
Sidhu Moosewala and Bohemia: ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਦਾ ਗੀਤ ਸੇਮ ਬੀਫ ਚਰਚਾ ਵਿੱਚ ਬਣਿਆ ਹੋਇਆ ਹੈ। ਹੁਣ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮੂਸੇਵਾਲਾ ਅਤੇ ਬੋਹੇਮੀਆ ਦਾ ਸੁਪਰ ਹਿੱਟ ਗੀਤ ‘ਸੇਮ ਬੀਫ’ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕ ਬਹੁਤ ਨਿਰਾਸ਼ ਵਿੱਚ ਹਨ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ SYL ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।
ਹੋਰ ਪੜ੍ਹੋ: ਕਿਲੀ ਪੌਲ ਨੇ ਪੰਜਾਬੀ ਗੀਤ ‘ਵੰਗ ਦਾ ਨਾਪ’ ‘ਤੇ ਬਣਾਇਆ ਵੀਡੀਓ, ਐਮੀ ਵਿਰਕ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

ਇਹ ਗਾਣਾ ਯਸ਼ ਰਾਜ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ‘ਤੇ ਸੀ, ਪਰ ਹੁਣ ਇਹ ਗੀਤ ਹੁਣ ਇਸ ਯੂਟਿਊਬ ਚੈਨਲ ਉੱਤੇ ਉਬਲਬੱਧ ਨਹੀਂ ਹੈ। ਪਰ ਇਹ ਗਾਣਾ ਸਿਰਫ ਐਮਪੀ3 ਵਰਜ਼ਨ ਵਿੱਚ ਵੱਖ-ਵੱਖ ਯੂਟਿਊਬ ਚੈਨਲ ‘ਤੇ ਉਪਲਬਧ ਹੈ।

ਸੇਮ ਬੀਫ ਗੀਤ ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਦੇ ਸਾਰੇ ਪ੍ਰਸ਼ੰਸਕਾਂ ਵਿੱਚ ਬਹੁਤ ਮਸ਼ਹੂਰ ਸੀ। ਪਰ ਹੁਣ, ਜਦੋਂ ਕੋਈ ਯੂਟਿਊਬ 'ਤੇ ਗੀਤ ਨੂੰ ਖੋਜਣ ਅਤੇ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸਦਾ ਅਧਿਕਾਰਤ ਵੀਡੀਓ ਹੁਣ ਦਿਖਾਈ ਨਹੀਂ ਦਿੰਦਾ ਅਤੇ ਗੀਤ ਦੇ ਅਧਿਕਾਰਤ ਲਿੰਕ ਦੀ ਪਾਲਣਾ ਕਰਕੇ, ਇੱਕ ਮੈਸੇਜ ਲਿਖਿਆ ਆਉਂਦਾ ਹੈ, ਜਿਸ ਵਿੱਚ ਇਹ ਖੁਲਾਸਾ ਹੁੰਦਾ ਹੈ ਕਿ ਗੀਤ ਦੇ ਵੀਡੀਓ ਨੂੰ ਜੇ. ਹਿੰਦ ਦੁਆਰਾ ਕਾਪੀਰਾਈਟ ਦਾਅਵੇ ਕਾਰਨ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।

ਗੀਤ ਦੇ ਵੀਡੀਓ 'ਤੇ ਅਧਿਕਾਰਤ ਸੰਦੇਸ਼ ਵਿੱਚ ਕਿਹਾ ਗਿਆ ਹੈ, "ਇਹ ਵੀਡੀਓ ਦਿਨੇਸ਼ ਪੀ. ਸ਼ਰਮਾ ਉਰਫ਼ ਜੇ. ਹਿੰਦ ਦੁਆਰਾ ਕਾਪੀਰਾਈਟ ਦਾਅਵੇ ਦੇ ਕਾਰਨ ਹੁਣ ਉਪਲਬਧ ਨਹੀਂ ਹੈ"। ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਬੋਹੇਮੀਆ ਸਿੱਧੂ ਮੂਸੇਵਾਲ ਦੀ ਮੌਤ ਕਾਫੀ ਦੁਖੀ ਹੋਏ ਸਨ, ਉਨ੍ਹਾਂ ਨੇ ਕਾਫੀ ਭਾਵੁਕ ਪੋਸਟ ਪਾਈ ਸੀ।
View this post on Instagram