ਮਾਹੀ ਗਿੱਲ ਮਨਾ ਰਹੀ ਆਪਣਾ ਜਨਮ ਦਿਨ, ਜਾਣੋ ਕਿਵੇਂ 17 ਸਾਲ ਦੀ ਉਮਰ ‘ਚ ਤਲਾਕ ਲੈ ਮੁੜ ਗੁਪਚੁੱਪ ਤਰੀਕੇ ਨਾਲ ਰਚਾਇਆ ਸੀ ਵਿਆਹ
ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।ਮਾਹੀ ਗਿੱਲ ਨੇ ਕੁਝ ਸਮਾਂ ਪਹਿਲਾਂ ਆਪਣੀ ਧੀ ਦੇ ਬਾਰੇ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਮਾਹੀ ਗਿੱਲ ਮਨਾ ਰਹੀ ਆਪਣਾ ਜਨਮ ਦਿਨ, ਜਾਣੋ ਕਿਵੇਂ 17 ਸਾਲ ਦੀ ਉਮਰ ‘ਚ ਤਲਾਕ ਲੈ ਮੁੜ ਗੁਪਚੁੱਪ ਤਰੀਕੇ ਨਾਲ ਰਚਾਇਆ ਸੀ ਵਿਆਹ
ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ (Mahie Gill) ਅੱਜ ਆਪਣਾ ਜਨਮ ਦਿਨ (Birthday)ਮਨਾ ਰਹੀ ਹੈ । ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।ਮਾਹੀ ਗਿੱਲ ਨੇ ਕੁਝ ਸਮਾਂ ਪਹਿਲਾਂ ਆਪਣੀ ਧੀ ਦੇ ਬਾਰੇ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਰ ਇਸ ਤੋਂ ਪਹਿਲਾਂ ਅਦਾਕਾਰਾ ਦਾ ਸਤਾਰਾਂ ਸਾਲ ਦੀ ਉਮਰ ‘ਚ ਵਿਆਹ ਹੋ ਗਿਆ ਸੀ ।
ਹੋਰ ਪੜ੍ਹੋ : ਕਮਲਜੀਤ ਨੀਰੂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਫ਼ਿਲਮ ‘ਹਵਾਏਂ’ ਦੇ ਨਾਲ ਕੀਤੀ ਸ਼ੁਰੂਆਤ
ਮਾਹੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੱਬੂ ਮਾਨ ਦੇ ਨਾਲ 2003 ‘ਚ ਆਈ ਫ਼ਿਲਮ ‘ਹਵਾਏਂ’ ਦੇ ਨਾਲ ਕੀਤੀ ਸੀ । ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ ਸੀ । ਜਿਸ ਤੋਂ ਬਾਅਦ ਅਦਾਕਾਰਾ ਨੂੰ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ਸੀ । ਬਾਲੀਵੁੱਡ ਫ਼ਿਲਮਾਂ ਦੀ ਗੱਲ ਕਰੀਏ ਤਾਂ ਮਾਹੀ ਨੇ ਅਨੁਰਾਗ ਕਸ਼ਯਪ ਦੀ ਫ਼ਿਲਮ ‘ਦੇਵ ਡੀ’ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ ।ਇਸੇ ਫ਼ਿਲਮ ਦੇ ਨਾਲ ਉਹ ਚਰਚਾ ‘ਚ ਆ ਗਈ।

ਮਾਹੀ ਗਿੱਲ ਦੀ ਨਿੱਜੀ ਜ਼ਿੰਦਗੀ
ਮਾਹੀ ਗਿੱਲ ਚੰਡੀਗੜ੍ਹ ਦੀ ਜੰਮਪਲ ਹੈ। ਉਸ ਦਾ ਅਸਲ ਨਾਮ ਰਿੰਪੀ ਕੌਰ ਗਿੱਲ ਹੈ ਪਰ ਫ਼ਿਲਮਾਂ ‘ਚ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਮ ਮਾਹੀ ਗਿੱਲ ਰੱਖ ਲਿਆ । 19ਦਸੰਬਰ 1975 ਨੂੰ ਅਦਾਕਾਰਾ ਨੂੰ ਜਨਮੀ ਮਾਹੀ ਗਿੱਲ ਨੇ ਹੁਣ ਤੱਕ ਅਨੇਕਾਂ ਹੀ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਮਾਹੀ ਗਿੱਲ ਜਿੰਨਾ ਆਪਣੇ ਪ੍ਰੋਫੈਸ਼ਨ ਲੈ ਕੇ ਚਰਚਾ ‘ਚ ਰਹੀ, ਓਨਾਂ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਖੂਬ ਸੁਰਖੀਆਂ ਵਟੋਰਦੀ ਰਹੀ ਹੈ।

ਉਸ ਨੇ ਸਤਾਰਾਂ ਸਾਲ ਦੀ ਛੋਟੀ ਉਮਰ ‘ਚ ਵਿਆਹ ਕਰਵਾਇਆ ਸੀ, ਪਰ ਵਿਆਹ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਿਆ। ਇਸ ਦਾ ਖੁਲਾਸਾ ਅਦਾਕਾਰਾ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ । ਨਾਕਾਮ ਵਿਆਹ ਦੀ ਵਜ੍ਹਾ ਉਨ੍ਹਾਂ ਨੇ ਮੈਚਓਰ ਨਾ ਹੋਣਾ ਦੱਸਿਆ ਸੀ, ਕਿਉਂਕਿ ਬਹੁਤ ਛੋਟੀ ਉਮਰ ‘ਚ ਅਦਾਕਾਰਾ ਦਾ ਵਿਆਹ ਹੋ ਗਿਆ ਸੀ।

ਚੁੱਪਚਾਪ ਰਚਾਇਆ ਦੂਜਾ ਵਿਆਹ
2019 ‘ਚ ਮਾਹੀ ਗਿੱਲ ਨੇ ਆਪਣੀ ਇੱਕ ਧੀ ਬਾਰੇ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਇੱਕ ਧੀ ਵੀ ਹੈ । ਜਿਸ ਦਾ ਨਾਂਅ ਵੈਰੋਨਿਕਾ ਰੱਖਿਆ ਹੈ। ਅਦਾਕਾਰਾ ਨੇ ਅਦਾਕਾਰ ਰਵੀ ਕੇਸਰ ਨੂੰ ਛੇ ਸਾਲ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਕਰਵਾਇਆ ਸੀ । ਮਾਹੀ ਗਿੱਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲਬਾਤ ਕਰਨਾ ਪਸੰਦ ਨਹੀਂ ਕਰਦੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
