ਕਰਮਜੀਤ ਅਨਮੋਲ ਨੇ ਜਨਮ ਦਿਨ ਮੌਕੇ ਗਰੀਬ ਤੇ ਜ਼ਰੂਰਤਮੰਦਾਂ ਨੂੰ ਵੰਡੇ ਕੰਬਲ, ਵੇਖੋ ਕਿਸ ਤਰ੍ਹਾਂ ਫ਼ਿਲਮ ਦੇ ਸੈੱਟ ‘ਤੇ ਮਨਾਇਆ ਜਨਮ ਦਿਨ
ਕਰਮਜੀਤ ਅਨਮੋਲ (Karamjit Anmol) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਅਦਾਕਾਰ ਨੇ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡ ਕੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਕਰਮਜੀਤ ਅਨਮੋਲ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡਦਾ ਹੋਇਆ ਨਜ਼ਰ ਆ ਰਿਹਾ ਹੈ।
/ptc-punjabi/media/media_files/XLeyOI6fXU6ptqUpaozb.jpg)
ਹੋਰ ਪੜ੍ਹੋ : ਫ਼ਿਲਮ ‘ਲੰਬੜਾਂ ਦਾ ਲਾਣਾ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
‘ਇੱਟਾਂ ਦਾ ਘਰ’ ਦੇ ਸੈੱਟ ‘ਤੇ ਮਨਾਇਆ ਜਨਮ ਦਿਨ
ਕਰਮਜੀਤ ਅਨਮੋਲ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਅਦਾਕਾਰ ਆਪਣੀ ਫ਼ਿਲਮ ‘ਇੱਟਾਂ ਦਾ ਘਰ’ ਦੇ ਸੈੱਟ ‘ਤੇ ਸਾਰੀ ਸਟਾਰ ਕਾਸਟ ਦੇ ਨਾਲ ਆਪਣਾ ਜਨਮ ਦਿਨ ਸੈਲੀਬ੍ਰੇਟ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਅਦਾਕਾਰ ਗੁਰਪ੍ਰੀਤ ਘੁੱਗੀ ਕਰਮਜੀਤ ਅਨਮੋਲ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ।
/ptc-punjabi/media/post_attachments/LEWxU8JrE5gzYAoGmHC8.webp)
ਕਰਮਜੀਤ ਅਨਮੋਲ ਦਾ ਵਰਕ ਫ੍ਰੰਟ
ਕਰਮਜੀਤ ਅਨਮੋਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹੁਣ ਉਹ ਆਪਣੀ ਫ਼ਿਲਮਾਂ ‘ਇੱਟਾਂ ਦਾ ਘਰ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਇਸ ਤੋਂ ਪਹਿਲਾਂ ਉਹ ਫ਼ਿਲਮ ‘ਮਸਤਾਨੇ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।ਕਰਮਜੀਤ ਅਨਮੋਲ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਈ ਗੀਤ ਵੀ ਗਾਏ ਅਤੇ ਕਈ ਕਾਮੇਡੀ ਸ਼ੋਅਜ਼ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਸੀ ।ਕਰਮਜੀਤ ਅਨਮੋਲ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।
/ptc-punjabi/media/post_attachments/QDcKzfDqOl2nMrDMjjRU.webp)
ਜਿਸ ‘ਚ ਸੰਜੀਦਾ, ਕਾਮਿਕ, ਰੋਮਾਂਟਿਕ ਸਣੇ ਹਰ ਤਰ੍ਹਾਂ ਦੇ ਕਿਰਦਾਰ ਸ਼ਾਮਿਲ ਹਨ।ਕਰਮਜੀਤ ਅਨਮੋਲ ਰੀਅਲ ਲਾਈਫ ‘ਚ ਵੀ ਹੀਰੋ ਹਨ । ਅੱਜ ਬੇਸ਼ੱਕ ਉਨ੍ਹਾਂ ਕੋਲ ਦੌਲਤ, ਸ਼ੌਹਰਤ ਸਣੇ ਐਸ਼ੋ ਅਰਾਮ ਦੀ ਹਰ ਸ਼ੈਅ ਮੌਜੂਦ ਹੈ, ਪਰ ਉਨ੍ਹਾਂ ਨੇ ਕਦੇ ਵੀ ਆਪਣੀ ਕਾਮਯਾਬੀ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ ।
View this post on Instagram
ਨਿਮਰਤਾ, ਹਲੀਮੀ ਅਤੇ ਕੁਝ ਪਲਾਂ ‘ਚ ਹੀ ਉਹ ਸੱਤ ਬਿਗਾਨੇ ਨੂੰ ਵੀ ਆਪਣਾ ਬਣਾ ਲੈਂਦੇ ਹਨ ।ਕਰਮਜੀਤ ਅਨਮੋਲ ਜਿੱਥੇ ਇੱਕ ਵਧੀਆ ਅਦਾਕਾਰ ਹਨ, ਉੱਥੇ ਹੀ ਵਧੀਆ ਗਾਇਕੀ ਦੇ ਵੀ ਮਾਲਕ ਹਨ । ਉਨ੍ਹਾਂ ਦੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।
View this post on Instagram