ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਨੇ ਰਵੀ ਕੇਸਰ ਦੇ ਨਾਲ ਸੀਕ੍ਰੇਟ ਵਿਆਹ ਦਾ ਕੀਤਾ ਖੁਲਾਸਾ

ਪਾਲੀਵੁੱਡ ਦੀਆਂ ਫ਼ਿਲਮਾਂ ‘ਸ਼ਰੀਕ’, ‘ਕੈਰੀ ਆਨ ਜੱਟਾ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਣ ਵਾਲੀ ਅਦਾਕਾਰਾ ਮਾਹੀ ਗਿੱਲ ਨੇ 2019 ‘ਚ ਆਪਣੀ ਧੀ ਬਾਰੇ ਖੁਲਾਸਾ ਕੀਤਾ ਸੀ । ਉਦੋਂ ਦਰਸ਼ਕਾਂ ਨੇ ਇਹੀ ਸੋਚਿਆ ਸੀ ਕਿ ਸ਼ਾਇਦ ਅਦਾਕਾਰਾ ਲਿਵ-ਇਨ ਰਿਲੇਸ਼ਨਸ਼ਿਪ ‘ਚ ਹੈ ਅਤੇ ਉਸੇ ਤੋਂ ਉਸਦੀ ਧੀ ਪੈਦਾ ਹੋਈ ਹੋਵੇਗੀ ।ਪਰ ਹੁਣ ਉਸ ਨੇ ਆਪਣੀ ਸੀਕੇ੍ਰਟ ਵੈਡਿੰਗ ਬਾਰੇ ਖੁਲਾਸਾ ਕੀਤਾ ਹੈ ।

Reported by: PTC Punjabi Desk | Edited by: Shaminder  |  April 18th 2023 05:37 PM |  Updated: April 18th 2023 05:44 PM

ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਨੇ ਰਵੀ ਕੇਸਰ ਦੇ ਨਾਲ ਸੀਕ੍ਰੇਟ ਵਿਆਹ ਦਾ ਕੀਤਾ ਖੁਲਾਸਾ

ਅਦਾਕਾਰਾ ਮਾਹੀ ਗਿੱਲ (Mahie Gill) ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ । ਹਾਲ ਹੀ ‘ਚ ਉਸ ਨੇ ਰਵੀ ਕੇਸਰ ਦੇ ਨਾਲ ਆਪਣੇ ਸੀਕ੍ਰੇਟ ਵਿਆਹ ਬਾਰੇ ਖੁਲਾਸਾ ਕੀਤਾ ਹੈ । ਅਦਾਕਾਰਾ ਨੇ ਲੰਮੇ ਅਰਸੇ ਬਾਅਦ ਆਪਣੇ ਵਿਆਹ ਬਾਰੇ ਇੱਕ ਇੰਟਰਵਿਊ ‘ਚ ਦੱਸਿਆ ਹੈ ਕਿ ਉਹ ਰਵੀ ਕੇਸਰ ਦੇ ਨਾਲ ਵਿਆਹੀ ਹੋਈ ਹੈ । 

ਹੋਰ ਪੜ੍ਹੋ : ਜੈਨੀ ਜੌਹਲ ਦਾ ਅੱਜ ਹੈ ਜਨਮਦਿਨ, ਇਸ ਗਾਇਕ ਦੇ ਨਾਲ ਗੀਤ ਗਾਉਣਾ ਚਾਹੁੰਦੀ ਹੈ ਗਾਇਕਾ

 2019 ‘ਚ ਧੀ ਬਾਰੇ ਕੀਤਾ ਸੀ ਖੁਲਾਸਾ 

ਅਦਾਕਾਰਾ ਮਾਹੀ ਗਿੱਲ (Mahie Gill)  ਨੇ 2019 ‘ਚ ਖੁਲਾਸਾ ਕੀਤਾ ਸੀ ਕਿ ਉਸ ਦੀ ਇੱਕ ਧੀ ਵੀ ਹੈ । ਜਿਸ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਉਸ ਦੇ ਚਾਹੁਣ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਹੈਰਾਨੀ ਹੋਈ ਸੀ । ਕਿਉਂਕਿ ਅਦਾਕਾਰਾ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਦੇ ਸਾਹਮਣੇ ਕੋਈ ਵੀ ਖੁਲਾਸਾ ਨਹੀਂ ਸੀ ਕੀਤਾ ।

ਮਾਹੀ ਗਿੱਲ ਇਸ ਸਮੇਂ ਰਵੀ ਕੇਸਰ ਦੇ ਨਾਲ ਗੋਆ ‘ਚ ਹੀ ਰਹਿ ਰਹੀ ਹੈ । ਅਦਾਕਾਰਾ ਨੇ 2019 ‘ਚ ਆਪਣੀ ਧੀ ਵੈਰੋਨਿਕਾ ਬਾਰੇ ਸਭ ਦੇ ਨਾਲ ਗੱਲਬਾਤ ਕੀਤੀ ਸੀ ਅਤੇ ਕਿਹਾ ਸੀ ਕਿ ਮੈਨੂੰ ਮਾਣ ਹੈ ਕਿ ਮੈਂ ਧੀ ਦੀ ਮਾਂ ਹਾਂ। ਧੀ ਦੇ ਨਾਲ ਉਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ । 

ਮਾਹੀ ਗਿੱਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਮਾਹੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੈਰੀ ਆਨ ਜੱਟਾ, ਸ਼ਰੀਕ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ  ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । 

- PTC PUNJABI


Popular Posts