ਜੋਤੀ ਨੂਰਾਂ ਨੇ ਉਸਮਾਨ ਦੇ ਨਾਲ ਰੋਮਾਂਟਿਕ ਵੀਡੀਓ ਕੀਤੇ ਸਾਂਝੇ, ਫੈਨਸ ਨੂੰ ਪਸੰਦ ਆ ਰਹੀ ਜੋੜੀ
ਜੋਤੀ ਨੂਰਾਂ (Jyoti Nooran) ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹੈ ।ਜਿਸ ਦਾ ਕਾਰਨ ਹੈ ੳੇੁਸ ਦਾ ਦੋਸਤ ਉਸਮਾਨ । ਜਿਸ ਦੇ ਨਾਲ ਉਹ ਲਗਾਤਾਰ ਆਪਣੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ਵਟੋਰ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਉਸਮਾਨ ਦੀਆਂ ਬਾਹਾਂ ‘ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਇੱਕ ਹੋਰ ਵੀਡੀਓ ਵੀ ਸ਼ੇਅਰ ਕੀਤਾ ਹੈ । ਜਿਸ ‘ਚ ਉਸਮਾਨ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ।
/ptc-punjabi/media/post_attachments/tLbRk5pdoArF1j9pZLRE.webp)
ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਗੁਰਪ੍ਰੀਤ ਘੁੱਗੀ ਦੇ ਮਾਪਿਆਂ ਦੇ ਨਾਲ ਕੀਤੀ ਮੁਲਾਕਾਤ, ਅਦਾਕਾਰ ਨੇ ਸਾਂਝੀ ਕੀਤੀ ਤਸਵੀਰ
ਪਤੀ ਕੁਨਾਲ ਪਾਸੀ ਦੇ ਨਾਲ ਵਿਵਾਦਾਂ ਕਾਰਨ ਰਹੀ ਚਰਚਾ ‘ਚ
ਜੋਤੀ ਨੂਰਾਂ ਕੁਨਾਲ ਪਾਸੀ ਦੇ ਨਾਲ ਵਿਵਾਦਾਂ ਦੇ ਕਾਰਨ ਵੀ ਕਾਫੀ ਚਰਚਾ ‘ਚ ਰਹੀ ਹੈ । ਇੱਕ ਵਾਰ ਗਾਇਕਾ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਸਨ ਕਿ ਕੁਨਾਲ ਪਾਸੀ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ ਅਤੇ ਕਈ ਤਰ੍ਹਾਂ ਦੇ ਨਸ਼ੇ ਉਹ ਕਰਦਾ ਹੈ। ਜਿਸ ਤੋਂ ਬਾਅਦ ਮੁੜ ਤੋਂ ਦੋਵਾਂ ਨੇ ਇੱਕਠਿਆਂ ਇੱਕ ਪ੍ਰੈੱਸ ਕਾਨਫ੍ਰੰਸ ਕਰਕੇ ਪੈਚਅੱਪ ਹੋਣ ਦੀ ਗੱਲ ਆਖੀ ਸੀ ।
/ptc-punjabi/media/media_files/4sZ9643wV5ztUxgElMs5.jpg)
ਪਰ ਦੋਵਾਂ ਦੀ ਜ਼ਿਆਦਾ ਦਿਨ ਤੱਕ ਨਹੀਂ ਨਿਭੀ। ਜਿਸ ਤੋਂ ਬਾਅਦ ਮੁੜ ਤੋਂ ਇਹ ਜੋੜੀ ਹਮੇਸ਼ਾ ਦੇ ਲਈ ਵੱਖ ਹੋ ਗਈ । ਹੁਣ ਜੋਤੀ ਨੂਰਾਂ ਆਪਣੀ ਜ਼ਿੰਦਗੀ ‘ਚ ਅੱਗੇ ਵਧ ਗਈ ਹੈ ਅਤੇ ਹੁਣ ਉਸ ਨੇ ਉਸਮਾਨ ਦੇ ਨਾਲ ਨਜ਼ਦੀਕੀਆਂ ਵਧਾਈਆਂ ਹਨ ਅਤੇ ਦੋਵੇਂ ਅਕਸਰ ਇੱਕਠੇ ਨਜ਼ਰ ਆਉਂਦੇ ਹਨ ।
View this post on Instagram
ਭੈਣ ਨਾਲੋਂ ਵੱਖ ਹੋਈ ਜੋਤੀ ਨੂਰਾਂ
ਜੋਤੀ ਨੂਰਾਂ ਆਪਣੀ ਭੈਣ ਸੁਲਤਾਨਾ ਨੂਰਾਂ ਦੇ ਨਾਲੋਂ ਵੱਖ ਹੋ ਚੁੱਕੀ ਹੈ। ਦੋਵੇਂ ਪਹਿਲਾਂ ਇੱਕਠੀਆਂ ਹੀ ਪਰਫਾਰਮ ਕਰਦੀਆਂ ਸਨ । ਪਰ ਜਦੋਂ ਤੋਂ ਨੂਰਾਂ ਦਾ ਕੁਨਾਲ ਪਾਸੀ ਦੇ ਨਾਲ ਝਗੜਾ ਹੋਇਆ ਹੈ ਤਾਂ ਜੋਤੀ ਨੇ ਸੁਲਤਾਨਾ ਤੋਂ ਦੂਰੀ ਬਣਾ ਲਈ ਹੈ ਅਤੇ ਹੁਣ ਉਹ ਇੱਕਲੀ ਹੀ ਪਰਫਾਰਮ ਕਰਦੀ ਹੈ। ਕਿਉਂਕਿ ਜੋਤੀ ਨੂਰਾਂ ਦਾ ਕਹਿਣਾ ਸੀ ਕਿ ਜਦੋਂ ਕੁਨਾਲ ਪਾਸੀ ਨਾਲੋਂ ਉਹ ਵੱਖ ਹੋ ਚੁੱਕੀ ਹੈ ਤਾਂ ਸ਼ੋਅ ਦੇ ਦੌਰਾਨ ਉਸ ਦੀ ਭੈਣ ਕੁਨਾਲ ਪਾਸੀ ਦੇ ਨਾਲ ਪਰਫਾਰਮ ਕਰਦੀ ਹੈ।ਕੁਨਾਲ ਪਾਸੀ ਹੀ ਦੋਵਾਂ ਦੌਰਾਨ ਵਖਰੇਵੇ ਦਾ ਕਾਰਨ ਬਣਿਆ ਹੈ।
View this post on Instagram