ਅਭੈ ਦਿਓਲ ਦਾ ਹੈਰਾਨ ਕਰ ਦੇਣ ਵਾਲਾ ਬਿਆਨ, ਖੁਦ ਨੂੰ ਪੋਰਨ ਸਟਾਰ ਅਖਵਾਉਣਾ ਚਾਹੁੰਦਾ ਹੈ ਅਦਾਕਾਰ

Written by  Shaminder   |  March 06th 2024 08:00 AM  |  Updated: March 06th 2024 08:00 AM

ਅਭੈ ਦਿਓਲ ਦਾ ਹੈਰਾਨ ਕਰ ਦੇਣ ਵਾਲਾ ਬਿਆਨ, ਖੁਦ ਨੂੰ ਪੋਰਨ ਸਟਾਰ ਅਖਵਾਉਣਾ ਚਾਹੁੰਦਾ ਹੈ ਅਦਾਕਾਰ

ਅਦਾਕਾਰ  ਅਭੈ ਦਿਓਲ (Abhay Deol) ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਇਸ ਦੇ ਬਾਵਜੂਦ ਇੰਡਸਟਰੀ ‘ਚ ਉਨ੍ਹਾਂ ਨੂੰ ਉਹ ਪਛਾਣ ਨਹੀਂ ਮਿਲ ਸਕੀ ।ਜਿਸ ਦੇ ਉਹ ਹੱਕਦਾਰ ਸਨ ।  ਅਭੈ ਦਿਓਲ ਨੇ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ ਦਾ ਇੱਕ ਪੋਸਟਰ ਬੀਤੇ ਦਿਨ ਸਾਂਝਾ ਕੀਤਾ   । ਇਸ ਫ਼ਿਲਮ ਨੂੰ ਰਿਲੀਜ਼ ਹੋਇਆਂ ਕਾਫੀ ਸਮਾਂ ਹੋ ਚੁੱਕਿਆ ਹੈ ਅਤੇ ਆਪਣੀ ਫ਼ਿਲਮ ਨੂੰ ਲੈ ਕੇ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਇਸ ਫ਼ਿਲਮ ‘ਚ ਅਦਾਕਾਰ ਦੇ ਨਾਲ ਆਇਸ਼ਾ ਟਾਕੀਆ ਨਜ਼ਰ ਆਏ ਸਨ ਅਤੇ ‘ਸੋਚਾ ਨਾ ਥਾ’ ਟਾਈਟਲ ਹੇਠ ਇਹ ਫ਼ਿਲਮ ਆਈ ਸੀ ।੧੯ ਸਾਲ ਪਹਿਲਾਂ ਇਮਤਿਆਜ਼ ਅਲੀ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ ।  

Abhay deol 900.jpg

ਹੋਰ ਪੜ੍ਹੋ : ਕੰਗਨਾ ਰਣੌਤ ਨੇ ਅੰਬਾਨੀ ਦੀ ਪਾਰਟੀ ‘ਚ ਡਾਂਸ ਕਰਨ ਵਾਲਿਆਂ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਮੈਂ ਕਦੇ ਵਿਆਹਾਂ ‘ਚ ਡਾਂਸ ਨਹੀਂ ਕੀਤਾ’

ਅਭੈ ਦਿਓਲ ਨੇ ਸ਼ੇਅਰ ਕੀਤੇ ਦਿਲ ਦੇ ਜਜ਼ਬਾਤ  

  ਅਦਾਕਾਰ ਅਭੈ ਦਿਓਲ ਨੇ ਲਿਖਿਆ ‘ਮੈਂ ਇਸ ਫਿਲਮ ਰਾਹੀਂ 19 ਸਾਲ ਪਹਿਲਾਂ ਇੰਡਸਟਰੀ 'ਚ ਡੈਬਿਊ ਕੀਤਾ ਸੀ। ਹੁਣ ਵੀ ਇਉਂ ਲੱਗਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ। ਇਸ ਦੌਰਾਨ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅਸੀਂ ਬਹੁਤ ਮਾਸੂਮ ਵੀ ਸੀ। ਹਾਲਾਂਕਿ, ਮੈਂ ਕਾਫ਼ੀ ਖੁਸ਼ ਹਾਂ ਕਿ ਮਾਰਕੀਟ ਦੀ ਮੰਗ ਦੇ ਅਨੁਸਾਰ, ਮੈਂ ਪੀਆਰ ਪਾਲਿਸੀ ਰਾਹੀਂ ਆਪਣੇ-ਆਪ ਨੂੰ ਬ੍ਰਾਂਡ ਦੇ ਅਧਾਰ 'ਤੇ ਸਥਾਪਤ ਨਹੀਂ ਕੀਤਾ।

Abhay deol 9005.jpg

ਪਰ ਮੈਂ ਲਗਪਗ ਦੋ ਦਹਾਕਿਆਂ ਬਾਅਦ ਵੀ ਫਿਲਮਾਂ ਕਰ ਰਿਹਾ ਹਾਂ’।ਅਦਾਕਾਰ ਨੇ ਅੱਗੇ ਲਿਖਿਆ ‘ਮੈਂ ਫ਼ਿਲਮ ਦੇ ਲਈ ਆਪਣਾ ਸਟਾਈਲਿਸਟ ਹਾਸਲ ਕਰਾਂ, ਮੇਰੀ ਸਾਈਡ ਬਰਨ ਨੇ ਮੈਨੂੰ 70 ਦੇ ਦਹਾਕੇ ਵਰਗਾ ਪੋਰਨ ਸਟਾਰ ਵਾਂਗ ਬਣਾਇਆ ਹੈ’। 

ਅਭੈ ਦਿਓਲ ਦੀ ਨਿੱਜੀ ਜ਼ਿੰਦਗੀ     

ਅਭੈ ਦਿਓਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਮਸ਼ਹੂਰ ਬਾਲੀਵੁੱਡ ਕਲਾਕਾਰ ਹੀ-ਮੈਨ ਯਾਨੀ ਕਿ ਧਰਮਿੰਦਰ ਦੇ ਭਤੀਜੇ ਹਨ । ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਰਿਵਾਰ ਨਾਲ ਸਬੰਧ ਰੱਖਣ ਦੇ ਬਾਵਜੂਦ ਕੰਮ ਹਾਸਲ ਕਰਨ ਦੇ ਲਈ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਹੈ। ਅਭੈ ਦਿਓਲ ਨੇ ਹਾਲੇ ਵਿਆਹ ਨਹੀਂ ਕਰਵਾਇਆ ਹੈ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network