿਕਟਰ ਹਨ ਜਿਨ੍ਹਾਂ ਦੇ ਲੱਖਾਂ ਫੈਨਜ਼ ਹਨ। ਹਰ ਕੋਈ ਧੋਨੀ ਨਾਲ ਤਸਵੀਰ ਖਿਚਵਾਉਣਾ ਚਾਹੁੰਦਾ ਹੈ। ਇਸ ਦੌਰਾਨ ਸਾਊਥ ਫਿਲਮ ਇੰਡਸਟਰੀ ਦੇ ਸੁਪਰ ਸਟਾਰ ਰਾਮ ਚਰਨ ਨੇ ਧੋਨੀ ਨਾਲ ਇੱਕ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਦੀ ਰੱਜ ਕੇ  ਤਾਰੀਫ ਕੀਤੀ ਹੈ।

ਆਰਆਰਆਰ ਅਭਿਨੇਤਾ ਨੇ ਬੁੱਧਵਾਰ, 4 ਅਕਤੂਬਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ 'ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਲਈ ਗਈ ਤਸਵੀਰ ਸਾਂਝੀ ਕੀਤੀ। ਫੋਟੋ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, ''ਭਾਰਤ ਦੇ ਮਾਣ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ।

ਸ਼ਾਨਦਾਰ ਲੁੱਕ 'ਚ ਨਜ਼ਰ ਆਏ ਮਹਿੰਦਰ ਸਿੰਘ ਧੋਨੀ 

ਇਸ ਤਸਵੀਰ 'ਚ ਮਹਿੰਦਰ ਸਿੰਘ ਧੋਨੀ ਲੰਬੇ ਵਾਲਾਂ ਨਾਲ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬੇਜ ਪੈਂਟ ਦੇ ਨਾਲ ਨੀਲੀ ਟੀ-ਸ਼ਰਟ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਜਦੋਂ ਕਿ ਰਾਮ ਚਰਨ ਮੈਚਿੰਗ ਪੈਂਟ ਦੇ ਨਾਲ ਆਲਿਲ ਗ੍ਰੀਨ ਰੰਗ ਦੀ ਸ਼ਰਟ  ਵਿੱਚ ਹਮੇਸ਼ਾ ਦੀ ਤਰ੍ਹਾਂ ਹੈਂਡਸਮ ਲੱਗ ਰਹੇ ਹਨ।

ਫੈਨਜ਼ ਕਰ ਰਹੇ ਕਮੈਂਟ

ਮਹਿੰਦਰ ਸਿੰਘ ਧੋਨੀ ਅਤੇ ਅਭਿਨੇਤਾ ਰਾਮ ਚਰਨ ਦੀ ਤਸਵੀਰ ਦੇਖ ਕੇ ਫੈਨਜ਼ ਕਾਫੀ ਖੁਸ਼ ਹੋ ਗਏ ਹਨ ਅਤੇ ਉਹ ਇਸ ਤਸਵੀਰ 'ਤੇ ਕਮੈਂਟ ਕਰਕੇ ਆਪੋ -ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈਆਂ ਨੇ ਹਾਰਟ ਈਮੋਜੀ ਸ਼ੇਅਰ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ, "ਧੋਨੀ ਸਰ ਲਈ ਰਿਸਪੈਕਟ ਬਟਨ।" ਇੱਕ ਹੋਰ ਨੇ ਲਿਖਿਆ, "RC-MCD Mutuals ਲਈ ਇੱਕ ਸੁਫਨਾ।" ਇੱਕ ਹੋਰ ਨੇ ਰਾਮ ਚਰਨ ਦੀ ਤਾਰੀਫ਼ ਕੀਤੀ ਅਤੇ ਲਿਖਿਆ, "ਤੁਸੀਂ ਵੀ ਦੇਸ਼ ਦਾ ਮਾਣ ਹੋ ਅੰਨਾ। ਯੂ ਬੋਥ ਆਰ ਗੇਮ ਚੇਂਜ਼ਰਸ। "

ਹੋਰ ਪੜ੍ਹੋ: Yaariyan 2 Controversy: ਫ਼ਿਲਮ ਯਾਰੀਆਂ -2 ਮੇਕਰਸ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਅੰਮ੍ਰਿਤਸਰ ਵਿਖੇ ਮੇਕਰਸ ਖਿਲਾਫ ਇੱਕ ਹੋਰ ਐਫਆਈਆਰ ਹੋਈ ਦਰਜ

ਫਿਲਮ 'ਗੇਮ ਚੇਂਜਰ' ਵਿੱਚ ਨਜ਼ਰ ਆਉਣਗੇ ਰਾਮ ਚਰਨ 

ਬੁੱਧਵਾਰ ਨੂੰ ਅਦਾਕਾਰ ਰਾਮ ਚਰਨ ਮੁੰਬਈ ਦੇ ਸਿੱਧੀਵਿਨਾਇਕ ਮੰਦਰ 'ਚ ਪੂਜਾ ਕਰਨ ਪਹੁੰਚੇ। ਉਹ ਜਲਦ ਹੀ ਨਿਰਦੇਸ਼ਕ ਸ਼ੰਕਰ ਦੀ ਆਉਣ ਵਾਲੀ ਐਕਸ਼ਨ ਫਿਲਮ 'ਗੇਮ ਚੇਂਜਰ' ਵਿੱਚ ਕਿਆਰਾ ਅਡਵਾਨੀ ਦੇ ਨਾਲ ਨਜ਼ਰ ਆਉਣਗੇ। 'ਗੇਮ ਚੇਂਜਰ' ਤਿੰਨ ਭਾਸ਼ਾਵਾਂ ਤੇਲਗੂ, ਤਾਮਿਲ ਅਤੇ ਹਿੰਦੀ 'ਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਐਸਜੇ ਸੂਰਿਆ, ਜੈਰਾਮ, ਅੰਜਲੀ ਅਤੇ ਸ਼੍ਰੀਕਾਂਤ ਵੀ ਹਨ। ਫਿਲਹਾਲ ਇਸ ਆਉਣ ਵਾਲੀ ਫਿਲਮ ਦੀ ਰਿਲੀਜ਼ ਬਾਰੇ ਅਜੇ ਤੱਕ ਕੋਈ ਅਧਿਕਾਰਿਤ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network