ਦਿਲਜੀਤ ਦੋਸਾਂਝ ਆਪਣੇ Dil Luminati Tour 2024 ਦੇ ਨਾਲ ਬਿਲਬੋਰਡਸ ਕੈਨੇਡਾ 'ਤੇ ਆਏ ਨਜ਼ਰ, ਵੇਖੋ ਵੀਡੀਓ
Diljit Dosanjh: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਹੀ ਆਪਣੇ ਗੀਤਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਆਉਣ ਵਾਲੇ ਨਵੇਂ ਗੀਤ ਦੀ ਇੱਕ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕੈਨੇਡਾ ਦੇ ਬਿੱਲਬੋਰਡ ਉੱਤੇ ਕਈ ਮਸ਼ਹੂਰ ਹਸਤੀਆਂ ਨਾਲ ਵਿਖਾਈ ਦੇ ਰਹੇ ਹਨ।
View this post on Instagram
ਕੈਨੇਡਾ ਦੇ ਬਿੱਲਬੋਰਡ 'ਤੇ ਛਾਏ ਦਿਲਜੀਤ ਦੋਸਾਂਝ
ਦੱਸ ਦਈਏ ਕਿ ਦਿਲਜੀਤ ਦੋਸਾਂਝ (Diljit Dosanjh) ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਅਕਸਰ ਆਪਣੇ ਫੈਨਜ਼ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਆਉਣ ਵਾਲੇ ਗੀਤ ਦੇ ਸ਼ੂਟ ਦੀ ਇੱਕ ਝਲਕ ਸਾਂਝੀ ਕੀਤੀ ਹੈ, ਅਤੇ ਟ੍ਰੇਲਰ ਸਵਿਫਟ () ਅਤੇ ਗ੍ਰੀਨ ਡੇ ਵਰਗੇ ਗਲੋਬਲ ਆਈਕਨਾਂ ਦੇ ਨਾਲ ਬਿਲਬੋਰਡ ਕੈਨੇਡਾ ਦੇ 2024 ਦੇ ਸਭ ਤੋਂ ਵੱਡੇ ਟੂਰ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਹ ਹਰ ਪੰਜਾਬੀ ਸੰਗੀਤ ਪ੍ਰੇਮੀ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਦਿਲਜੀਤ ਦੋਸਾਂਝ ਇੰਸਟਾਗ੍ਰਾਮ 'ਤੇ ਆਪਣੇ ਫਨੀ ਵੀਲੌਗਸ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਜੋੜੀ ਰੱਖਦੇ ਹਨ। ਦਿਲਜੀਤ ਦੋਸਾਂਝ ਨੇ ਆਪਣੇ ਆਉਣ ਵਾਲੇ ਗੀਤ ਦੀ ਇੱਕ ਝਲਕ ਸਾਂਝੀ ਕਰਦਿਆਂ ਗੀਤ ਵਿੱਚ ਆਪਣੇ ਅਜੀਬ ਲੁੱਕ ਨਾਲ ਹਲਚਲ ਮਚਾ ਦਿੱਤੀ ਹੈ। ਗਾਇਕ ਨੇ ਆਪਣੇ ਇਸ ਆਉਣ ਵਾਲੇ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਪੀਲੇ ਰੰਗ ਦੇ ਕੱਪੜੇ ਪਹਿਨੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਸਭ ਕੁਝ ਲੁਕਾ ਕੇ ਰੱਖਿਆ ਗਿਆ ਹੈ, ਪਰ ਦਿਲਜੀਤ ਨੇ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਪ੍ਰੋਜੈਕਟ ਬਾਰੇ ਕੁਝ ਝਲਕਿਆਂ ਵਿਖਾ ਕੇ ਕ੍ਰੇਜ਼ੀ ਕਰ ਦਿੱਤਾ ਹੈ।
View this post on Instagram
Dil Luminati Tour 2024 ਲਈ ਬਿਲਬੋਰਡ ਕੈਨੇਡਾ ਦੀ ਮਾਨਤਾ
ਬਿਲਬੋਰਡ ਕੈਨੇਡਾ ਦੀ 2024 ਦੇ ਸਭ ਤੋਂ ਵੱਡੇ ਟੂਰ ਦੀ ਸੂਚੀ ਵਿੱਚ ਦਿਲਜੀਤ ਦੋਸਾਂਝ ਦਾ ਸ਼ਾਮਲ ਹੋਣਾ ਅੰਤਰਰਾਸ਼ਟਰੀ ਮੰਚ 'ਤੇ ਉਨ੍ਹਾਂ ਦੇ ਵਧਦੇ ਪ੍ਰਭਾਵ ਅਤੇ ਪ੍ਰਸਿੱਧੀ ਦਾ ਪ੍ਰਮਾਣ ਹੈ। ਮਸ਼ਹੂਰ ਗਾਇਕ ਟ੍ਰੇਲਰ ਸਵਿਫਟ ਅਤੇ ਗ੍ਰੀਨ ਡੇ ਵਰਗੇ ਗਲੋਬਲ ਆਈਕਨਾਂ ਦੇ ਨਾਲ ਇੱਥੇ ਦਿਲਜੀਤ ਨੇ ਆਪਣੀ ਵੱਖਰੀ ਸੰਗੀਤ ਸ਼ੈਲੀ ਨਾਲ ਇੱਕ ਮਹੱਤਵਪੂਰਨ ਪ੍ਰਭਾਵ ਬਣਾਉਂਦੇ ਹੋਏ, ਆਪਣੇ ਲਈ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਬਿਲਬੋਰਡ ਕੈਨੇਡਾ ਵੱਲੋਂ ਦਿੱਤੀ ਗਈ ਮਾਨਤਾ ਨੇ ਸੰਗੀਤ ਦੀ ਦੁਨੀਆ ਵਿੱਚ ਉਨ੍ਹਾ ਦੇ ਯੋਗਦਾਨ ਲਈ ਉਨ੍ਹਾਂ ਲਈ ਵੱਡਾ ਸਨਮਾਨ ਹੈ। ਇਸ ਪ੍ਰਾਪਤੀ ਨੂੰ ਸਵੀਕਾਰ ਕਰਦੇ ਹੋਏ, ਦਿਲਜੀਤ ਦੋਸਾਂਝ ਨੇ ਕਿਹਾ, "ਇਹ ਉਹ ਹੈ ਜੋ ਪਰਿਵਾਰ ਨੇ ਪ੍ਰਾਪਤ ਕੀਤਾ ਹੈ... ਮੁੱਖ ਧਾਰਾ ਦੇ ਦੌਰਿਆਂ 'ਤੇ ਪੰਜਾਬੀ ਸੰਗੀਤ ਅਤੇ ਆਉਣ ਵਾਲੇ ਹੋਰਾਂ ਲੋਕਾਂ ਲਈ ਬਹੁਤ ਕੁਝ ਹੈ।"
View this post on Instagram
ਹੋਰ ਪੜ੍ਹੋ: ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਅਨੋਖੇ ਅੰਦਾਜ਼ 'ਚ ਮਨਾਈ ਆਪਣੀ ਜੁੜਵਾ ਧੀਆਂ ਦੀ ਲੋਹੜੀ, ਵੇਖੋ ਵੀਡੀਓ
ਦਿਲਜੀਤ ਦੋਸਾਂਝ ਬੀਤੇ ਦਿਨੀਂ ਕੈਚੋਲਾ ਤੇ ਆਪਣੇ ਮਿਊਜ਼ਿਕਲ ਟੂਰ ਬੌਰਨ ਟੂ ਸ਼ਾਈਨ-2 ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ। ਮੌਜੂਦਾ ਸਮੇਂ ਵਿੱਚ ਦਿਲਜੀਤ ਦੋਸਾਂਝ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ 'ਚ ਉਨ੍ਹਾਂ ਨਾਲ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਤੇ ਮੌਨੀ ਰਾਏ (Mouni Roy) ਦਾ ਨਵਾਂ ਗੀਤ (Love Ya) ਵੀ ਰਿਲੀਜ਼ ਹੋਇਆ ਹੈ ਜਿਸ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ।