ਜਸਬੀਰ ਜੱਸੀ ਨੇ ਮੁੜ ਤੋਂ ਕੀਤਾ ਟਵੀਟ ਕਿਹਾ ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਡਟ ਕੇ ਖੜਾਂਗਾ

ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਦੇ ਖਿਲਾਫ ਮੈਂ ਜਾਤ ਪਾਤ, ਧਰਮ ਜਾਂ ਨਸਲੀ ਭੇਦਭਾਵ ਤੋਂ ਉੱਪਰ ਉੱਠ ਕੇ ਪੰਜਾਬ ਦੇ ਨਾਲ ਡੱਟ ਕੇ ਖੜਾਂਗਾ। ਚਾਹੇ ਮੇਰਾ ਜੋ ਵੀ ਨੁਕਸਾਨ ਹੋਵੇ’।

By  Shaminder April 26th 2024 10:17 AM

ਜਸਬੀਰ ਜੱਸੀ (Jasbir jassi) ਨੇ ਬੀਤੇ ਦਿਨ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ । ਜਿਸ ਤੋਂ ਬਾਅਦ ਮੁੜ ਤੋਂ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ‘ਮੈਂ ਪੰਜਾਬ ਦਾ ਪੁੱਤਰ ਹਾਂ।ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਦੇ ਖਿਲਾਫ ਮੈਂ ਜਾਤ ਪਾਤ, ਧਰਮ ਜਾਂ ਨਸਲੀ ਭੇਦਭਾਵ ਤੋਂ ਉੱਪਰ ਉੱਠ ਕੇ ਪੰਜਾਬ ਦੇ ਨਾਲ ਡੱਟ ਕੇ ਖੜਾਂਗਾ। ਚਾਹੇ ਮੇਰਾ ਜੋ ਵੀ ਨੁਕਸਾਨ ਹੋਵੇ’।

ਹੋਰ ਪੜੋ  : ਜਾਣੋ ਬਾਲੀਵੁੱਡ ਦੀਆਂ ਪੰਜ ਟੌਪ ਅਭਿਨੇਤਰੀਆਂ ਬਾਰੇ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਛੱਡੀ ਅਦਾਕਾਰੀ

ਜਸਬੀਰ ਜੱਸੀ ਦੇ ਇਸ ਟਵੀਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਸੋਸ਼ਲ ਮੀਡੀਆ ਤੇ ਉਹ ਅਕਸਰ ਹਰ ਮੁੱਦੇ ‘ਤੇ ਰਾਇ ਰੱਖਦੇ ਹਨ ।


ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਮਜ਼ਾਰਾਂ ‘ਤੇ ਗਾਉਣ ਵਾਲਿਆਂ ਖ਼ਿਲਾਫ ਵੀ ਬਿਆਨ ਦਿੱਤਾ ਸੀ । ਜਿਸ ਤੋਂ ਬਾਅਦ ਕਈ ਲੋਕਾਂ ਨੇ ਇਸ ‘ਤੇ ਰਿਐਕਸ਼ਨ ਦਿੱਤੇ ਸਨ ਅਤੇ ਜਸਬੀਰ ਜੱਸੀ ਨੇ ਲਾਈਵ ਆ ਕੇ ਅਜਿਹੇ ਲੋਕਾਂ ਨੂੰ ਜਵਾਬ ਵੀ ਦਿੱਤਾ ਸੀ । ਜਸਬੀਰ ਜੱਸੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਬੀਤੇ ਦਿਨ ਵੀ ਉਨ੍ਹਾਂ ਦਾ ਇੱਕ ਟਵੀਟ ਕਰਦਿਆਂ ਕਿਹਾ ਸੀ ਕਿ ‘ਬਾਲੀਵੁੱਡ ਵਾਲਿਓ ਚਮਕੀਲਾ ਪੰਜਾਬ ਦਾ ਗਾਇਕ ਸੀ, ਕਲਚਰ ਨਹੀਂ’। 

Guru Nanak, Guru Ravidas, Guru Gobind singh ji Taqt Bakshan🙏🙏🙏🙏 pic.twitter.com/maIK9f8tjT

— Jassi (@JJassiOfficial) April 25, 2024

Related Post