ਨੂਰਾਂ ਸਿਸਟਰ ਵਿਵਾਦ ‘ਚ ਨਵਾਂ ਮੋੜ, ਹੁਣ ਭੈਣ ਰਿਤੂ ਨੂਰਾਂ ਨੇ ਜੋਤੀ ਨੂਰਾਂ ਦੀ ਟੀਮ ‘ਤੇ ਲਗਾਏ ਕੁੱਟਮਾਰ ਕਰਨ ਦੇ ਸੰਗੀਨ ਇਲਜ਼ਾਮ
ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ‘ਚ ਵਿਵਾਦ ਹਾਲੇ ਠੰਢਾ ਵੀ ਨਹੀਂ ਸੀ ਹੋਇਆ ਕਿ ਹੁਣ ਰਿਤੂ ਨੂਰਾਂ ਨੇ ਆਪਣੀ ਭੈਣ ਜੋਤੀ ਨੂਰਾਂ ਦੀ ਟੀਮ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਰਿਤੂ ਨੂਰਾਂ ਵਲੋਂ ਅੰਮਿਤਸਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ।
ਨੂਰਾਂ ਸਿਸਟਰ ਵਿਵਾਦ ‘ਚ ਨਵਾਂ ਮੋੜ, ਹੁਣ ਭੈਣ ਰਿਤੂ ਨੂਰਾਂ ਨੇ ਜੋਤੀ ਨੂਰਾਂ ਦੀ ਟੀਮ ‘ਤੇ ਲਗਾਏ ਕੁੱਟਮਾਰ ਕਰਨ ਦੇ ਸੰਗੀਨ ਇਲਜ਼ਾਮ
ਜੋਤੀ ਨੂਰਾਂ (Jyoti Nooran) ਅਤੇ ਸੁਲਤਾਨਾ ਨੂਰਾਂ ‘ਚ ਵਿਵਾਦ ਹਾਲੇ ਠੰਢਾ ਵੀ ਨਹੀਂ ਸੀ ਹੋਇਆ ਕਿ ਹੁਣ ਰਿਤੂ ਨੂਰਾਂ ਨੇ ਆਪਣੀ ਭੈਣ ਜੋਤੀ ਨੂਰਾਂ ਦੀ ਟੀਮ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਰਿਤੂ ਨੂਰਾਂ ਵਲੋਂ ਅੰਮਿਤਸਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ।ਰਿਤੂ ਨੂਰਾਂ ਤੇ ਉਸ ਦੇ ਪਤੀ ਨੇ ਜੋਤੀ ਨੂਰਾਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਜੋਤੀ ਅਤੇ ਉਸ ਦੀ ਟੀਮ ਨੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਉਹਨਾਂ ਦੀ ਕੁੱਟਮਾਰ ਕੀਤੀ ਹੈ।
ਹੋਰ ਪੜ੍ਹੋ : ਪਰੀਣੀਤੀ ਅਤੇ ਰਾਘਵ ਚੱਢਾ ਦੀ ਮਹਿੰਦੀ ਸੈਰੇਮਨੀ ਦੀ ਤਿਆਰੀ, ਤਸਵੀਰਾਂ ਹੋ ਰਹੀਆਂ ਵਾਇਰਲ
ਇਸ ਜੋੜੇ ਦਾ ਇਲਜ਼ਾਮ ਏ ਕਿ ਜੋਤੀ ਉਹਨਾਂ ਨੂੰ ਸ਼ੋਅ ਵਿੱਚ ਲੈ ਕੇ ਤਾਂ ਜਾਂਦੀ ਹੈ। ਪਰ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੰਦੀ ।ਇਸ ਸਭ ਦੇ ਚਲਦੇ ਜਦੋਂ ਉਹਨਾਂ ਨੇ ਆਪਣਾ ਹੱਕ ਮੰਗਿਆ ਤਾਂ ਜੋਤੀ ਨੂਰਾਂ ਦੇ ਬੁਆਏ ਫ੍ਰੈਂਡ ਨੇ ਉਹਨਾਂ ਦੀ ਗੱਡੀ ਦੀ ਤੋੜ ਭੰਨ ਕੀਤੀ ।

ਸੜਕ ਦੇ ਵਿਚਕਾਰ ਖੜਾ ਕੇ ਗੁੰਡਾਗਰਦੀ ਕੀਤੀ ਗਈ। ਰਿਤੂ ਨੂਰਾਂ ਨੇ ਕਿਹਾ ਇਸਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ ।ਪਰ ਪੁਲਿਸ ਪ੍ਰਸ਼ਾਸਨ ‘ਤੇ ਜੋਤੀ ਨੂਰਾਂ ਵਲੋਂ ਦਬਾਅ ਪਵਾਇਆ ਜਾ ਰਿਹਾ ਹੈ ਜਿਸਦੇ ਚਲਦੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਜੋਤੀ ਨੂਰਾਂ ਨਾਲ ਜੁੜੇ ਕਈ ਵਿਵਾਦ
ਇਸ ਤੋਂ ਪਹਿਲਾਂ ਜੋਤੀ ਨੂਰਾਂ ਦੇ ਨਾਲ ਕਈ ਵਿਵਾਦ ਜੁੜੇ ਹਨ। ਜਲੰਧਰ ‘ਚ ਉਨ੍ਹਾਂ ‘ਤੇ ਇੱਕ ਫੈਨ ਦੇ ਨਾਲ ਵੀ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਸਨ ।ਇਸ ਤੋਂ ਪਹਿਲਾਂ ਜੋਤੀ ਦਾ ਆਪਣੇ ਪਤੀ ਦੇ ਨਾਲ ਵੀ ਕਾਫੀ ਵਿਵਾਦ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
