ਕੀ ਅਦਾਕਾਰਾ ਅਸਿਨ ਲੈ ਰਹੀ ਪਤੀ ਤੋਂ ਤਲਾਕ! ਸੋਸ਼ਲ ਮੀਡੀਆ ਤੋਂ ਪਤੀ ਦੇ ਨਾਲ ਸਾਰੀਆਂ ਤਸਵੀਰਾਂ ਕੀਤੀਆਂ ਡਿਲੀਟ
ਬਾਲੀਵੁੱਡ ਅਦਾਕਾਰਾ ਅਸਿਨ ਨੇ ਆਪਣੇ ਪਤੀ ਦੇ ਨਾਲ ਸੋਸ਼ਲ ਮੀਡੀਆ ਤੋਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ ।ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਹਨ ।
ਕੀ ਅਦਾਕਾਰਾ ਅਸਿਨ ਲੈ ਰਹੀ ਪਤੀ ਤੋਂ ਤਲਾਕ! ਸੋਸ਼ਲ ਮੀਡੀਆ ਤੋਂ ਪਤੀ ਦੇ ਨਾਲ ਸਾਰੀਆਂ ਤਸਵੀਰਾਂ ਕੀਤੀਆਂ ਡਿਲੀਟ
ਬਾਲੀਵੁੱਡ ਅਦਾਕਾਰਾ ਅਸਿਨ (Asin) ਨੇ ਆਪਣੇ ਪਤੀ ਦੇ ਨਾਲ ਸੋਸ਼ਲ ਮੀਡੀਆ ਤੋਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ ।ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਹਨ । ਫੈਨਸ ਕਿਆਸ ਲਗਾਉਣ ਲੱਗੇ ਹਨ ਕਿ ਅਦਾਕਾਰਾ ਦੇ ਆਪਣੇ ਪਤੀ ਦੇ ਨਾਲ ਰਿਸ਼ਤੇ ਕੁਝ ਠੀਕ ਨਹੀਂ ਚੱਲ ਰਹੇ । ਜਿਸ ਕਾਰਨ ਪਿਛਲੇ ਕਈ ਦਿਨਾਂ ਤੋਂ ਉਹ ਲਗਾਤਾਰ ਆਪਣੇ ਪਤੀ ਦੇ ਨਾਲ ਤਸਵੀਰਾਂ ਸ਼ੇਅਰ ਕਰ ਰਹੀ ਹੈ ਤੇ ਡਿਲੀਟ ਕਰ ਰਹੀ ਹੈ ।
ਹੋਰ ਪੜ੍ਹੋ : ਰਾਣਾ ਰਣਬੀਰ ਦੀ ਧੀ ਸੀਰਤ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਤੀ ਕਰਣ ਦੇ ਨਾਲ ਡਾਂਸ ਕਰਦੀ ਆਈ ਨਜ਼ਰ
ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਨਾਲ ਆਈ ਨਜ਼ਰ
ਅਸਿਨ ਨੇ ਸਲਮਾਨ ਖ਼ਾਨ, ਆਮਿਰ ਖ਼ਾਨ ਸਣੇ ਕਈ ਬਾਲੀਵੁੱਡ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ । ਪਰ ਆਮਿਰ ਖ਼ਾਨ ਦੇ ਨਾਲ ‘ਗਜਨੀ’ ਫ਼ਿਲਮ ‘ਚ ਕੰਮ ਕਰਨ ਤੋਂ ਬਾਅਦ ਉਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ । ਉਹ ਸਾਊਥ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਉਸ ਨੇ 2001 ‘ਚ ਮਲਿਆਲਮ ਫ਼ਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਹ ਅਨੇਕਾਂ ਹੀ ਫ਼ਿਲਮਾਂ ‘ਚ ਦਿਖਾਈ ਦਿੱਤੀ ਸੀ ਅਤੇ ਕੁਝ ਸਮੇਂ ‘ਚ ਹੀ ਵੱਡੀ ਸਟਾਰ ਬਣ ਗਈ ਸੀ ।
ਵਿਆਹ ਤੋਂ ਬਾਅਦ ਛੱਡੀ ਫ਼ਿਲਮ ਇੰਡਸਟਰੀ
ਅਸਿਨ ਨੇ ਮਾਈਕਰੋਮੈਕਸ ਦੇ ਫਾਊਂਡਰ ਰਾਹੁਲ ਸ਼ਰਮਾ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਰਾਹੁਲ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਫ਼ਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ।

ਪਰ ਹੁਣ ਅਦਾਕਾਰਾ ਦੇ ਵੱਲੋਂ ਪਤੀ ਦੇ ਨਾਲ ਆਪਣੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਗਈਆਂ ਹਨ । ਜਿਸ ਤੋਂ ਬਾਅਦ ਉਸ ਦੀਆਂ ਪਤੀ ਦੇ ਨਾਲ ਰਿਸ਼ਤੇ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਲੱਗ ਰਿਹਾ ਕਿ ਸ਼ਾਇਦ ਅਦਾਕਾਰਾ ਤਲਾਕ ਲੈਣ ਜਾ ਰਹੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
