ਸ਼ਾਹਿਦ ਕਪੂਰ ਨੇ ਖਰੀਦੀ ਨਵੀਂ ਮਰਸੀਡੀਜ਼ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਸ਼ਾਹਿਦ ਕਪੂਰ ਮਹਿੰਗੀਆਂ ਕਾਰਾਂ ਦੇ ਸ਼ੁਕੀਨ ਹਨ । ਉਨ੍ਹਾਂ ਨੇ ਹੁਣ ਨਵੀਂ ਮਰਸੀਡੀਜ਼ ਕਾਰ ਖਰੀਦੀ ਹੈ । ਜਿਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਇਸ ਨਵੀਂ ਬਲੈਕ ਮਰਸੀਡੀਜ਼ ਦੀ ਕੀਮਤ ਹੈ 3.5 ਕਰੋੜ ਰੁਪਏ ਹੈ ।

Written by  Shaminder   |  December 20th 2023 11:26 AM  |  Updated: December 20th 2023 11:26 AM

ਸ਼ਾਹਿਦ ਕਪੂਰ ਨੇ ਖਰੀਦੀ ਨਵੀਂ ਮਰਸੀਡੀਜ਼ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਸ਼ਾਹਿਦ ਕਪੂਰ (Shahid Kapoor)ਮਹਿੰਗੀਆਂ ਕਾਰਾਂ ਦੇ ਸ਼ੁਕੀਨ ਹਨ । ਉਨ੍ਹਾਂ ਨੇ ਹੁਣ ਨਵੀਂ ਮਰਸੀਡੀਜ਼ ਕਾਰ ਖਰੀਦੀ ਹੈ । ਜਿਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਇਸ ਨਵੀਂ ਬਲੈਕ ਮਰਸੀਡੀਜ਼ ਦੀ ਕੀਮਤ ਹੈ 3.5 ਕਰੋੜ ਰੁਪਏ ਹੈ । ਮਰਸੀਡੀਜ਼ ਮੋਬੇਕ ਜੀਐੱਲਐੱਸ 600 ਆਪਣੇ ਸ਼ਾਨਦਾਰ ਫੀਚਰਸ ਦੇ ਲਈ ਜਾਣੀ ਜਾਂਦੀ ਹੈ । ਮੀਰਾ ਅਤੇ ਸ਼ਾਹਿਦ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਇਹ ਜੋੜੀ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਹੀ ਹੈ। 

ਹੋਰ ਪੜ੍ਹੋ :  ਜਸਬੀਰ ਜੱਸੀ ਭਾਈ ਹਰਜਿੰਦਰ ਸਿੰਘ ਜੀ ਦੇ ਘਰ ਪਹੁੰਚੇ, ਭਾਈ ਸਾਹਿਬ ਨੇ ‘ਬਲਿਹਾਰੀ ਕੁਦਰਤਿ ਵਸਿਆ’ ‘ਤੇ ਵਿਚਾਰ ਕੀਤੇ ਸਾਂਝੇ

ਸ਼ਾਹਿਦ ਕਪੂਰ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ ਆਪਣੇ ਅਗਲੇ ਪ੍ਰੋਜੈਕਟ ‘ਦੇਵਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਸ਼ਾਹਿਦ ਕਪੂਰ ਤੋਂ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ ।ਜਿਸ ‘ਚ ਕਬੀਰ ਸਿੰਘ, ਜਬ ਵੀ ਮੈਟ, ਜਰਸੀ, ਵਿਵਾਹ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

ਉਨ੍ਹਾਂ ਦੇ ਪਿਤਾ ਜੀ ਵੀ ਬਾਲੀਵੁੱਡ ਇੰਡਸਟਰੀ ਦੇ ਵੱਡੇ ਅਦਾਕਾਰਾਂ ‘ਚੋਂ ਇੱਕ ਹਨ ਅਤੇ ਹੁਣ ਤੱਕ ਉਹ ਵੀ ਕਈ ਟੀਵੀ ਸੀਰੀਅਲਸ ਅਤੇ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਭੈਣ ਅਤੇ ਮਾਂ ਵੀ ਵਧੀਆ ਅਦਾਕਾਰਾਂ ਚੋਂ ਇੱਕ ਹਨ ।

ਸ਼ਾਹਿਦ ਕਪੂਰ ਦੀ ਨਿੱਜੀ ਜ਼ਿੰਦਗੀ 

ਸ਼ਾਹਿਦ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮੀਰਾ ਰਾਜਪੂਤ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ ।ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਕਰੀਨਾ ਕਪੂਰ ਦੇ ਨਾਲ ਰੋਮਾਂਸ ਨੂੰ ਲੈ ਕੇ ਚਰਚਾ ‘ਚ ਸਨ । ਪਰ ਦੋਵਾਂ ਵਿਚਾਲੇ ਕਿਸੇ ਕਾਰਨ ਦੂਰੀਆਂ ਆ ਗਈਆਂ ਅਤੇ ਹਮੇਸ਼ਾ ਵਾਸਤੇ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network