ਜੈਜ਼ੀ ਬੀ ਮਾਂ ਦੀ 14ਵੀਂ ਬਰਸੀ ‘ਤੇ ਹੋਏ ਭਾਵੁਕ, ਮਾਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਮਾਂਵਾਂ ਠੰਢੀਆਂ ਛਾਵਾਂ, ਮਾਂਵਾਂ ਬਿਨਾਂ ਛਾਂਵਾਂ ਕੌਣ ਕਰੇ । ਜੀ ਹਾਂ ਮਾਂ ਇੱਕ ਅਜਿਹਾ ਘਣਛਾਂਵਾਂ ਬੂਟਾ ਹੈ । ਜਿਸ ਦੀ ਛਾਂ ਹੇਠ ਬੈਠ ਕੇ ਬੱਚਾ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ਨੂੰ ਪਾਰ ਕਰ ਲੈਂਦਾ ਹੈ । ਮਾਂ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ, ਬਲਕਿ ਆਪਣੇ ਜਿਗਰ ਦਾ ਟੁਕੜਾ ਬਾਹਰ ਕੱਢ ਕੇ ਰੱਖ ਦਿੰਦੀ ਹੈ । ਬੱਚਾ ਭਾਵੇਂ ਕਿੰਨੀਆਂ ਵੀ ਵੱਡੀਆਂ ਬੁਲੰਦੀਆਂ ਕਿਉਂ ਨਾ ਹਾਸਲ ਕਰ ਲਵੇ । ਪਰ ਮਾਪਿਆਂ ਦੀ ਕਮੀ ਉਸ ਨੂੰ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ।
ਜੈਜ਼ੀ ਬੀ ਮਾਂ ਦੀ 14ਵੀਂ ਬਰਸੀ ‘ਤੇ ਹੋਏ ਭਾਵੁਕ, ਮਾਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਮਾਂਵਾਂ ਠੰਢੀਆਂ ਛਾਵਾਂ, ਮਾਂਵਾਂ ਬਿਨਾਂ ਛਾਂਵਾਂ ਕੌਣ ਕਰੇ । ਜੀ ਹਾਂ ਮਾਂ ਇੱਕ ਅਜਿਹਾ ਘਣਛਾਂਵਾਂ ਬੂਟਾ ਹੈ । ਜਿਸ ਦੀ ਛਾਂ ਹੇਠ ਬੈਠ ਕੇ ਬੱਚਾ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ਨੂੰ ਪਾਰ ਕਰ ਲੈਂਦਾ ਹੈ । ਮਾਂ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ, ਬਲਕਿ ਆਪਣੇ ਜਿਗਰ ਦਾ ਟੁਕੜਾ ਬਾਹਰ ਕੱਢ ਕੇ ਰੱਖ ਦਿੰਦੀ ਹੈ । ਬੱਚਾ ਭਾਵੇਂ ਕਿੰਨੀਆਂ ਵੀ ਵੱਡੀਆਂ ਬੁਲੰਦੀਆਂ ਕਿਉਂ ਨਾ ਹਾਸਲ ਕਰ ਲਵੇ । ਪਰ ਮਾਪਿਆਂ ਦੀ ਕਮੀ ਉਸ ਨੂੰ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ। ਜੈਜ਼ੀ ਬੀ (Jazzy B)ਕੋਲ ਅੱਜ ਦੌਲਤ, ਸ਼ੌਹਰਤ ਸਭ ਕੁਝ ਹੈ। ਪਰ ਮਾਪਿਆਂ ਦੀ ਕਮੀ ਉਹ ਅੱਜ ਵੀ ਮਹਿਸੂਸ ਕਰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਮਾਹੀ ਗਿੱਲ ਮਨਾ ਰਹੀ ਆਪਣਾ ਜਨਮ ਦਿਨ, ਜਾਣੋ ਕਿਵੇਂ 17 ਸਾਲ ਦੀ ਉਮਰ ‘ਚ ਤਲਾਕ ਲੈ ਮੁੜ ਗੁਪਚੁੱਪ ਤਰੀਕੇ ਨਾਲ ਰਚਾਇਆ ਸੀ ਵਿਆਹ
ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਮਾਂ ਨੂੰ ਯਾਦ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਭਾਵੁਕ ਸੁਨੇਹਾ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ‘ਮਿਸ ਯੂ ਮਾਂ, ਵਿਸ਼ਵਾਸ਼ ਨਹੀਂ ਹੁੰਦਾ ਕਿ ਤੁਹਾਨੂੰ ਗਇਆਂ ਹੋਇਆਂ ਨੂੰ ਚੌਦਾਂ ਸਾਲ ਹੋ ਗਏ ਹਨ। ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ’। ਵੀਡੀਓ ਦੀ ਸ਼ੁਰੂਆਤ ਜੈਜ਼ੀ ਬੀ ਵੱਲੋਂ ਆਪਣੇ ਸਰੀਰ ‘ਤੇ ਬਣਵਾਏ ਗਏ ਟੈਟੂ ਦੇ ਨਾਲ ਹੁੰਦੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਮਾਂ ਦੇ ਦਿਹਾਂਤ ਦੀ ਤਰੀਕ ਉਕੇਰੀ ਹੋਈ ਹੈ।
ਫੈਨਸ ਨੇ ਦਿੱਤੇ ਰਿਐਕਸ਼ਨ
ਜੈਜ਼ੀ ਬੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਗੁਰੂ ਮਹਾਰਾਜ ਚੜ੍ਹਦੀਕਲਾ ‘ਚ ਰੱਖੇ ਜੈਜ਼ੀ ਭਰਾ ਨੂੰ’।

ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਮੈਂ ਜਾਣਦਾ ਹਾਂ ਕਿ ਤੁਸੀਂ ਇਸ ਵੇਲੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ। ਤੁਹਾਨੂੰ ਤਾਕਤ ਅਤੇ ਪਿਆਰ ਭੇਜ ਰਿਹਾ ਹਾਂ’। ਇਸ ਤੋਂ ਇਲਾਵਾ ਪੌਪਸੀ ਮਿਊਜ਼ਿਕ ਦੇ ਵੱਲੋਂ ਲਿਖਿਆ ਗਿਆ ‘ਬੀਬੀ ਜੀ ਇੱਕ ਖੂਬਸੂਰਤ ਰੂਹ ਸਨ। ਜਦੋਂ ਅਸੀਂ ਘਰ ਜਾਂਦੇ ਸੀ ਤਾਂ ਹਰ ਕਿਸੇ ਨੂੰ ਖੂਬ ਪਿਆਰ ਦਿੰਦੇ ਸਨ’। ਇਸ ਤੋਂ ਇਲਾਵਾ ਫੈਨਸ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
