ਜਾਣੋ ਬਾਲੀਵੁੱਡ ਦੀਆਂ ਪੰਜ ਟੌਪ ਅਭਿਨੇਤਰੀਆਂ ਬਾਰੇ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਛੱਡੀ ਅਦਾਕਾਰੀ
ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀਆਂ ਉਨ੍ਹਾਂ ਟੌਪ ਦੀਆਂ ਅਭਿਨੇਤਰੀਆਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਵਿਆਹ ਤੋਂ ਬਾਅਦ ਅਦਾਕਾਰੀ ਦੀ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ ।
ਜਾਣੋ ਬਾਲੀਵੁੱਡ ਦੀਆਂ ਪੰਜ ਟੌਪ ਅਭਿਨੇਤਰੀਆਂ ਬਾਰੇ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਛੱਡੀ ਅਦਾਕਾਰੀ
ਬਾਲੀਵੁੱਡ (Bollywood)ਦੀ ਚਮਕਦੀ ਦੁਨੀਆ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਹਰ ਵੇਲੇ ਕੈਮਰੇ ਦੇ ਸਾਹਮਣੇ ਅਤੇ ਲਾਈਮ ਲਾਈਟ ‘ਚ ਰਹਿਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀਆਂ ਉਨ੍ਹਾਂ ਟੌਪ ਦੀਆਂ ਅਭਿਨੇਤਰੀਆਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਵਿਆਹ ਤੋਂ ਬਾਅਦ ਅਦਾਕਾਰੀ ਦੀ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ ।ਆਓ ਫਿਰ ਝਾਤ ਪਾਉਂਦੇ ਹਾਂ ਉਨ੍ਹਾਂ ਅਭਿਨੇਤਰੀਆਂ ਦੇ ਬਾਰੇ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਸੋਸ਼ਲ ਪਹਾੜੀ ਵਾਦੀਆਂ ‘ਚ ਆਈ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ
ਟਵਿੰਕਲ ਖੰਨਾ
ਅਕਸ਼ੇ ਕੁਮਾਰ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਦੀ ਧੀ ਟਵਿੰਕਲ ਖੰਨਾ (Twinkle Khanna) ਨੇ ਵੀ ਅਕਸ਼ੇ ਕੁਮਾਰ ਦੇ ਨਾਲ ਵਿਆਹ ਤੋਂ ਬਾਅਦ ਬਾਲੀਵੁੱਡ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ । ਉਨ੍ਹਾਂ ਨੇ ‘ਬਰਸਾਤ’ ਫ਼ਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਫ਼ਿਲਮ ਨੇ ਉਸ ਵੇਲੇ ਵਧੀਆ ਬਿਜਨੇਸ ਕੀਤਾ ਸੀ । ੨੦੦੧ ‘ਚ ਅਦਾਕਾਰਾ ਨੇ ਅਕਸ਼ੇ ਦੇ ਨਾਲ ਵਿਆਹ ਕਰਵਾ ਲਿਆ ਤੇ ਇਸ ਦੇ ਨਾਲ ਹੀ ਉਸ ਦਾ ਫ਼ਿਲਮੀ ਕਰੀਅਰ ਚੌਪਟ ਹੋ ਗਿਆ ।ਉਸ ਨੇ ਫ਼ਿਲਮਾਂ ਤੋਂ ਹਮੇਸ਼ਾ ਦੇ ਲਈ ਕਿਨਾਰਾ ਕਰ ਲਿਆ ਸੀ ।
_b4a02bff582c3cd2216ea535c6905240_1280X720.webp)
ਅਸਿਨ
ਅਸਿਨ ਨੇ ਆਪਣੀ ਪਹਿਲੀ ਹੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਉਸ ਨੇ ਆਪਣੀ ਪਹਿਲੀ ਹੀ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਉਸ ਨੇ ਆਮਿਰ ਖ਼ਾਨ ਦੇ ਨਾਲ ‘ਗਜਨੀ’ ਵਰਗੀ ਫ਼ਿਲਮ ‘ਚ ਕੰਮ ਕੀਤਾ ਸੀ ਅਤੇ ਇਹ ਫ਼ਿਲਮ ਉਸ ਵੇਲੇ ਦੀ ਹਿੱਟ ਫ਼ਿਲਮ ਸਾਬਿਤ ਹੋਈ ਸੀ । ੨੦੦੮ ‘ਚ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਅਦਾਕਾਰਾ ਨੇ ੨੦੧੬ ‘ਚ ਮਾਈਕਰੋਮੈਕਸ ਦੇ ਸੰਸਥਾਪਕ ਰਾਹੁਲ ਸ਼ਰਮਾ ਦੇ ਨਾਲ ਵਿਆਹ ਕਰਵਾ ਲਿਆ । ਵਿਆਹ ਦੇ ਨਾਲ ਹੀ ਉਸ ਦਾ ਫ਼ਿਲਮੀ ਕਰੀਅਰ ਵੀ ਹਮੇਸ਼ਾ ਦੇ ਲਈ ਖ਼ਤ ਮਹੋ ਗਿਆ । ਕਿਉਂਕਿ ਉਨ੍ਹਾਂ ਨੇ ਫ਼ਿਲਮੀ ਦੁਨੀਆ ਤੋਂ ਕਿਨਾਰਾ ਕਰ ਲਿਆ ਸੀ ।
_b88ccdfbc6dcb7b923c16e158fd2fca8_1280X720.webp)
ਆਇਸ਼ਾ ਟਾਕੀਆ
ਹੁਣ ਗੱਲ ਕਰਦੇ ਹਾਂ ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਦੀ । ਜੋ ਕਈ ਵਾਰ ਪਲਾਸਟਿਕ ਸਰਜਰੀ ਕਰਵਾਉਣ ਦੇ ਕਾਰਨ ਟੋ੍ਰਲਰਸ ਦੇ ਨਿਸ਼ਾਨੇ ‘ਤੇ ਰਹੀ ਹੈ । ਉਸ ਨੇ ‘ਟਾਰਜ਼ਨ ਦਾ ਵੰਡਰ ਕਾਰ’ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਇਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਪਰ ਬਾਕਸ ਆਫਿਸ ‘ਤੇ ਇਹ ਫ਼ਿਲਮਾਂ ਕੁਝ ਕਮਾਲ ਨਾ ਕਰ ਸਕੀਆਂ । ਜਿਸ ਤੋਂ ਬਾਅਦ ਅਦਾਕਾਰਾ ਨੇ ਵਿਆਹ ਕਰਵਾ ਲਿਆ ਅਤੇ ਹਮੇਸ਼ਾ ਲਈ ਫ਼ਿਲਮੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ।

ਸੋਨਾਲੀ ਬੇਂਦਰੇ
ਸੋਨਾਲੀ ਬੇਂਦਰੇ ਨੇ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ । ਜਿਸ ‘ਚ ਸਰਫਰੋਸ਼, ਦਿਲਜਲੇ, ਹਮ ਸਾਥ ਸਾਥ ਹੈਂ, ਮੇਜਰ ਸਾਬ ਸਣੇ ਕਈ ਕਾਮਯਾਬ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਰ ਵਿਆਹ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਅਤੇ ਘਰ ‘ਤੇ ਹੀ ਫੋਕਸ ਕੀਤਾ।੨੦੦੩ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਤੋਂ ਬ੍ਰੇਕ ਲੈ ਲਿਆ ਸੀ।

ਪ੍ਰੀਤੀ ਜ਼ਿੰਟਾ
ਪ੍ਰੀਤੀ ਜ਼ਿੰਟਾ ਨੇ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਰ ਕੁਝ ਸਾਲ ਪਹਿਲਾਂ ਅਦਾਕਾਰਾ ਨੇ ਵਿਦੇਸ਼ੀ ਮੂਲ ਦੇ ਸ਼ਖਸ ਗੁਡਇਨਫ ਦੇ ਨਾਲ ਵਿਆਹ ਕਰਵਾ ਲਿਆ ਅਤੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ । ਅਦਾਕਾਰਾ ਵਿਦੇਸ਼ ‘ਚ ਪਤੀ ਦੇ ਨਾਲ ਸੈਟਲ ਹੈ । ਉਸ ਦੇ ਦੋ ਜੁੜਵਾ ਬੱਚੇ ਹਨ ਜਿਨ੍ਹਾਂ ਦੀ ਦੇਖਭਾਲ ‘ਚ ਅਦਾਕਾਰਾ ਜੁਟੀ ਹੋਈ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
