ਗਿੱਪੀ ਗਰੇਵਾਲ, ਹਿਮਾਂਸ਼ੀ ਖੁਰਾਣਾ ਅਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਵੀ ਹੋਏ ‘ਸਾਗਰ ਦੀ ਵਹੁਟੀ’ ਦੇ ਫੈਨ, ਵੇਖੋ ਮਜ਼ੇਦਾਰ ਵੀਡੀਓ
‘ਸਾਗਰ ਦੀ ਵਹੁਟੀ’ (Sagar Di Vohti) ਗੀਤ ਇਨ੍ਹੀਂ ਦਿਨੀਂ ਟ੍ਰੈਂਡਿੰਗ ‘ਚ ਚੱਲ ਰਿਹਾ ਹੈ । ਜਿੱਥੇ ਪੰਜਾਬ ‘ਚ ਆਮ ਲੋਕ ਇਸ ਗੀਤ ‘ਤੇ ਵੀਡੀਓ ਬਣਾ ਰਹੇ ਹਨ । ਉੱਥੇ ਹੀ ਹੁਣ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਇਸ ‘ਤੇ ਧੜਾਧੜ ਵੀਡੀਓ ਬਣਾ ਰਹੇ ਹਨ । ਹੁਣ ਗਿੱਪੀ ਗਰੇਵਾਲ, (Gippy Grewal) ਹਿਮਾਂਸ਼ੀ ਖੁਰਾਣਾ ਅਤੇ ਨੀਰੂ ਬਾਜਵਾ ਦੇ ਮਜ਼ੇਦਾਰ ਵੀਡੀਓ ਸਾਹਮਣੇ ਆਏ ਹਨ ।
/ptc-punjabi/media/media_files/C6DY8k5o4vFQcniS6QmZ.jpg)
ਹੋਰ ਪੜ੍ਹੋ : ਅਦਾਕਾਰਾ ਰੁਪਿੰਦਰ ਰੂਪੀ ਦੇ ਪੁੱਤਰ ਦਾ ਹੈ ਜਨਮ ਦਿਨ, ਅਦਾਕਾਰਾ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਗਿੱਪੀ ਗਰੇਵਾਲ ਦਾ ਵੀਡੀਓ
ਗਿੱਪੀ ਗਰੇਵਾਲ ਨੇ ਵੀ ‘ਸਾਗਰ ਦੀ ਵਹੁਟੀ’ ਗੀਤ ‘ਤੇ ਵੀਡੀਓ ਬਣਾਇਆ ਹੈ । ਇਸ ‘ਚ ਉਹ ਛੋਟੀ ਕਾਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸਾਗਰ ਦੀ ਵਹੁਟੀ ਨਾਲ ਕੋਈ ਲੈਣਾ ਦੇਣਾ ਨਹੀਂ,ਸਿਰਫ਼ ਫਨ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।
View this post on Instagram
ਹਿਮਾਂਸ਼ੀ ਖੁਰਾਣਾ ਨੇ ਵੀ ਕੀਤੀ ਮਸਤੀ
ਹਿਮਾਂਸ਼ੀ ਖੁਰਾਣਾ ਨੇ ਵੀ ‘ਸਾਗਰ ਦੀ ਵਹੁਟੀ’ ਗੀਤ ‘ਤੇ ਮਜ਼ੇਦਾਰ ਵੀਡੀਓ ਬਣਾਇਆ ਹੈ । ਅਦਾਕਾਰਾ ਹਿਮਾਂਸ਼ੀ ਖੁਰਾਣਾ ਸਕੂਟਰ ‘ਤੇ ਨਜ਼ਰ ਆ ਰਹੀ ਹੈ ਅਤੇ ਉਸ ਦੇ ਨਾਲ ਉਸ ਦੀ ਦੋਸਤ ਵੀ ਨਜ਼ਰ ਆ ਰਹੀ ਹੈ ।
/ptc-punjabi/media/media_files/Gep1XzGtZLrRTIUMJZVz.jpg)
ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਨੇ ਵੀ ਬਣਾਇਆ ਵੀਡੀਓ
ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਨੇ ਵੀ ‘ਸਾਗਰ ਦੀ ਵਹੁਟੀ’ ਗੀਤ ‘ਤੇ ਮਜ਼ੇਦਾਰ ਵੀਡੀਓ ਬਣਾਇਆ ਹੈ। ਵੀਡੀਓ ‘ਚ ਜੈਸਮੀਨ ਜੱਸੀ ਨੂੰ ਕਹਿੰਦੇ ਹਨ ਕਿ ਜਲਦੀ ਜਲਦੀ ਉਨ੍ਹਾਂ ਨੂੰ ਵੀ ਡਰਾਈਵਰੀ ਸਿਖਾਓ। ਦੱਸ ਦਈਏ ਕਿ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਦਾ ਇਹ ਗੀਤ ਕਈ ਸਾਲ ਪਹਿਲਾਂ ਰਿਲੀਜ਼ ਹੋਇਆ ਸੀ ।
View this post on Instagram
ਪਰ ਇਨ੍ਹੀਂ ਦਿਨੀਂ ਉਨ੍ਹਾਂ ਦਾ ਇਹ ਗੀਤ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ ਅਤੇ ਹਰ ਕੋਈ ਇਸ ਗੀਤ ‘ਤੇ ਵੀਡੀਓ ਬਣਾ ਰਿਹਾ ਹੈ। ਭਾਵੇਂ ਉਹ ਆਮ ਲੋਕ ਹੋਣ ਜਾਂ ਫਿਰ ਸੈਲੀਬ੍ਰੇਟੀਜ਼, ਹਰ ਕੋਈ ਇਸ ਗੀਤ ਤੇ ਵੀਡੀਓ ਬਣਾ ਰਿਹਾ ਹੈ ਅਤੇ ਇਨ੍ਹਾਂ ਦੋਨਾਂ ਕਲਾਕਾਰਾਂ ਦੀ ਇੰਟਰੳਵਿਊ ਵੀ ਲੋਕ ਕਰ ਰਹੇ ਹਨ ।
View this post on Instagram