ਜਾਣੋ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਬਾਰੇ ਜਿਨ੍ਹਾਂ ਨੇ ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਇਸ ਦੁਨੀਆ ਨੂੰ ਕਿਹਾ ਅਲਵਿਦਾ

ਪੰਜਾਬੀ ਇੰਡਸਟਰੀ ਤਰੱਕੀ ਦੀਆਂ ਲੀਹਾਂ ‘ਤੇ ਲਗਾਤਾਰ ਅੱਗੇ ਵੱਧ ਰਹੀ ਹੈ । ਇੰਡਸਟਰੀ ‘ਚ ਅਜਿਹੇ ਸਿਤਾਰੇ ਵੀ ਆਏ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਜਗ੍ਹਾ ਬਣਾ ਲਈ । ਪਰ ਆਪਣੀ ਸ਼ੌਹਰਤ ਦਾ ਅਨੰਦ ਮਾਨਣ ਦਾ ਜਦੋਂ ਸਮਾਂ ਆਇਆ ਤਾਂ ਇਨ੍ਹਾਂ ਕਲਾਕਾਰਾਂ ਨੇ ਹਮੇਸ਼ਾ ਦੇ ਲਈ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।

By  Shaminder September 20th 2023 03:57 PM

ਪੰਜਾਬੀ ਇੰਡਸਟਰੀ ਤਰੱਕੀ ਦੀਆਂ ਲੀਹਾਂ ‘ਤੇ ਲਗਾਤਾਰ ਅੱਗੇ ਵੱਧ ਰਹੀ ਹੈ । ਇੰਡਸਟਰੀ ‘ਚ ਅਜਿਹੇ ਸਿਤਾਰੇ ਵੀ ਆਏ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਜਗ੍ਹਾ ਬਣਾ ਲਈ । ਪਰ ਆਪਣੀ ਸ਼ੌਹਰਤ ਦਾ ਅਨੰਦ ਮਾਨਣ ਦਾ ਜਦੋਂ ਸਮਾਂ ਆਇਆ ਤਾਂ ਇਨ੍ਹਾਂ ਕਲਾਕਾਰਾਂ ਨੇ ਹਮੇਸ਼ਾ ਦੇ ਲਈ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ (Sidhu Moose wala) । ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਸਾਲ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।

ਹੋਰ ਪੜ੍ਹੋ :  ਕਪਿਲ ਸ਼ਰਮਾ ਅਤੇ ਮੀਕਾ ਸਿੰਘ ਨੇ ਗਣੇਸ਼ ਚਤੁਰਥੀ ‘ਤੇ ਲਗਾਈ ਰੌਣਕ, ਕੀਤਾ ਗਣਪਤੀ ਦਾ ਸਵਾਗਤ

ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੨੦੧੭ ‘ਚ ਕੀਤੀ ਸੀ । ਇਸ ਦੌਰਾਨ ਗਾਇਕ ਨੇ ਕਈ ਹਿੱਟ ਗੀਤ ਦਿੱਤੇ ਸਨ । ਕੁਝ ਕੁ ਸਾਲਾਂ ਦੇ ਆਪਣੇ ਕਰੀਅਰ ਦੇ ਦੌਰਾਨ ਸਿੱਧੂ ਮੂਸੇਵਾਲਾ ਨੇ ਜੋ ਦੌਲਤ ਅਤੇ ਸ਼ੌਹਰਤ ਹਾਸਲ ਕੀਤੀ ਸੀ । ਉਹ ਬਹੁਤ ਹੀ ਘੱਟ ਕਲਾਕਾਰਾਂ ਦੇ ਹਿੱਸੇ ਆਉਂਦੀ ਹੈ । ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਸਿੱਧੂ ਮੂਸੇਵਾਲਾ ਦੀ ਵੱਡੀ ਫੈਨ ਫਾਲੋਵਿੰਗ ਹੈ । 

ਹੋਰ ਪੜ੍ਹੋ :  ਭਾਰਤ-ਕੈਨੇਡਾ ਤਣਾਅ ਦਰਮਿਆਨ ਟਵਿੱਟਰ ‘ਤੇ ਟ੍ਰੈਂਡ ਹੋਇਆ ਅਕਸ਼ੇ ਕੁਮਾਰ, ਵੇਖੋ ਮਜ਼ੇਦਾਰ ਮੀਮਸ

ਸੁਰਜੀਤ ਬਿੰਦਰਖੀਆ 

ਸੁਰਜੀਤ ਬਿੰਦਰਖੀਆ ਵੀ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਰਹੇ ਹਨ ਅਤੇ ਉਨ੍ਹਾਂ ਨੇ ਵੀ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਯਾਰ ਬੋਲਦਾ’, ‘ਜੱਟ ਦੀ ਪਸੰਦ’, ‘ਮੁੱਖੜਾ ਦੇਖ ਕੇ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਉਨ੍ਹਾਂ ਦੀ ਵੀ ਦੇਸ਼ ਵਿਦੇਸ਼ ‘ਚ ਵੱਡੀ ਫੈਨ ਫਾਲੋਵਿੰਗ ਸੀ । ਪਰ ਕਰੀਅਰ ਦੇ ਸਿਖਰ ‘ਤੇ ਪਹੁੰਚੇ ਤਾਂ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਜਿੰਨੀ ਦੌਲਤ ਸ਼ੌਹਰਤ ਕਮਾਈ । ਉਸ ਨੂੰ ਭੋਗਣ ਦਾ ਮੌਕਾ ਕਿਸਮਤ ਨੇ ਉਨ੍ਹਾਂ ਨੂੰ ਨਹੀਂ ਦਿੱਤਾ । ਉਨ੍ਹਾਂ ਦਾ ਬੇਟਾ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਅਤੇ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ । 


ਹੋਰ ਪੜ੍ਹੋ :  ਗੁਰਦਾਸ ਮਾਨ ਦੇ ਆਸਟ੍ਰੇਲੀਆ ਟੂਰ ਦੇ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਸਰੋਤੇ, ਵੇਖੋ ਵੀਡੀਓ

ਕੁਲਵਿੰਦਰ ਢਿੱਲੋਂ 

ਕੁਲਵਿੰਦਰ ਢਿੱਲੋਂ ਵੀ ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੇ ਜਾਂਦੇ ਸਨ । ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ । ਪਰ ਜਦੋਂ ਗਾਇਕ ਦਾ ਕਰੀਅਰ ਸਿਖਰਾਂ ‘ਤੇ ਸੀ ਤਾਂ ਇੱਕ ਹਾਦਸੇ ਨੇ ਉਨ੍ਹਾਂ ਦੀ ਜਾਨ ਲੈ ਲਈ ਸੀ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਕਾਲਜ’, ‘ਕਾਲਾ ਸੱਪ ਰੰਗਾ ਸੂਟ’, ‘ਕਚਹਿਰੀਆਂ ‘ਚ ਮੇਲੇ ਲੱਗਦੇ’, ‘ਇੱਕ ਗੱਲ ਆਖਾਂ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ । ਉਨ੍ਹਾਂ ਦੇ ਅਧੂਰੇ ਸੁਫ਼ਨਿਆਂ ਨੂੰ ਉਨ੍ਹਾਂ ਦਾ ਬੇਟਾ ਅਰਮਾਨ ਢਿੱਲੋਂ ਪੂਰੇ ਕਰ ਰਿਹਾ ਹੈ । 


ਚਮਕੀਲਾ ਅਤੇ ਅਮਰ ਜੋਤ 

ਅਮਰ ਸਿੰਘ ਚਮਕੀਲਾ ਨੇ ਵੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਸੀ । ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ ‘ਚ ਇੰਡਸਟਰੀ ‘ਚ ਉਹ ਜਗ੍ਹਾ ਬਣਾ ਲਈ ਸੀ,ਜਿਸ ਨੂੰ ਬਨਾਉਣ ਦੇ ਲਈ ਕਈ ਗਾਇਕਾਂ ਨੂੰ ਮੁੱਦਤਾਂ ਲੱਗ ਜਾਂਦੀਆਂ ਸਨ । ਸਾਲ ਦੇ ਤਿੰਨ ਸੌ ਪੈਂਹਠ ਦਿਨਾਂ ‘ਚ ਅਖਾੜਾ ਲਗਾਉਣ ਵਾਲੇ ਅਮਰ ਸਿੰਘ ਚਮਕੀਲਾ ਤੇ ਉਨ੍ਹਾਂ ਦੀ ਦੂਜੀ ਪਤਨੀ ਅਮਰ ਜੋਤ ਜਦੋਂ ਅਖਾੜਾ ਲਗਾ ਕੇ ਵਾਪਸ ਆ ਰਹੇ ਸਨ ਤਾਂ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਸੀ । ਉਸ ਵੇਲੇ ਦੋਨਾਂ ਦਾ ਕਰੀਅਰ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਸੀ । 




Related Post