ਜੈਜ਼ੀ ਬੀ ਨੇ ਆਪਣੀਆਂ ਭੈਣਾਂ ਦੇ ਨਾਲ ਸਾਂਝਾ ਕੀਤਾ ਖ਼ੂਬਸੂਰਤ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ

ਰਿਸ਼ਤਿਆਂ ਦੇ ਮਾਮਲੇ ‘ਚ ਜੈਜ਼ੀ ਬੀ ਬਹੁਤ ਸੰਜੀਦਾ ਹਨ ਅਤੇ ਰਿਸ਼ਤੇ ਨਿਭਾਉਣਾ ਕੋਈ ਉਨ੍ਹਾਂ ਤੋਂ ਸਿੱਖੇ। ਉਹ ਆਪਣੇ ਪਰਿਵਾਰ ਨੂੰ ਤਰਜੀਹ ਦਿੰਦੇ ਹਨ। ਬੀਤੇ ਦਿਨ ਉਨ੍ਹਾਂ ਨੇ ਆਪਣੀ ਮਾਂ ਦੀ ਬਰਸੀ ਦੇ ਮੌਕੇ ‘ਤੇ ਵੀਡੀਓ ਸਾਂਝਾ ਕੀਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ।

By  Shaminder December 20th 2023 12:01 PM

ਘਰ ਇੱਕ ਅਜਿਹੀ ਜਗ੍ਹਾ ਹੁੰਦੀ ਹੈ, ਜਿੱਥੇ ਇਨਸਾਨ ਸਿਰਫ਼ ਜਨਮ ਹੀ ਨਹੀਂ ਲੈਂਦਾ ਬਲਕਿ ਉਸ ਦੀਆਂ ਸੱਧਰਾਂ ਵੀ ਪਲਦੀਆਂ ਹਨ।ਇੱਕੋ ਪਰਿਵਾਰ ‘ਚ ਜਨਮੇ ਭੈਣ ਭਰਾ ਕਈ ਵਾਰ ਪਰਿਵਾਰਕ ਰੁਝੇਵਿਆਂ ਦੇ ਕਾਰਨ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਪਾਉਂਦੇ ।ਪਰ ਰਿਸ਼ਤਿਆਂ ਦੇ ਮਾਮਲੇ ‘ਚ ਜੈਜ਼ੀ ਬੀ (Jazzy B) ਬਹੁਤ ਸੰਜੀਦਾ ਹਨ ਅਤੇ ਰਿਸ਼ਤੇ ਨਿਭਾਉਣਾ ਕੋਈ ਉਨ੍ਹਾਂ ਤੋਂ ਸਿੱਖੇ। ਉਹ ਆਪਣੇ ਪਰਿਵਾਰ ਨੂੰ ਤਰਜੀਹ ਦਿੰਦੇ ਹਨ। ਬੀਤੇ ਦਿਨ ਉਨ੍ਹਾਂ ਨੇ ਆਪਣੀ ਮਾਂ ਦੀ ਬਰਸੀ ਦੇ ਮੌਕੇ ‘ਤੇ ਵੀਡੀਓ ਸਾਂਝਾ ਕੀਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ :  ਸ਼ਾਹਿਦ ਕਪੂਰ ਨੇ ਖਰੀਦੀ ਨਵੀਂ ਮਰਸੀਡੀਜ਼ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਜਿਸ ‘ਚ ਗਾਇਕ ਆਪਣੀ ਭੈਣ ਦੇ ਨਾਲ ਤਸਵੀਰਾਂ ਵਾਲਾ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ   ਜੈਜ਼ੀ ਬੀ ਨੇ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਭੈਣ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜੈਜ਼ੀ ਬੀ ਦਾ ਵਰਕ ਫ੍ਰੰਟ 

ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੂੰ ਵਿਦੇਸ਼ ‘ਚ ਭੰਗੜਾ ਕਿੰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਉਂਝ ਤਾਂ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਪਰ ਇੱਥੇ ਉਨ੍ਹਾਂ ਨੇ ਕੁਝ ਕੁ ਚੋਣਵੇਂ ਗੀਤਾਂ ਦਾ ਜ਼ਿਕਰ ਕਰਾਂਗੇ ਜੋ ਸਰੋਤੇ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ ।


ਜਿਸ ‘ਚ ਮਿੱਤਰਾਂ ਦੇ ਬੂਟ, ਨਾਗ ਸਾਂਭ ਲੈ ਜ਼ੁਲਫਾਂ ਦੇ, ਮਾਂ ਨੀ ਲੱਭਣੀ, ਮੈਂ ਆਇਆ ਗੱਡੀ ਮੋੜ ਕੇ, ਦਿਸ ਪਾਰਟੀ ਗੈਟਇਨ ਹੌਟ ਸਣੇ ਹੋਰ ਅਣਗਿਣਤ ਗੀਤ ਹਨ । ਜੈਜ਼ੀ ਬੀ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੇ ਹਨ । ਕੁਝ ਸਮਾਂ ਪਹਿਲਾਂ ਉਹ ਫ਼ਿਲਮ ਸਨੋਮੈਨ ‘ਚ ਵੀ ਬਤੌਰ ਅਦਾਕਾਰ ਨਜ਼ਰ ਆਏ ਸਨ।

View this post on Instagram

A post shared by Jazzy B (@jazzyb)




Related Post