ਕਪਿਲ ਸ਼ਰਮਾ ਨੇ ਗੁਰਪ੍ਰੀਤ ਘੁੱਗੀ ਦੇ ਮਾਪਿਆਂ ਦੇ ਨਾਲ ਕੀਤੀ ਮੁਲਾਕਾਤ, ਅਦਾਕਾਰ ਨੇ ਸਾਂਝੀ ਕੀਤੀ ਤਸਵੀਰ
ਕਪਿਲ ਸ਼ਰਮਾ ਨੇ ਗੁਰਪ੍ਰੀਤ ਘੁੱਗੀ ਦੇ ਮਾਪਿਆਂ ਦੇ ਨਾਲ ਕੀਤੀ ਮੁਲਾਕਾਤ, ਅਦਾਕਾਰ ਨੇ ਸਾਂਝੀ ਕੀਤੀ ਤਸਵੀਰ
ਕਪਿਲ ਸ਼ਰਮਾ (Kapil Sharma)ਇਨ੍ਹੀਂ ਦਿਨੀਂ ਪੰਜਾਬ ‘ਚ ਹਨ । ਜਿੱਥੇ ਉਨ੍ਹਾਂ ਨੇ ਪਹਿਲਾਂ ਜਸਬੀਰ ਜੱਸੀ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਘਰ ਪਹੁੰਚੇ । ਜਿੱਥੇ ਉਨ੍ਹਾਂ ਨੇ ਗੁਰਪ੍ਰੀਤ ਘੁੱਗੀ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਦੇ ਨਾਲ ਵੀ ਮੁਲਾਕਾਤ ਕੀਤੀ ਇਸ ਦੀ ਇੱਕ ਤਸਵੀਰ ਅਦਾਕਾਰ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਘੁੱਗੀ (Gurpreet Ghuggi)ਦੇ ਮਾਪਿਆਂ ਦੇ ਨਾਲ ਕਪਿਲ ਸ਼ਰਮਾ ਨਜ਼ਰ ਆ ਰਹੇ ਹਨ ।
/ptc-punjabi/media/post_attachments/993d041543598294157eec95615359a46bc8a0c1dc75186a7e3a0f0919fbc76a.webp)
ਹੋਰ ਪੜ੍ਹੋ : ਇਸ ਬੱਚੇ ਦੇ ਮਾਪੇ ਹਨ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ, ਪਰ ਮਾਪਿਆਂ ਵਾਂਗ ਨਹੀਂ ਮਿਲੀ ਕਾਮਯਾਬੀ, ਕੀ ਤੁਸੀਂ ਪਛਾਣਿਆ !
ਤਸਵੀਰ ਨੁੰ ਸਾਂਝਾ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਲਿਖਿਆ ‘ਕਪਿਲ ਸ਼ਰਮਾ ਮੇਰੇ ਘਰ ਮੇਰੇ ਮਾਤਾ ਪਿਤਾ ਨੂੰ ਮਿਲਣ ਆਏ । ਜਿੱਥੇ ਉਨ੍ਹਾਂ ਨੇ ਮੇਰੇ ਮਾਪਿਆਂ ਦੇ ਨਾਲ ਕੁਝ ਸਮਾਂ ਬਿਤਾਇਆ ਅਤੇ ਕੁਝ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ’। ਗੁਰਪ੍ਰੀਤ ਘੁੱਗੀ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਗੁਰਪ੍ਰੀਤ ਘੁੱਗੀ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਗੁਰਪ੍ਰੀਤ ਘੁੱਗੀ ਦਾ ਵਰਕ ਫ੍ਰੰਟ
ਗੁਰਪ੍ਰੀਤ ਘੁੱਗੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੇ ਕਈ ਪ੍ਰੋਜੈਕਟ ‘ਚ ਬਿਜ਼ੀ ਹਨ । ਫ਼ਿਲਹਾਲ ਉਹ ਆਪਣੀ ਫ਼ਿਲਮ ‘ਇੱਟਾਂ ਦਾ ਘਰ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਿਸ਼ਾ ਬਾਨੋ, ਸਮੀਰ ਮਾਹੀ ਸਣੇ ਹੋਰ ਵੀ ਕਈ ਕਲਾਕਾਰ ਦਿਖਾਈ ਦੇਣਗੇ । ਇਸ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਫ਼ਿਲਮ ‘ਮਸਤਾਨੇ’ ‘ਚ ਤਰਸੇਮ ਜੱਸੜ ਦੇ ਨਾਲ ਨਜ਼ਰ ਆਏ ਸਨ । ਗੁਰਪ੍ਰੀਤ ਘੁੱਗੀ ਪਿਛਲੇ ਕਈ ਸਾਲਾਂ ਤੋਂ ਪਾਲੀਵੁੱਡ ‘ਚ ਸਰਗਰਮ ਹਨ ।
ਫ਼ਿਲਮਾਂ ‘ਚ ਉਨ੍ਹਾਂ ਦੇ ਵੱਲੋਂ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਗਏ ਹਨ ।ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮਿਕ ਹੋਣ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ । ਅਰਦਾਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਗੁਰਪ੍ਰੀਤ ਘੁੱਗੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਤੋਂ ਕੀਤੀ ਸੀ । ਅੱਸੀ ਨੱਬੇ ਦੇ ਦਹਾਕੇ ‘ਚ ਉਹ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਅਨੇਕਾਂ ਹੀ ਪ੍ਰੋਗਰਾਮਾਂ ‘ਚ ਨਜ਼ਰ ਆੳੇੁਂਦੇ ਸਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
