ਕਰਮਜੀਤ ਅਨਮੋਲ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨਿਸ਼ਾ ਬਾਨੋ ਨੇ ਦਿੱਤੀ ਵਧਾਈ

Written by  Shaminder   |  January 02nd 2024 10:05 AM  |  Updated: January 02nd 2024 10:05 AM

ਕਰਮਜੀਤ ਅਨਮੋਲ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨਿਸ਼ਾ ਬਾਨੋ ਨੇ ਦਿੱਤੀ ਵਧਾਈ

ਕਰਮਜੀਤ ਅਨਮੋਲ (Karamjit Anmol) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕਾ ਨਿਸ਼ਾ ਬਾਨੋ ਨੇ ਅਦਾਕਾਰ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਅਦਾਕਾਰਾ ਨਿਸ਼ਾ ਬਾਨੋ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਲਿਖਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ‘ਹੈਪੀ ਬਰਥਡੇ ਕਰਮਜੀਤ ਅਨਮੋਲ ਸਰ। ਰੱਬ ਤੁਹਾਨੂੰ ਬਹੁਤ ਲੰਮੀਆਂ ਉਮਰਾਂ ਤੇ ਖੁਸ਼ੀਆਂ ਦੇਣ । ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਕਰਮਜੀਤ ਅਨਮੋਲ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦੇ ਰਿਹਾ ਹੈ। 

Karamjit Anmol.jpg

ਹੋਰ ਪੜ੍ਹੋ : ਪਿਤਾ ਰਾਜ ਬਰਾੜ ਨੂੰ ਯਾਦ ਕਰ ਭਾਵੁਕ ਹੋਈ ਧੀ ਸਵੀਤਾਜ ਬਰਾੜ, ਸਾਂਝੀ ਕੀਤੀ ਪਿਤਾ ਦੇ ਨਾਲ ਬਚਪਨ ਦੀ ਤਸਵੀਰ,ਕਿਹਾ ਵੱਸ ਚੱਲਦਾ ਤਾਂ ਬਾਂਹ ਫੜ ਰੋਕ ਲੈਂਦੇਕਰਮਜੀਤ ਅਨਮੋਲ ਦਾ ਵਰਕ ਫ੍ਰੰਟ ਕਰਮਜੀਤ ਅਨਮੋਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਿੱਥੇ ਇੱਕ ਵਧੀਆ ਅਦਾਕਾਰ ਹਨ । ਉੱਥੇ ਹੀ ਬਿਹਤਰੀਨ ਗਾਇਕ ਬੀ ਹਨ । ਉਨ੍ਹਾਂ ਦੀ ਆਵਾਜ਼ ‘ਚ ਅਨੇਕਾਂ ਹੀ ਗੀਤ ਰਿਲੀਜ਼ ਹੋਏ ਹਨ । ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਰਮਜੀਤ ਅਨਮੋਲ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਹੀ ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ‘ਚ ਉਨ੍ਹਾਂ ਦਾ ਨਾਮ ਆਉਂਦਾ ਹੈ।

Karamjit Anmol (2).jpg

ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੇ ਨਾ ਸਿਰਫ਼ ਕੁਝ ਨਿੱਜੀ ਚੈਨਲਾਂ ‘ਤੇ ਛੋਟੇ ਮੋਟੇ ਸ਼ੋਅ ‘ਚ ਕੰਮ ਕੀਤਾ ਸੀ । ਜਿਸ ‘ਚ ਉਨ੍ਹਾਂ ਦੇ ਨਾਲ ਬਿੰਨੂ ਢਿੱਲੋਂ ਅਤੇ ਨਿਸ਼ਾ ਬਾਨੋ ਵੀ ਅਕਸਰ ਹੀ ਨਜ਼ਰ ਆਉਂਦੇ ਸਨ ।ਨਿਸ਼ਾ ਬਾਨੋ ਨੂੰ ਇੰਡਸਟਰੀ ‘ਚ ਲਿਆਉਣ ਦੇ ਲਈ ਕਰਮਜੀਤ ਅਨਮੋਲ ਨੇ ਹੀ ਹੱਲਾਸ਼ੇਰੀ ਦਿੱਤੀ ਸੀ ਅਤੇ ਨਿਸ਼ਾ ਬਾਨੋ ਵੀ ਇਸੇ ਕਾਰਨ ਉੇਨ੍ਹਾਂ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕਰਦੇ ਹਨ ।  

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network