ਰੈਪਰ ਬੋਹੇਮੀਆ ਦੇ ਸਰੀਰਕ ਤੌਰ ‘ਤੇ ਅਸਮਰਥ ਫੈਨ ਨੇ ਬਣਾਈ ਉਸ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ਜੋ ਲੋਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਦਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਤੁਸੀਂ ਵੀ ਇਸ ਸ਼ਖਸ ਦੇ ਮੁਰੀਦ ਹੋ ਜਾਓਗੇ । ਦਰਅਸਲ ਇਹ ਵੀਡੀਓ ਰੈਪਰ ਬੋਹੇਮੀਆ (Bohemia) ਦੇ ਇੱਕ ਕੱਟੜ ਫੈਨ (Fan) ਦੀ ਹੈ । ਜਿਸ ਨੇ ਆਪਣੇ ਹੱਥਾਂ ਦੇ ਨਾਲ ਨਹੀਂ, ਬਲਕਿ ਆਪਣੀਆਂ ਬਾਹਵਾਂ ਦੇ ਨਾਲ ਇਸ ਤਸਵੀਰ (Pic) ਨੂੰ ਬਣਾਇਆ ਹੈ । ਸੋਸ਼ਲ ਮੀਡੀਆ ‘ਤੇ ਇਸ ਸ਼ਖਸ ਦੇ ਜਜ਼ਬੇ ਨੂੰ ਸਲਾਮ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਅਰਜਨ ਢਿੱਲੋਂ ਦਾ ਆਪਣੇ ਨਿੱਕੇ ਫੈਨ ਦੇ ਨਾਲ ਵੀਡੀਓ ਹੋੋਇਆ ਵਾਇਰਲ, ਫੈਨਸ ਨੂੰ ਆ ਰਿਹਾ ਪਸੰਦ
ਕਈਆਂ ਲੋਕਾਂ ਦੇ ਲਈ ਬਣਿਆ ਪ੍ਰੇਰਣਾ ਸਰੋਤ
ਇਹ ਸ਼ਖਸ ਕਈਆਂ ਲੋਕਾਂ ਦੇ ਲਈ ਪ੍ਰੇਰਣਾ ਸਰੋਤ ਬਣ ਚੁੱਕਿਆ ਹੈ। ਕਿਉਂਕਿ ਕਈ ਵਾਰ ਲੋਕ ਹਾਲਾਤਾਂ ਅੱਗੇ ਹਾਰ ਜਾਂਦੇ ਹਨ ਅਤੇ ਢੇਰੀ ਢਾਹ ਕੇ ਬਹਿ ਜਾਂਦੇ ਨੇ । ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੁਣ ਕੁਝ ਨਹੀਂ ਕਰ ਪਾਉਣਗੇ । ਪਰ ਇਸ ਸ਼ਖਸ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਲਿਆ ਹੈ ।
View this post on Instagram
/ptc-punjabi/media/media_files/124ertZPqzVYVlj2XEM7.jpg)
ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸ਼ੇਅਰ ਕੀਤੀ ਪੋਸਟ ਕਿਹਾ ‘ਮੈਨੂੰ ਵੀ ਪੁੱਛ ਲਓ ਮੈਂ ਐਂਵੇ ਹੀ ਵਾਈਫ ਬਣਾ ਤੀ'
ਰੈਪਰ ਬੋਹੇਮੀਆ ਦਾ ਵਰਕ ਫ੍ਰੰਟ
ਰੈਪਰ ਬੋਹੇਮੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਗੀਤਾਂ ‘ਚ ਰੈਪ ਕੀਤਾ ਹੈ । ਬੋਹੇਮੀਆ ਰੈਪ ਦੇ ਨਾਲ ਨਾਲ ਵਧੀਆ ਸ਼ਾਇਰੀ ਦੇ ਲਈ ਵੀ ਜਾਣੇ ਜਾਂਦੇ ਹਨ ।
View this post on Instagram
ਉਨ੍ਹਾਂ ਦੀ ਸ਼ਾਇਰੀ ਦੇ ਵੀਡੀਓ ਵੀ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।ਉਹ ਪਾਕਿਸਤਾਨ ਦੇ ਜੰਮਪਲ ਹਨ, ਪਰ ਉਨ੍ਹਾਂ ਦਾ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੈ । ਉਹ ਬਹੁਤ ਛੋਟੇ ਸਨ ਜਦੋਂ ਉਹ ਵਿਦੇਸ਼ ‘ਚ ਰਹਿਣ ਲੱਗ ਪਏ ਸਨ ।
View this post on Instagram