ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦੇ ਨਜ਼ਰ ਆਉਣਗੇ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ, ਫਿਲਮ 'ਮੌਜਾਂ ਹੀ ਮੌਜਾਂ' 20 ਅਕਤੂਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਫ਼ਿਲਮ 'ਮੌਜਾਂ ਹੀ ਮੌਜਾਂ' (Maujaan Hi Maujaan) ਨਾਲ ਝੂਮਣ ਲਈ ਤਿਆਰ ਹੋ ਜਾਓ, ਜੋ ਕਿ 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਅਮਰਦੀਪ ਗਰੇਵਾਲ ਵਲੋਂ ਬਣਾਈ ਗਈ ਇਹ ਫ਼ਿਲਮ ਹਾਸੇ, ਡਰਾਮੇ, ਜਜ਼ਬਾਤਾਂ ਤੇ ਚਾਰਟ-ਟੋਪਿੰਗ ਮਿਊਜ਼ਿਕ ਹਿੱਟਸ ਦਾ ਇਕ ਵਧੀਆ ਮਿਸ਼ਰਣ ਪੇਸ਼ ਕਰਨ ਦਾ ਵਾਅਦਾ ਕਰਦੀ ਹੈ।

Written by  Pushp Raj   |  October 05th 2023 03:18 PM  |  Updated: October 05th 2023 03:24 PM

ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦੇ ਨਜ਼ਰ ਆਉਣਗੇ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ, ਫਿਲਮ 'ਮੌਜਾਂ ਹੀ ਮੌਜਾਂ' 20 ਅਕਤੂਬਰ ਨੂੰ ਹੋਵੇਗੀ ਰਿਲੀਜ਼

Maujaan Hi Maujaan release date: ਪੰਜਾਬੀ ਫ਼ਿਲਮ 'ਮੌਜਾਂ ਹੀ ਮੌਜਾਂ'  (Maujaan Hi Maujaan) ਨਾਲ ਝੂਮਣ ਲਈ ਤਿਆਰ ਹੋ ਜਾਓ, ਜੋ ਕਿ 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਅਮਰਦੀਪ ਗਰੇਵਾਲ ਵਲੋਂ ਬਣਾਈ ਗਈ ਇਹ ਫ਼ਿਲਮ ਹਾਸੇ, ਡਰਾਮੇ, ਜਜ਼ਬਾਤਾਂ ਤੇ ਚਾਰਟ-ਟੋਪਿੰਗ ਮਿਊਜ਼ਿਕ ਹਿੱਟਸ ਦਾ ਇਕ ਵਧੀਆ ਮਿਸ਼ਰਣ ਪੇਸ਼ ਕਰਨ ਦਾ ਵਾਅਦਾ ਕਰਦੀ ਹੈ।

ਗੀਤ 'ਦਿਲ ਮੰਗਦਾ' ਨੇ 5.5 ਮਿਲੀਅਨ ਵਿਊਜ਼, 'ਪੈੱਗ ਪਾ' ਨੂੰ 9.5 ਮਿਲੀਅਨ ਵਿਊਜ਼ ਤੇ ਮਨਮੋਹਕ 'ਮੌਜਾਂ ਹੀ ਮੌਜਾਂ' ਟਾਈਟਲ ਟਰੈਕ ਨੂੰ 6 ਮਿਲੀਅਨ ਵਿਊਜ਼ ਨਾਲ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਹਰ ਕੋਈ ਫ਼ਿਲਮ ਦੇ ਗੀਤਾਂ ਦੀ ਤਾਰੀਫ਼ ਕਰ ਰਿਹਾ ਹੈ।

'ਮੌਜਾਂ ਹੀ ਮੌਜਾਂ' ਫ਼ਿਲਮ ਇਕੱਲੀ ਮਿਊਜ਼ਿਕ ਬਾਰੇ ਨਹੀਂ ਹੈ। ਇਹ ਇਕ ਕਾਮੇਡੀ-ਡਰਾਮਾ ਫ਼ਿਲਮ ਹੈ, ਜੋ ਆਪਣੇ ਕਮਾਲ ਦੇ ਚੁਟਕਲਿਆਂ, ਮਜ਼ੇਦਾਰ ਸਥਿਤੀਆਂ ਤੇ ਇਕ ਸ਼ਾਨਦਾਰ ਸਮੂਹ ਕਾਸਟ ਨਾਲ ਸ਼ੁਰੂ ਤੋਂ ਅਖੀਰ ਤੱਕ ਤੁਹਾਡਾ ਮਨੋਰੰਜਨ ਕਰੇਗੀ।

ਹੋਰ ਪੜ੍ਹੋ: ਐਮ ਐਸ ਧੋਨੀ ਨੂੰ ਮਿਲਣ ਪਹੁੰਚੇ ਸਾਊਥ ਸੁਪਰਸਟਾਰ ਰਾਮ ਚਰਨ, ਤਸਵੀਰਾਂ ਵੇਖ ਫੈਨਜ਼ ਬੋਲੇ 'ਗੇਮ ਚੇਂਜ਼ਰਸ'

ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇ ਵੈਭਵ ਸੁਮਨ ਤੇ ਸ਼੍ਰੇਆ ਸ਼੍ਰੀਵਾਸਤਵ ਵਲੋਂ ਲਿਖੇ ਗਏ ਹਨ। ਡਾਇਲਾਗਸ ਨਰੇਸ਼ ਕਥੂਰੀਆ ਵਲੋਂ ਲਿਖੇ ਗਏ ਹਨ, ਈਸਟ ਸਨਸ਼ਾਈਨ ਪ੍ਰੋਡਕਸ਼ਨਜ਼ ਵਲੋਂ ਪੇਸ਼ ਇਸ ਫ਼ਿਲਮ ਨੂੰ ਓਮਜੀ ਗਰੁੱਪ ਵਲੋਂ ਦੁਨੀਆ ਭਰ 'ਚ ਰਿਲੀਜ਼ ਕੀਤਾ ਜਾਵੇਗਾ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network