ਜੱਸੀ ਗਿੱਲ ਨੇ ਧੀ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਜੱਸੀ ਗਿੱਲ (Jassie Gill)ਨੇ ਬੀਤੇ ਦਿਨ ਆਪਣੀ ਧੀ ਦਾ ਜਨਮ ਦਿਨ (Daughter Birthday) ਮਨਾਇਆ । ਇਸ ਮੌਕੇ ‘ਤੇ ਗਾਇਕ ਨੇ ਇੱਕ ਪਾਰਟੀ ਰੱਖੀ ਸੀ । ਜਿਸ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਬੱਚੇ ਸ਼ਾਮਿਲ ਹੋਏ ਸਨ । ਹੁਣ ਗਾਇਕ ਨੇ ਇਸ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਨਵੀਆਂ ਤਸਵੀਰਾਂ (New Pics) ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਗਾਇਕ ਆਪਣੀ ਧੀ, ਪੁੱਤਰ ਅਤੇ ਪਤਨੀ ਦੇ ਨਾਲ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
/ptc-punjabi/media/media_files/qqtTC8mf8TdPCgSGRSap.jpg)
ਹੋਰ ਪੜ੍ਹੋ : ਅਭੈ ਦਿਓਲ ਦਾ ਹੈਰਾਨ ਕਰ ਦੇਣ ਵਾਲਾ ਬਿਆਨ, ਖੁਦ ਨੂੰ ਪੋਰਨ ਸਟਾਰ ਅਖਵਾਉਣਾ ਚਾਹੁੰਦਾ ਹੈ ਅਦਾਕਾਰ
ਜੱਸੀ ਗਿੱਲ ਦਾ ਵਰਕ ਫ੍ਰੰਟ
ਜੱਸੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਮਿਸਟਰ ਐਂਡ ਮਿਸੇਜ਼ 420, ਹਾਈਐਂਡ ਯਾਰੀਆਂ ਸਣੇ ਕਈ ਫ਼ਿਲਮਾਂ ਉਨ੍ਹਾਂ ਨੇ ਕੀਤੀਆਂ । ਪਾਲੀਵੁੱਡ ‘ਚ ਆਪਣੀ ਠੁੱਕ ਬਨਾਉਣ ਤੋਂ ਬਾਅਦ ਅਦਾਕਾਰ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਹੁਣ ਤੱਕ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।
/ptc-punjabi/media/post_attachments/a5e9094f0443cdfcc3d2abf5f3e8d5c4cf1185f50e9079e30ec8f1340a4d9a0c.webp)
ਜਿਸ ‘ਚ ਕਿਸੀ ਕਾ ਭਾਈ ਕਿਸੀ ਕੀ ਜਾਨ, ਪੰਗਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਹੁਣ ਜਲਦ ਹੀ ਉਹ ਆਪਣੀ ਪੰਜਾਬੀ ਫ਼ਿਲਮ ‘ਫੁਰਤੀਲਾ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਬੀਤੇ ਦਿਨੀਂ ਟੀਜ਼ਰ ਵੀ ਰਿਲੀਜ਼ ਹੋਇਆ ਹੈ।ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ।
ਗਾਇਕੀ ‘ਚ ਕਰੀਅਰ ਬਨਾਉਣ ਲਈ ਕੀਤੀ ਬਹੁਤ ਮਿਹਨਤ
ਜੱਸੀ ਗਿੱਲ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ । ਜਿਸ ਤੋਂ ਬਾਅਦ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਮਿਹਨਤ ਕੀਤੀ । ਉਨ੍ਹਾਂ ਦੀ ਮਾਂ ਦਾ ਵੀ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ‘ਚ ਬਹੁਤ ਵੱਡਾ ਰੋਲ ਹੈ ।ਕਿਉਂਕਿ ਉਨ੍ਹਾਂ ਦੀ ਮਾਂ ਜੋ ਦੁੱਧ ਵੇਚਦੇ ਸਨ ਉਨ੍ਹਾਂ ਪੈਸਿਆਂ ਦੇ ਨਾਲ ਹੀ ਜੱਸੀ ਗਿੱਲ ਆਪਣੇ ਮਿਊਜ਼ਿਕ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਵਰਤਦੇ ਹੁੰਦੇ ਸਨ । ਇਸ ਦਾ ਖੁਲਾਸਾ ਗਾਇਕ ਨੇ ਇੱਕ ਇੰਟਰਵਿਊ ‘ਚ ਕੀਤਾ ਸੀ।
View this post on Instagram