
Kili Paul new video viral: ਤਨਜ਼ਾਨੀਆ ਦੇ ਸੋਸ਼ਲ ਮੀਡੀਆ ਸੁਪਰਸਟਾਰ ਕਿਲੀ ਪਾਲ ਜੋ ਕਿ ਆਪਣੀ ਵੀਡੀਓਜ਼ ਨੂੰ ਲੈ ਕੇ ਇੰਟਰਨੈੱਟ ਉੱਤੇ ਛਾਏ ਰਹਿੰਦੇ ਹਨ। ਇੰਨ੍ਹੀ ਦਿਨੀਂ ਕਿਲੀ ਪੌਲ ਨੂੰ ਪੰਜਾਬੀ ਗੀਤਾਂ ਦਾ ਖ਼ੁਮਾਰ ਚੜ੍ਹਿਆ ਹੋਇਆ ਹੈ। ਜਿਸ ਕਰਕੇ ਕਦੇ ਉਹ ਪੰਜਾਬੀ ਗੀਤਾਂ ਉੱਤੇ ਵੀਡੀਓਜ਼ ਬਨਾਉਂਦੇ ਨੇ ਤੇ ਕਦੇ ਪੰਜਾਬੀ ਗੀਤ ਗੁਣਗੁਣਾਉਂਦੇ ਹੋਏ ਨਜ਼ਰ ਆਉਂਦੇ ਹਨ। ਕਿਲੀ ਪੌਲ ਜੋ ਕਿ ਐਮੀ ਵਿਰਕ ਦੇ ਫੈਨ ਹੋਏ ਪਏ ਹਨ।

ਕਿਲੀ ਪੌਲ ਨੇ ਇੱਕ ਵਾਰ ਫਿਰ ਤੋਂ ਐਮੀ ਵਿਰਕ ਦੇ ਸੁਪਰ ਹਿੱਟ ਗੀਤ ਵੰਗ ਦਾ ਨਾਪ ਉੱਤੇ ਵੀਡੀਓ ਬਣਾਇਆ ਹੈ। ਇਸ ਵੀਡੀਓ ਵਿੱਚ ਉਹ ਆਪਣੀ ਭੈਣ ਨੀਮਾ ਪੌਲ ਦੇ ਨਾਲ ਵੰਗ ਦਾ ਨਾਪ ਗੀਤ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਖੁਦ ਐਮੀ ਵਿਰਕ ਨੇ ਇਸ ਵੀਡੀਓ ਉੱਤੇ ਲਾਈਕ ਦੀ ਪ੍ਰਤੀਕਿਰਿਆ ਦਿੰਦੇ ਹੋਏ ਕਿਲੀ ਦੀ ਤਾਰੀਫ ਕੀਤੀ ਹੈ।

ਇਸ ਤੋਂ ਪਹਿਲਾਂ ਕਿਲੀ ਪੌਲ ਨੇ ਆਪਣੀ ਭੈਣ ਦੇ ਨਾਲ ਐਮੀ ਵਿਰਕ ਦੇ ਚਰਚਿਤ ਗੀਤ ‘ਚੰਨ ਸਿਤਾਰੇ’ ‘ਤੇ ਰੀਲ ਬਣਾਈ ਸੀ। ਜਿਸ ਦੀ ਤਾਰੀਫ ਕਰਦੇ ਹੋਏ ਐਮੀ ਵਿਰਕ ਨੇ ਇਸ ਰੀਲ ਨੂੰ ਸ਼ੇਅਰ ਵੀ ਕੀਤਾ ਸੀ।

ਕਿਲੀ ਪੌਲ ਕਈ ਬਾਲੀਵੁੱਡ ਗੀਤਾਂ ਉੱਤੇ ਵੀ ਵੀਡੀਓ ਬਣਾ ਚੁੱਕਿਆ ਹੈ। ਪਿੱਛੇ ਜਿਹੇ ਕਿਲੀ ਭਾਰਤ ਦਰਸ਼ਨ ਕਰਨ ਆਇਆ ਸੀ, ਜਿੱਥੇ ਭਾਰਤੀ ਕਲਾਕਾਰਾਂ ਨੇ ਦਿਲ ਖੋਲ ਕੇ ਕਿਲੀ ਦਾ ਸਵਾਗਤ ਕੀਤਾ ਸੀ। ਉਹ ਕਈ ਰਿਆਲਟੀ ਸ਼ੋਅਜ਼ ਵਿੱਚ ਆਪਣੀ ਡਾਂਸ ਪ੍ਰਫਾਰਮੈਂਸ ਦਿੰਦਾ ਹੋਇਆ ਨਜ਼ਰ ਆਇਆ ਸੀ। ਇਸ ਤੋਂ ਇਲਾਵਾ ਉਹ ਸਲਮਾਨ ਖ਼ਾਨ ਦੇ ਰਿਆਲਟੀ ਸ਼ੋਅ ਬਿੱਗ ਬੌਸ ਵਿੱਚ ਵੀ ਨਜ਼ਰ ਆਇਆ ਸੀ। ਕਿਲੀ ਪੌਲ ਦੁਬਾਰਾ ਤੋਂ ਭਾਰਤ ਆਉਣ ਲਈ ਕਾਫੀ ਉਤਸੁਕ ਹੈ।
View this post on Instagram